ਰਾਏਪੁਰ– ਪੂਰੀ ਦੁਨੀਆ ਵਿਚ ਵਿਆਹ ਸਬੰਧੀ ਵੱਖਰੇ-ਵੱਖਰੀ ਰੀਤੀ-ਰਿਵਾਜ਼ ਹਨ। ਇਥੇ ਆਮਤੌਰ ’ਤੇ ਵਿਆਹ ਦੇ ਦਿਨ ਲਾੜਾ ਲਾੜੀ ਦੇ ਘਰ ਬਰਾਤ ਲੈ ਕੇ ਜਾਂਦਾ ਹੈ, ਉਥੇ ਛੱਤੀਸਗੜ੍ਹ ਦੇ ਅਭੂਝਮਾੜ ਇਲਾਕੇ ਵਿਚ ਲਾੜੀ ਲਾੜੇ ਦੇ ਘਰ ਬਰਾਤ ਲੈ ਕੇ ਜਾਂਦੀ ਹੈ। ਇਥੇ ਰਹਿਣ ਵਾਲੀ ਮਾੜਿਆ ਜਨਜਾਤੀ ਦੀ ਆਦਿਮ ਸੰਸਕ੍ਰਿਤੀ ਅੱਜ ਵੀ ਹੈ।
ਇਹ ਵੀ ਪੜ੍ਹੋ– ਅਨੋਖੀ ਪ੍ਰੇਮ ਕਹਾਣੀ : ਪਿਆਰ ਦੀ ਖਾਤਿਰ ਲਿੰਗ ਬਦਲ ਕੇ ਆਪਣੀ ਵਿਦਿਆਰਥਣ ਨਾਲ ਕਰਵਾਇਆ ਵਿਆਹ
ਇਸ ਸੰਸਕ੍ਰਿਤੀ ਦੀਆਂ ਕਈ ਖਾਸੀਅਤਾਂ ਹਨ ਜੋ ਇਨ੍ਹਾਂ ਨੂੰ ਦੂਸਰਿਆਂ ਨਾਲੋਂ ਵੱਖ ਬਣਾਉਂਦੀਆਂ ਹਨ। ਇਨ੍ਹਾਂ ਵਿਚੋਂ ਇਕ ਹੈ ਵਿਆਹ ਦੀ ਰਵਾਇਤ। ਇਸ ਜਨਜਾਤੀ ਦੇ ਲੋਕ ਉੱਚੇ ਪਹਾੜਾਂ, ਸੰਘਣੇ ਜੰਗਲਾਂ, ਕਲਕਲ ਵਗਦੇ ਝਰਨਿਆਂ ਅਤੇ ਨਦੀਆਂ ਨਾਲ ਘਿਰੇ ਅਬੂਝਮਾੜ ਵਿਚ ਨਾਂ ਦੇ ਇਸ ਸਥਾਨ ’ਤੇ ਰਹਿੰਦੇ ਹਨ। ਆਦਿਮ ਸੰਸਕ੍ਰਿਤੀ ਦੀ ਇਸ ਅਨੋਖੀ ਜਾਤ ਨੂੰ 2 ਉਪਜਾਤੀਆਂ ਵਿਚ ਵੰਡਿਆ ਗਿਆ ਹੈ-ਮਾੜਿਆ ਅਤੇ ਬਾਯਸਨ ਹਾਰਨ। ਮਾੜਿਆ ਜਨਜਾਤੀ ਉੱਚੇ ਪਹਾੜੀ ਇਲਾਕਿਆਂ ਵਿਚ ਪਾਈ ਜਾਂਦੀ ਹੈ, ਜਦਕਿ ਬਾਇਸਨ ਹਾਰਨ ਇੰਦਰਾਵਤੀ ਨਦੀ ਦੇ ਕੰਢੇ ’ਤੇ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ– Samsung ਦਾ 1 ਲੱਖ ਰੁਪਏ ਵਾਲਾ ਫੋਨ ਸਿਰਫ਼ 11 ਰੁਪਏ ’ਚ ਖ਼ਰੀਦਣ ਦਾ ਮੌਕਾ, ਬਸ ਕਰਨਾ ਪਵੇਗਾ ਇਹ ਕੰਮ
ਬਾਇਸਨ ਹਾਰਨ ਜਨਜਾਤੀ ਦਾ ਨਾਂ ਇਸ ਲਈ ਪਿਆ ਕਿਉਂਕਿ ਇਹ ਰਵਾਇਤ ਨਾਚ ਦੌਰਾਨ ਬਾਇਸਨ ਦੀ ਸਿੰਗ ਲਗਾਕੇ ਨੱਚਦੇ ਹਨ। ਰਵਾਇਤਾਂ ਵਿਚ ਇਨ੍ਹਾਂ ਦੋਨੋਂ ਉਪਜਾਤਾਂ ਵਿਚ ਕੋਈ ਖਾਸ ਫਰਕ ਨਹੀਂ ਹੈ। ਮਾੜਿਆ ਜਨਜਾਤੀ ਦੀ ਚਰਚਾ ਹਮੇਸ਼ਾ ਤੋਂ ਵਿਆਹਾਂ, ਸਿੱਖਿਆ ਅਤੇ ਰਵਾਇਤਾਂ ਲਈ ਹੁੰਦੀ ਰਹੀ ਹੈ।
ਇਹ ਵੀ ਪੜ੍ਹੋ– Airtel ਨੇ ਲਾਂਚ ਕੀਤਾ 30 ਦਿਨਾਂ ਦੀ ਮਿਆਦ ਵਾਲਾ ਸਸਤਾ ਪਲਾਨ, ਮਿਲਣਗੇ ਇਹ ਫਾਇਦੇ
ਸਾਹ ਲੈਣ ਲਾਇਕ ਨਹੀਂ ਦਿੱਲੀ ਦੀ ਹਵਾ, AQI 'ਬਹੁਤ ਖ਼ਰਾਬ' ਸ਼੍ਰੇਣੀ 'ਚ
NEXT STORY