ਕੂਟਨੀਤੀ ਅਕਸਰ ਸਿਖਰ ਸੰਮੇਲਨਾਂ ਦੀ ਸਕ੍ਰਿਪਟ, ਮੰਚਨ ਅਤੇ ਬੇਬਾਕ ਖਾਮੋਸ਼ੀ ਦੇ ਨਾਲ ਆਉਂਦੀ ਹੈ। ਅਕਤੂਬਰ 2025 ’ਚ ਬੁਸਾਨ ’ਚ ਹੋਏ ਏ. ਪੀ. ਈ. ਸੀ. ਸਿਖਰ ਸੰਮੇਲਨ ’ਚ ਟਰੰਪ ਅਤੇ ਸ਼ੀ ਦੀ ਸੰਖੇਪ ਮੁਲਾਕਾਤ ਨੇ ਅਧਿਕਾਰਕ ਬਿਆਨਾਂ ਨਾਲੋਂ ਵੱਧ ਉਸ ਦੀ ਵਿਵਸਥਾ ਅਤੇ ਲਹਿਜ਼ੇ ਨਾਲ ਜ਼ਾਹਿਰ ਕੀਤਾ।
ਇਹ ਮੀਟਿੰਗ ਗਿਮਹੇ ਆਲਟ ਬੇਸ ’ਤੇ ਹੋਈ ਜੋ ਇਕ ਦੱਖਣੀ ਕੋਰੀਆਈ ਫੌਜੀ ਅੱਡਾ ਹੈ ਅਤੇ ਜਿਸ ਦੀ ਵਰਤੋਂ ਅਮਰੀਕੀ ਕਰਦੇ ਹਨ। ਚੀਨ ਦੇ ਲਈ ਇਹ ਪ੍ਰਤੀਕਾਤਮਕ ਰੂਪ ਨਾਲ ਅਸਹਿਜ ਕਰਨ ਵਾਲਾ ਸੀ। ਇਸ ਨੇ ਕੋਰੀਆਈ ਜੰਗ ਦੀ ਯਾਦ ਦਿਵਾ ਦਿੱਤੀ, ਜਦੋਂ ਚੀਨੀ ਅਤੇ ਅਮਰੀਕੀ ਫੌਜੀ ਆਪਸ ’ਚ ਲੜ ਰਹੇ ਸਨ ਅਤੇ ਪੂਰਬੀ ਏਸ਼ੀਆ ’ਚ ਅਮਰੀਕੀ ਸ਼ਕਤੀ ਦੇ ਲਗਾਤਾਰ ਜਾਰੀ ਰਹਿਣ ਨੂੰ ਉਜਾਗਰ ਕੀਤਾ।
ਡੋਨਾਲਡ ਟਰੰਪ ਕੈਮਰਿਆਂ ਦੇ ਸਾਹਮਣੇ ਆਪਣੇ ਹਮੇਸ਼ਾ ਵਾਂਗ ਦਿਖਾਵਟੀ ਅੰਦਾਜ਼ ’ਚ ਪੇਸ਼ ਆਏ। ਸ਼ੀ ਜਿਨਪਿੰਗ ਕਿਤੇ ਦੂਰ ਤੋਂ ਨਜ਼ਰ ਆਏ, ਜਿਵੇਂ ਕਿਸੇ ਕੰਮ ’ਚ ਬਿਜ਼ੀ ਹੋਣ। ਚੀਨੀ ਸਰਕਾਰੀ ਮੀਡੀਆ ਨੇ ਪ੍ਰਤੀਕਾਤਮਕਤਾ ਨੂੰ ਘੱਟ ਕਰ ਕੇ ਉਸ ਥਾਂ ਨੂੰ ਸਿਰਫ ‘ਬੁਸਾਨ’ ਦੱਸ ਦਿੱਤਾ ਅਤੇ ਫੌਜੀ ਦ੍ਰਿਸ਼ਾਂ ਨੂੰ ਕੱਟ ਦਿੱਤਾ। ਇਹ ਸਮਾਨਤਾ ਦੇ ਅਕਸ ਨੂੰ ਬਣਾਈ ਰੱਖਣ ਦੀ ਇਕ ਸੋਚੀ-ਸਮਝੀ ਕੋਸ਼ਿਸ਼ ਸੀ।
ਨਤੀਜੇ ਉਸੇ ਪੈਟਰਨ ’ਤੇ ਆਧਾਰਤ ਸਨ ਜਦੋਂ ਚੀਨ ਨੇ ਦੁਰਲਭ ਭੂ-ਖਣਿਜਾਂ ’ਤੇ ਬਰਾਮਦੀ ਕੰਟਰੋਲ ਘੱਟ ਕਰਨ, ਅਮਰੀਕੀ ਸੋਇਆਬੀਨ ਬਰਾਮਦ ਬੰਦਰਗਾਹਾਂ ਨੂੰ ਵਧਾਉਣ ਅਤੇ ਅਲਾਸਕਾ ਤੇਲ ਖਰੀਦਣ ਦੀਆਂ ਸੰਭਾਵਨਾ ਲੱਭਣ ’ਤੇ ਸਹਿਮਤੀ ਪ੍ਰਗਟਾਈ ਸੀ। ਇਹ ਆਤਮਸਮਰਪਣ ਦੇ ਕਦਮ ਨਹੀਂ ਸਨ ਸਗੋਂ ਦਬਾਅ ਪ੍ਰਬੰਧਨ ਦੇ ਕਦਮ ਸਨ ਤਾਂਕਿ ਤਾਕਤ ਵਧਾਉਣ ਦੀ ਬਜਾਏ ਤਣਾਅ ਘੱਟ ਕੀਤਾ ਜਾ ਸਕੇ। ਇਸ ਤੋਂ ਵੀ ਜ਼ਿਆਦਾ ਮਹੱਤਵਪੂਰਨ ਗੱਲ ਇਹ ਸੀ ਕਿ ਚੀਨ ਨੇ ਤਾਲਿਬਾਨ, ਦੱਖਣੀ ਚੀਨ ਸਾਗਰ, ਅਮਰੀਕੀ ਚਿੱਪ ਸਮਝੌਤਾ ਅਤੇ ਅਮਰੀਕੀ ਪ੍ਰਮਾਣੂ ਪ੍ਰੀਖਣ ਵਰਗੇ ਮੁੱਦਿਆਂ ਨੂੰ ਉਠਾਉਣ ਤੋਂ ਪ੍ਰਹੇਜ਼ ਕੀਤਾ। ਇਹ ਬੀਜਿੰਗ ਦੀ ਰਣਨੀਤਿਕ ਸਥਿਤੀ ਦੇ ਕੇਂਦਰ ’ਚ ਸੀ, ਫਿਰ ਵੀ ਇਨ੍ਹਾਂ ਨੂੰ ਅਣਕਿਹਾ ਛੱਡ ਦਿੱਤਾ ਗਿਆ। ਇਹ ਚੁੱਪ ਰਣਨੀਤਕ ਸੀ। ਚੀਨ ਬੁਸਾਨ ’ਚ ਸਮੇਂ ਦਾ ਲਾਭ ਉਠਾਉਣ ਆਇਆ ਸੀ।
ਇਕ ਦਿਨ ਪਹਿਲਾਂ 20ਵੀਂ ਪਾਰਟੀ ਕਾਂਗਰਸ ਦੀ ਚੌਥੀ ਮੁਕੰਮਲ ਬੈਠਕ ਸ਼ਾਂਤ ਮਾਹੌਲ ’ਚ ਹੋਈ। ਦੇਸ਼ ਲੰਬੇ ਸਮੇਂ ਤੋਂ ਸੰਪੱਤੀ ਦੀ ਮੰਦੀ, ਸਥਾਨਕ ਸਰਕਾਰ ਦੇ ਭਾਰੀ ਕਰਜ਼, ਨੌਜਵਾਨ ਬੇਰੋਜ਼ਗਾਰੀ ਅਤੇ ਵਿਦੇਸ਼ੀ ਮੁਦਰਾ ’ਚ ਕਮੀ ਦਾ ਸਾਹਮਣਾ ਕਰ ਰਿਹਾ ਹੈ। ਹਾਲ ਹੀ ਦੇ ਸਾਲਾਂ ’ਚ ਦੱਖਣੀ ਚੀਨ ਸਾਗਰ ’ਚ ਅੰਤਰਦੇਸ਼ੀ ਨਿਰਮਾਣ ਅਤੇ ‘ਵੁਲਫ ਵਾਰੀਅਰ’ ਕੂਟਨੀਤੀ ਦੀ ਜੋ ਆਕੜ ਦਿਖਾਈ ਦਿੰਦੀ ਸੀ, ਉਹ ਹੁਣ ਅਤਿਕਥਨੀ ਵਾਲੀ ਲੱਗ ਰਹੀ ਹੈ। ਅਧਿਕਾਰੀ ‘ਅਨੁਕੂਲ ਬਾਹਰੀ ਵਾਤਾਵਰਣ’ ਦੀ ਲੋੜ ਦੀ ਗੱਲ ਕਰ ਰਹੇ ਹਨ ਜੋ ਇਕ ਆਸਾਧਾਰਨ ਸਵੀਕਾਰਤਾ ਹੈ ਕਿ ਚੀਨ ਨੂੰ ਬਾਹਰੀ ਦਬਾਅ ਘੱਟ ਕਰਨ ਦੀ ਲੋੜ ਹੈ।
ਕੂਟਨੀਤੀ ’ਚ ਚੀਨੀ ਡਿਪਲੋਮੈਟ ਘੱਟ ਹਮਲਾਵਰੀ ਹਨ। ਗਲੋਬਲ ਟਾਈਮਜ਼ ਨੇ ਆਪਣੀ ਨੀਤੀ ਨੂੰ ਨਰਮ ਕਰ ਦਿੱਤਾ ਹੈ। ਚੀਨ ‘ਆਪਸੀ ਸਨਮਾਨ’ ਅਤੇ ‘ਜੀਤ-ਜੀਤ ਸਹਿਯੋਗ’ ਵਰਗੇ ਵਾਕਅੰਸ਼ਾਂ ’ਤੇ ਵਾਪਸ ਆ ਗਿਆ ਹੈ ਜੋ ਉਸ ਦੇ ਟਕਰਾਅ ਦੇ ਦੌਰ ’ਚ ਫਿੱਕੇ ਪੈ ਗਏ ਸਨ।
ਅਤੇ ਘਰੇਲੂ ਰਾਜਨੀਤੀ ’ਚ ਪਾਰਟੀ ਨੇ ਸਥਿਰਤਾ ਨੂੰ ਪਹਿਲ ਦਿੱਤੀ ਹੈ। ਸ਼ੀ ਦੇ ਸ਼ਾਸਨ ਦੇ ਕੇਂਦਰ ’ਚ ਰਹੀ ਭ੍ਰਿਸ਼ਾਟਾਚਾਰ ਵਿਰੋਧੀ ਮੁਹਿੰਮ, ‘ਖੁਸ਼ਹਾਲ-ਸੰਚਾਰ, ਸੱਭਿਆਚਾਰਕ ਸੰਦੇਸ਼’ ਹੁਣ ਇਕ ਸਥਿਰ ਅਤੇ ਜੋਖਿਮ-ਵਿਰੋਧੀ ਮੋੜ ’ਚ ਬਦਲ ਗਏ ਹਨ। ਟੀਚੇ ਦੀ ਅਨਿਸ਼ਚਿਤਤਾ ਦੇ ਵਿਚਾਲੇ ਵਿਵਸਥਾ ਨੂੰ ਸਥਿਰ ਰੱਖਣਾ ਹੈ ਨਾ ਕਿ ਦਿਸ਼ਾ ਬਦਲਣਾ।
ਦੁਰਲਭ ਭੂਮੀ ਕੰਟਰੋਲਾਂ ’ਚ ਢਿੱਲ ਨੂੰ ਘਰੇਲੂ ਪੱਧਰ ’ਤੇ ਅਨੁਕੂਲਨ ਦੇ ਰੂਪ ’ਚ ਪੇਸ਼ ਕੀਤਾ ਗਿਆ, ਜਿਸ ਦਾ ਉਦੇਸ਼ ਪੱਛਮੀ ਭਿੰਨਤਾ ਨੂੰ ਮੱਧਮ ਕਰਨਾ ਅਤੇ ਲੀਵਰੇਜ ਨੂੰ ਬਣਾਈ ਰੱਖਣਾ ਸੀ।
ਰਿਆਇਤਾਂ ਥੋੜ੍ਹਚਿਰੀ ਰਾਹਤ ਦੇ ਲਈ ਤਿਆਰ ਕੀਤੀਆਂ ਗਈਆਂ ਸਨ ਨਾ ਕਿ ਲੰਬੇ ਸਮੇਂ ਦੀ ਨਰਮੀ ਦੇ ਲਈ। ਚੀਨ ਦਾ ਅਗਲਾ ਪੜਾਅ ਤਿੰਨ ਰੂਪਾਂ ’ਚੋਂ ਇਕ ਹੋ ਸਕਦਾ ਹੈ। ਪਹਿਲਾ ਹੈ ਰਣਨੀਤਿਕ ਵਿਰਾਮ ਭਾਵ ਕਿ ਅਰਥਵਿਵਸਥਾ ਨੂੰ ਸਥਿਰ ਕਰਨਾ, ਬਾਹਰੀ ਵਿਸ਼ਵਾਸ ਦਾ ਮੁੜ ਨਿਰਮਾਣ ਕਰਨਾ, ਤਕਨੀਕ ਨੂੰ ਉੱਨਤ ਕਰਨਾ ਅਤੇ ਨਵੀਂ ਤਾਕਤ ਦੇ ਨਾਲ ਵਿਸ਼ਵ ਮੰਚ ’ਤੇ ਵਾਪਸੀ ਕਰਨਾ।
ਦੂਸਰਾ ਹੈ ਰੁਕਾਵਟ ਭਾਵ ਅੱਧੇ-ਅਧੂਰੇ ਉਪਾਵਾਂ, ਕਮਜ਼ੋਰ ਰਾਸ਼ਟਰਵਾਦ ਅਤੇ ਅਣਕਿਆਸੇ ਨੀਤੀਗਤ ਬਦਲਾਅ ਦਾ ਇਕ ਅਸਥਿਰ ਦਹਾਕਾ। ਨਾ ਤਾਂ ਦ੍ਰਿੜ੍ਹ, ਨਾ ਹੀ ਸਮਝੌਤਾਵਾਦੀ ਬਸ ਪ੍ਰਤੀਕਿਰਿਆਸ਼ੀਲ। ਤੀਸਰਾ ਹੈ ਸ਼ਾਂਤ ਅਨੁਕੂਲਨ ਭਾਵ ਚੋਣਵੇਂ ਤਕਨੀਕੀ ਲਾਭ, ਨਵੀਆਂ ਸਪਲਾਈ ਲੜੀਆਂ ਅਤੇ ਵਿਵਹਾਰਕ ਕੂਟਨੀਤੀ ਜੋ ਚੀਨ ਨੂੰ ਥੋੜ੍ਹੇ ਜਿਹੇ ਰੌਲੇ ਦੇ ਨਾਲ ਰਫਤਾਰ ਹਾਸਲ ਕਰਨ ਦੇ ਸਮਰੱਥ ਬਣਾਉਂਦੀ ਹੈ।
ਭਾਰਤ ਦੇ ਲਈ ਬੁਸਾਨ, ਚੀਨ ਅਤੇ ਖੁਦ ਨੂੰ ਸਮਝਣ ਦਾ ਇਕ ਮੌਕਾ ਦਿੰਦਾ ਹੈ। ਆਸੀਆਨ ਸਿਖਰ ਸੰਮੇਲਨ ’ਚ ਨਰਿੰਦਰ ਮੋਦੀ ਨੇ ਟਰੰਪ ਦੇ ਨਾਲ ਜਨਤਕ ਰੂਪ ਨਾਲ ਸਾਹਮਣੇ ਆਉਣ ਤੋਂ ਪ੍ਰਹੇਜ਼ ਕੀਤਾ। ਵਾਸ਼ਿੰਗਟਨ ਨੇ ਚੋਣ ਗਣਿਤ ਦੇਖਿਆ। ਬੀਜ਼ਿੰਗ ਨੇ ਸ਼ਾਇਦ ਸਮਝਦਾਰੀ ਦਿਖਾਈ। ਕਈ ਭਾਰਤੀਆਂ ਨੇ ਰਣਨੀਤਿਕ ਸੰਜਮ ਦੇਖਿਆ। ਅਮਰੀਕਾ ਦੇ ਨਾਲ ਹਾਲੀਆ ਭੂ-ਰਾਜਨੀਤਿਕ ਰੁਝਾਨਾਂ ਨੂੰ ਦੇਖਦੇ ਹੋਏ, ਖਾਸ ਕਰ ਕੇ ਏਸ਼ੀਆ ਦੇ ਕਰੀਬੀ ਗੁਆਂਢ ’ਚ, ਭਾਰਤ ਸਾਵਧਾਨੀ ਨਾਲ ਕਦਮ ਚੁੱਕਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸਾਵਧਾਨੀ ਅਜੇ ਵੀ ਸਹੀ ਸਾਬਿਤ ਹੋ ਸਕਦੀ ਹੈ।
ਚੀਨ ਦੀ ਖੜੋਤ ਮੌਕੇ ਅਤੇ ਜੋਖਿਮ ਦੋਵੇਂ ਪ੍ਰਦਾਨ ਕਰਦੀ ਹੈ। ਘਰੇਲੂ ਮੁੱਦਿਆਂ ’ਤੇ ਅੜੇ ਚੀਨ ਨੂੰ ਸ਼ਾਮਲ ਕਰਨਾ ਆਸਾਨ ਹੋ ਸਕਦਾ ਹੈ ਪਰ ਉਹ ਜ਼ਿਆਦਾ ਸੰਵੇਦਨਸ਼ੀਲ ਵੀ ਹੋ ਸਕਦਾ ਹੈ। ਭਾਰਤ ਨੂੰ ਇਸ ਮਿਆਦ ਦੀ ਵਰਤੋਂ ਆਪਣੀ ਆਰਥਿਕ, ਫੌਜੀ ਅਤੇ ਤਕਨੀਕੀ ਸਮਰੱਥਾ ਨੂੰ ਮਜ਼ਬੂਤ ਕਰਨ ਲਈ ਕਰਨੀ ਚਾਹੀਦੀ ਹੈ। ਭਾਰਤ ਨੂੰ ਸਾਂਝੇਦਾਰੀਆਂ ਮਜ਼ਬੂਤ ਕਰਨੀਆਂ ਚਾਹੀਦੀਆਂ ਹਨ ਪਰ ਜਿੱਤਵਾਦ ਤੋਂ ਬਚਣਾ ਚਾਹੀਦਾ ਹੈ। ਏਸ਼ੀਆ ’ਚ ਜਿਥੇ ਵੱਕਾਰ ਅਤੇ ਮਾਣ ਦਾ ਮਹੱਤਵ ਹੈ, ਜਨਤਕ ਰੂਪ ਨਾਲ ਸ਼ੇਖੀ ਮਾਰਨਾ ਸ਼ਾਇਦ ਹੀ ਕਦੇ ਚੰਗਾ ਲੱਗਦਾ ਹੈ।
ਡੋਕਲਾਮ ਅਤੇ ਗਲਵਾਨ ਤੋਂ ਭਾਰਤ ਨੇ ਸਿੱਖਿਆ ਹੈ ਕਿ ਚੀਨੀ ਅਸੁਰੱਖਿਆ ਚੀਨੀ ਆਤਮਵਿਸ਼ਵਾਸ ਨਾਲੋਂ ਜ਼ਿਆਦਾ ਅਸਥਿਰਤਾ ਪੈਦਾ ਕਰ ਸਕਦੀ ਹੈ। ਬਿਹਤਰ ਹੋਵੇਗਾ ਕਿ ਗੱਲਬਾਤ ਖੁੱਲ੍ਹੀ ਰੱਖੀ ਜਾਏ, ਗੈਰ-ਜ਼ਰੂਰੀ ਟਕਰਾਅ ਤੋਂ ਬਚਿਆ ਜਾਏ ਅਤੇ ਸ਼ਾਂਤੀ ਨਾਲ ਵਿਰਾਮ ਖਤਮ ਹੋਣ ਦੀ ਤਿਆਰੀ ਕੀਤੀ ਜਾਏ। ਰਾਸ਼ਟਰਪਤੀ ਟਰੰਪ ਨੂੰ ਸੰਭਾਲਣਾ ਇਕ ਜੁੜੀ ਹੋਈ ਚੁਣੌਤੀ ਹੈ। ਦੁਖੀ ਪਰ ਸਮਝਦਾਰ ਦਿੱਲੀ ਇਸ ਗੱਲ ਤੋਂ ਸਾਵਧਾਨ ਹੈ ਕਿ ਉਸ ਨੂੰ ਇਕ ਸਹਾਰੇ ਦੇ ਤੌਰ ’ਤੇ ਵਰਤਿਆ ਜਾਏ।
ਟਰੰਪ ਵਫਾਦਾਰੀ ਨੂੰ ਇਕ ਪ੍ਰਦਰਸ਼ਨ ਮੰਨਦੇ ਹਨ ਅਤੇ ਤਮਾਸ਼ਾ ਪਸੰਦ ਕਰਦੇ ਹਨ ਜਦਕਿ ਭਾਰਤ ਨੂੰ ਉਤਸੁਕ ਦਿੱਸਣ ਨਾਲ ਕੋਈ ਫਾਇਦਾ ਨਹੀਂ ਹੈ। ਸਹਿਯੋਗ ਸਿਰਫ ਉਥੇ ਹੀ ਬਣਾਈਏ ਜਿਥੇ ਇਹ ਭਾਰਤ ਦੇ ਲੰਬੇ ਸਮੇਂ ਦੇ ਹਿੱਤਾਂ ਦੀ ਪੂਰਤੀ ਕਰੇ। ਭਾਰਤ ਦਾ ਪ੍ਰਭਾਵ ਇਕ ਅਜਿਹੀ ਆਵਾਜ਼ ਬਣਨ ਨਾਲ ਆਉਂਦਾ ਹੈ ਜਿਸਦੀ ਦੂਸਰੇ ਲੋਕ ਭਾਲ ਕਰਦੇ ਹਨ ਨਾ ਕਿ ਉਸ ਦੀ ਗੂੰਜ ਨਾਲ। ਬੁਸਾਨ ਬੈਠਕ ਕੋਈ ਸਮਝੌਤਾ ਨਹੀਂ ਸਗੋਂ ਇਕ ਵਿਰਾਮ ਸੀ। ਬੀਜਿੰਗ ਨੇ ਮੰਨਿਆ ਕਿ ਵਿਰੋਧ ਵਧ ਗਿਆ ਹੈ ਅਤੇ ਉਸ ਨੂੰ ਫਿਰ ਤੋਂ ਸੰਗਠਿਤ ਹੋਣ ਦੀ ਲੋੜ ਹੈ। ਰਣਨੀਤਿਕ ਸ਼ਾਂਤੀ ਕਦੇ-ਕਦਾਈਂ ਹੀ ਟਿੱਕਦੀ ਹੈ? ਇਹ ਨਵੀਨੀਕਰਨ, ਖੜੋਤ ਜਾਂ ਮੁੜ ਉਭਾਰ ਵੱਲ ਲਿਜਾ ਸਕਦੀ ਹੈ।
ਨਿਰੂਪਮਾ ਰਾਵ (ਸਾਬਕਾ ਵਿਦੇਸ਼ ਸਕੱਤਰ)
ਸ਼ਮੂਲੀਅਤ ’ਚ ਅੱਗੇ, ਹਿੱਸੇਦਾਰੀ ’ਚ ਪਿੱਛੇ ਮਹਿਲਾਵਾਂ
NEXT STORY