ਮੁੰਬਈ: ਟੀਵੀ ਦੀ ਮਸ਼ਹੂਰ ਅਭਿਨੇਤਰੀ ਅਵਿਕਾ ਗੌਰ ਜਿਸ ਨੇ 'ਬਾਲਿਕਾ ਵਧੂ' ਸੀਰੀਅਲ ਰਾਹੀਂ ਘਰ-ਘਰ ਵਿੱਚ ਆਪਣੀ ਪਛਾਣ ਬਣਾਈ। ਇਨ੍ਹੀਂ ਦਿਨੀਂ ਆਪਣੇ ਹੈਰਾਨੀਜਨਕ ਖੁਲਾਸੇ ਕਾਰਨ ਸੁਰਖੀਆਂ ਵਿੱਚ ਹੈ। ਅਵਿਕਾ ਨੇ ਹਾਲ ਹੀ ਵਿੱਚ ਦੱਸਿਆ ਕਿ ਉਹ ਹੁਣ ਤੱਕ ਟੀਵੀ ਸਕ੍ਰੀਨ 'ਤੇ 21 ਵਾਰ ਵਿਆਹ ਕਰ ਚੁੱਕੀ ਹੈ। ਇਹ ਖੁਲਾਸਾ ਅਵਿਕਾ ਨੇ ਮਨੀਸ਼ਾ ਰਾਣੀ ਦੇ ਯੂਟਿਊਬ ਸ਼ੋਅ ਵਿੱਚ ਇੱਕ ਇੰਟਰਵਿਊ ਦੌਰਾਨ ਕੀਤਾ। ਇਸ ਇੰਟਰਵਿਊ ਵਿੱਚ ਅਵਿਕਾ ਗੌਰ ਨੇ ਆਪਣੀ ਨਿੱਜੀ ਜ਼ਿੰਦਗੀ ਅਤੇ ਆਪਣੇ '21 ਵਿਆਹਾਂ' ਦੇ ਰਾਜ਼ 'ਤੇ ਖੁੱਲ੍ਹ ਕੇ ਗੱਲ ਕੀਤੀ।
ਇਹ ਵੀ ਪੜ੍ਹੋ-ਵੀਡੀਓ ਨੂੰ ਆਉਣ 1 ਲੱਖ ਵਿਊਜ਼ ਤਾਂ ਕਿੰਨੇ ਪੈਸੇ ਮਿਲਣਗੇ ? ਜਾਣੋ ਕੀ ਹੈ 'ਪਰ ਵਿਊ ਇਨਕਮ' ਦਾ ਹਿਸਾਬ
21 ਵਿਆਹ ਕਰਨ ਦਾ ਕਾਰਨ
ਅਵਿਕਾ ਨੇ ਗੱਲਬਾਤ ਦੌਰਾਨ ਮੰਨਿਆ ਕਿ ਉਸ ਨੇ ਵਾਰ-ਵਾਰ ਪੈਸੇ ਲਈ ਟੀਵੀ 'ਤੇ ਵਿਆਹ ਕੀਤੇ। ਆਪਣੀ ਨਿੱਜੀ ਇੱਛਾ ਬਾਰੇ ਦੱਸਦਿਆਂ ਅਦਾਕਾਰਾ ਨੇ ਕਿਹਾ, "ਸੱਚ ਦੱਸਾਂ ਤਾਂ ਜੇਕਰ ਮੌਕਾ ਨਾ ਮਿਲਦਾ, ਤਾਂ ਮੈਂ ਬੱਸ ਕੋਰਟ ਜਾ ਕੇ ਸਾਈਨ ਕਰਕੇ ਵਿਆਹ ਕਰ ਲੈਂਦੀ। ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿੱਚ ਇੰਨੀ ਵਾਰ ਵਿਆਹ ਕੀਤਾ ਹੈ ਕਿ ਹੁਣ ਉਹ ਉਤਸ਼ਾਹ ਨਹੀਂ ਬਚਿਆ।" ਹਾਲਾਂਕਿ ਜਦੋਂ ਉਸ ਨੂੰ ਪੂਰੀ ਦੁਨੀਆ ਦੇ ਸਾਹਮਣੇ ਟੀਵੀ 'ਤੇ ਇੰਨੇ ਵੱਡੇ ਪੱਧਰ 'ਤੇ ਵਿਆਹ ਕਰਨ ਦਾ ਮੌਕਾ ਮਿਲਿਆ ਤਾਂ ਉਹ ਮਨਾ ਨਹੀਂ ਕਰ ਸਕੀ।

ਇਹ ਵੀ ਪੜ੍ਹੋ- ਹੁਣ 'ਯਮਲਾ' ਬਣ ਕੇ ਆਵੇਗਾ ਰਾਜਵੀਰ ਜਵੰਦਾ, ਰਿਲੀਜ਼ ਹੋਵੇਗੀ ਆਖਰੀ ਫਿਲਮ
ਮੌਜੂਦਾ ਵਿਆਹੁਤਾ ਜ਼ਿੰਦਗੀ
ਅਵਿਕਾ ਗੌਰ ਇਸ ਸਮੇਂ ਆਪਣੇ ਪਤੀ ਮਿਲਿੰਦ ਚੰਦਵਾਨੀ ਨਾਲ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਜਾਣਕਾਰੀ ਅਨੁਸਾਰ ਅਵਿਕਾ ਅਤੇ ਮਿਲਿੰਦ ਨੇ ਕਲਰਸ ਚੈਨਲ ਦੇ ਸ਼ੋਅ 'ਪਤੀ ਪਤਨੀ ਔਰ ਪੰਗਾ' ਦੇ ਸੈੱਟ 'ਤੇ ਵਿਆਹ ਕਰਵਾਇਆ ਸੀ। ਇਸ ਸ਼ੋਅ ਦੇ ਸੈੱਟ 'ਤੇ ਹੀ ਉਨ੍ਹਾਂ ਦੇ ਹਲਦੀ, ਮਹਿੰਦੀ ਅਤੇ ਵਿਆਹ ਦੇ ਸਾਰੇ ਰਸਮਾਂ ਪੂਰੀਆਂ ਕੀਤੀਆਂ ਗਈਆਂ ਸਨ।

ਇੰਟਰਵਿਊ ਦੌਰਾਨ, ਮਨੀਸ਼ਾ ਰਾਣੀ ਨੇ ਮਜ਼ਾਕ ਵਿੱਚ ਅਵਿਕਾ ਤੋਂ ਪੁੱਛਿਆ ਕਿ ਕੀ ਵਿਆਹ ਕਰਨ 'ਤੇ ਵੀ ਪੈਸੇ ਮਿਲਦੇ ਹਨ, ਜਿਸ 'ਤੇ ਅਵਿਕਾ ਮੁਸਕਰਾ ਪਈ। ਅਵਿਕਾ ਗੌਰ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੇ ਮਜ਼ਾਕੀਆ ਅੰਦਾਜ਼ ਤੇ ਸੱਚਾਈ ਭਰੇ ਜਵਾਬ ਦੀ ਜਮ ਕੇ ਤਾਰੀਫ਼ ਕਰ ਰਹੇ ਹਨ
ਇਹ ਵੀ ਪੜ੍ਹੋ-ਹੜ੍ਹ ਪੀੜਤਾਂ ਲਈ ਮਸੀਹਾ ਬਣਿਆ ਦੁਸਾਝਾਂਵਾਲਾ ! ਪਰਿਵਾਰ ਨੂੰ ਦਿੱਤਾ ਟਰੈਕਟਰ
'ਸ਼ਕਤੀਮਾਨ' ਫੇਮ ਅਦਾਕਾਰਾ ਬਣੀ ਸਾਧਵੀ, ਛੱਡੀ ਲਗਜ਼ਰੀ ਲਾਈਫ ; ਹੁਣ ਭੀਖ ਮੰਗ ਕੇ ਕਰ ਰਹੀ 'ਗੁਜ਼ਾਰਾ'
NEXT STORY