ਨਵੀਂ ਦਿੱਲੀ- 19 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੀਆਂ 7 ਪੜਾਵਾਂ ਦੀਆਂ ਆਮ ਚੋਣਾਂ ਲਈ ਪ੍ਰਚਾਰ ਦੀ ਗਰਮਾਹਟ ਦੇ ਨਾਲ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਵੀ ਵਧਦਾ ਜਾ ਰਿਹਾ ਹੈ।
ਬਿਜਲੀ ਦੀ ਉੱਚ ਮੰਗ ਨੂੰ ਪੂਰਾ ਕਰਨ ਲਈ ਭਾਰਤ ਸਰਕਾਰ ਨੇ ਸਾਰੇ ਗੈਸ ਆਧਾਰਤ ਬਿਜਲੀ ਪਲਾਂਟਾਂ ਨੂੰ ਮਈ ਤੇ ਜੂਨ ਵਿਚ ਚਲਾਉਣ ਦਾ ਹੁਕਮ ਦਿੱਤਾ ਹੈ ਅਤੇ ਸਾਰੇ ਰਾਜਾਂ ਤੇ ਕੇਂਦਰ-ਸ਼ਾਸਿਤ ਸੂਬਿਆਂ ਨੂੰ ਕਾਰਖਾਨਿਆਂ, ਖਦਾਨਾਂ, ਉਸਾਰੀ ਸਥਾਨਾਂ ਤੇ ਇੱਟਾਂ ਦੇ ਭੱਠਿਆਂ ਵਿਚ ਮਜ਼ਦੂਰਾਂ ਦੀ ਸੁਰੱਖਿਆ ਦੇ ਉਪਾਅ ਲਾਗੂ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ।
ਚੋਣ ਕਮਿਸ਼ਨ ਨੇ ਵੀ ਗਰਮੀ ਨਾਲ ਨਜਿੱਠਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਮਹੀਨੇ ਦੇ ਸ਼ੁਰੂ ’ਚ ਵਿਸ਼ਵ ਮੌਸਮ ਵਿਗਿਆਨ ਸੰਗਠਨ ਦੀ ਰਿਪੋਰਟ ਵਿਚ ਕਿਹਾ ਗਿਆ ਸੀ ਕਿ 2023 ਹੁਣ ਤਕ ਦਾ ਸਭ ਤੋਂ ਗਰਮ ਸਾਲ ਦਰਜ ਕੀਤਾ ਗਿਆ ਸੀ ਅਤੇ 2024 ਇਸ ਤੋਂ ਵੀ ਬਦਤਰ ਹੋ ਸਕਦਾ ਹੈ।
ਮੁੰਬਈ ਦੀ ਰੈਲੀ ’ਚ ਹੋਈ ਸੀ 11 ਵਿਅਕਤੀਆਂ ਦੀ ਮੌਤ
ਇੱਥੇ ਇਹ ਵਰਣਨਯੋਗ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਆਪਣੇ ਪੈਦਲ ਚੱਲਣ ਵਾਲੇ ਸਮਰਥਕਾਂ ਜਾਂ ਰੈਲੀਆਂ ਵਿਚ ਹਿੱਸਾ ਲੈਣ ਵਾਲੇ ਲੋਕਾਂ ਲਈ ਹਦਾਇਤਾਂ ਜਾਰੀ ਨਹੀਂ ਕੀਤੀਆਂ। ਇਸ ਦੇ ਬਾਵਜੂਦ ਬਹੁਤ ਜ਼ਿਆਦਾ ਗਰਮੀ ਕਾਰਨ ਲੋਕਾਂ ਨੂੰ ਥਕਾਵਟ, ਹੀਟ ਸਟ੍ਰੋਕ, ਹਾਈਪਰਥਰਮੀਆ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਇੱਥੋਂ ਤਕ ਕਿ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਪ੍ਰੈਲ 2023 ’ਚ ਨਵੀ ਮੁੰਬਈ ’ਚ ਇਕ ਖੁੱਲ੍ਹੀ ਰੈਲੀ ਵਿਚ 11 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਦਿਲ ਜਿੱਤਣ 'ਚ ਭਰੋਸਾ ਕਰਦੀ ਹੈ ਭਾਜਪਾ, 'ਕਮਲ' ਖ਼ੁਦ ਹੀ ਖਿੜੇਗਾ : ਅਮਿਤ ਸ਼ਾਹ
NEXT STORY