ਨਵੀਂ ਦਿੱਲੀ- ਭਾਰਤੀ ਇਤਿਹਾਸ, ਸੱਭਿਆਚਾਰ ਅਤੇ ਸੰਵਿਧਾਨ ਵਿਸ਼ੇ ’ਤੇ ਸੈਮੀਨਾਰ ’ਚ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਭਾਗਵਤ ਨੇ ਕਿਹਾ ਕਿ ਸੰਵਿਧਾਨ ਇਕ ਲਿਖਤੀ ਸਬੂਤ ਹੈ ਅਤੇ ਦੇਸ਼ ਤੇ ਸਮਾਜ ਨੂੰ ਇਸ ਦੇ ਮੁਤਾਬਕ ਚੱਲਣਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ’ਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਭਾਵਨਾ ਸ਼ਾਮਲ ਹੈ, ਕਿਉਂਕਿ ਇਸ ਦੇ ਮੁੱਖਬੰਧ ਦਾ ਪਹਿਲਾ ਸ਼ਬਦ ਹੀ ‘ਹਮ’ ਤੋਂ ਸ਼ੁਰੂ ਹੁੰਦਾ ਹੈ। ਜਦੋਂ ਕਿ ਅੰਗਰੇਜ਼ੀ ਰਾਜ ’ਚ ਇਹ ਨਹੀਂ ਸੀ। ਉਨ੍ਹਾਂ ਕਿਹਾ, “ਕੀ ਸਮਾਜ ਪਹਿਲਾਂ ਇੰਝ ਹੀ ਚੱਲਦਾ ਸੀ, ਜਦੋਂ ਸੰਵਿਧਾਨ ਨਹੀਂ ਸੀ ਉਦੋਂ ਸਮਾਜ ਕਿਵੇਂ ਚੱਲਦਾ ਸੀ, ਕੀ ਉਦੋਂ ਸਾਡਾ ਦੇਸ਼ ਨਹੀਂ ਸੀ, ਇਹ ਰਾਸ਼ਟਰ ਨਹੀਂ ਸੀ। ਅਸੀਂ ਸਭ ਜਾਣਦੇ ਹਾਂ ਕਿ ਅਜਿਹਾ ਨਹੀਂ ਹੈ।’’
ਮੋਹਨ ਭਾਗਵਤ ਨੇ ਕਿਹਾ ਕਿ ਸਮਾਂ ਬਦਲਣ ਦੇ ਨਾਲ ਕੰਟਰੋਲ ਲਈ ਅਤੇ ਰਾਜਾ ਨੂੰ ਸ਼ਕਤੀ ਦੇਣ ਵਾਲੀ ਇਕ ਸੰਸਥਾ ਦੀ ਲੋੜ ਪਈ, ਇਹੀ ਸੰਵਿਧਾਨ ਹੈ। ਜਿਸ ’ਚ ਰਾਹ ਭਟਕਣ ’ਤੇ ਸਜ਼ਾ ਵੀ ਦੇਣ ਦੀ ਵਿਵਸਥਾ ਹੈ।
ਆਪ੍ਰੇਸ਼ਨ ਸਿੰਧੂਰ ਦੌਰਾਨ ਸਾਡੀਆਂ ਫੌਜਾਂ ਨੇ ਸੰਜਮ ਰੱਖਿਆ : ਰਾਜਨਾਥ
NEXT STORY