ਫੇਤਹਾਬਾਦ — ਫਤੇਹਾਬਾਦ ਦੇ ਗੁਰੁਨਾਸਰਮ ਪੁਰਾ ਮੁਹੱਲੇ 'ਚ ਚਚੇਰੇ ਭਰਾ ਵਲੋਂ ਆਪਣੀ ਭੈਣ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਬੱਚੀ ਦੇ ਬਿਆਨਾਂ ਦੇ ਅਧਾਰ 'ਤੇ ਚਚੇਰੇ ਭਰਾ ਦੇ ਖਿਲਾਫ ਅਗਵਾ ਅਤੇ ਬਲਾਤਕਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਚਚੇਰੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਦੇ ਅਨੁਸਾਰ ਦੋ ਦਿਨ ਪਹਿਲਾਂ ਗੁਰੂਨਾਨਕਪੁਰਾ ਮੁਹੱਲੇ 'ਚੋਂ ਇਕ ਨਾਬਾਲਗ ਲੜਕੀ ਲਾਪਤਾ ਹੋ ਗਈ ਸੀ। ਪੁਲਸ ਨੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ । ਇਸ ਤੋਂ ਬਾਅਦ ਪੁਲਸ ਨੇ ਪੀੜਤਾ ਨੂੰ ਪੰਜਾਬ ਦੇ ਵਿਆਸ ਇਲਾਕੇ 'ਚੋਂ ਬਰਾਮਦ ਕੀਤਾ। ਪੀੜਤਾ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸਦਾ ਚਚੇਰਾ ਭਰਾ ਉਸਨੂੰ ਵਰਗਲਾ ਕੇ ਲੈ ਗਿਆ ਸੀ, ਫਿਰ ਉਸਦੇ ਨਾਲ ਗਲਤ ਕੰਮ ਕੀਤਾ ਅਤੇ ਉਸਨੂੰ ਧਮਕੀ ਵੀ ਦਿੱਤੀ। ਪੁਲਸ ਨੇ ਮਾਮਲੇ 'ਚ ਦੋਸ਼ੀ ਭਰਾ ਦੇ ਖਿਲਾਫ ਪੋਸਕੋ ਐਕਟ ਅਤੇ ਵਰਗਲਾਉਣ ਦੇ ਦੋਸ਼ 'ਚ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ।
9 ਦਿਨ ਬਾਅਦ 44 ਕਾਂਗਰਸੀ ਵਿਧਾਇਕਾਂ ਦੀ ਘਰ ਵਾਪਸੀ, ਸਖ਼ਤ ਸੁਰੱਖਿਆ 'ਚ ਬੰਗਲੁਰੂ ਤੋਂ ਗੁਜਰਾਤ ਆਏ
NEXT STORY