ਨਵੀਂ ਦਿੱਲੀ—ਚੱਕਰਵਾਤੀ ਤੂਫਾਨ 'ਤਿਤਲੀ' ਉੱਤਰੀ ਆਂਧਰਾ ਪ੍ਰਦੇਸ਼ ਤੇ ਦੱਖਣੀ ਉੜੀਸਾ ਦੇ ਤੱਟੀ ਕਿਨਾਰਿਆਂ 'ਤੇ ਪਹੁੰਚਣ ਦੇ ਬਾਅਦ ਬੰਗਾਲ ਵੱਲ ਵਧ ਰਿਹਾ ਹੈ। ਉੜੀਸਾ ਦੇ ਗੋਪਾਲਪੁਰ 'ਚ ਆਏ ਸਮੁੰਦਰੀ ਤੂਫਾਨ ਦੀ ਲਪੇਟ 'ਚ ਆ ਕੇ ਮਛੇਰਿਆਂ ਦੀ ਇਕ ਕਿਸ਼ਤੀ ਡੁੱਬ ਗਈ, ਇਸ 'ਚ ਪੰਜ ਮਛੇਰੇ ਸਵਾਰ ਸਨ ਜਿਨ੍ਹਾਂ ਨੂੰ ਬਚਾਅ ਲਿਆ ਗਿਆ ਹੈ। ਉਥੇ ਹੀ ਤੂਫਾਨ ਨਾਲ ਆਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ 'ਚ 2 ਔਰਤਾਂ ਸਮੇਤ ਕੁੱਲ 7 ਲੋਕਾਂ ਦੀ ਮੌਤ ਹੋ ਗਈ ਹੈ। ਉੜੀਸਾ ਦੇ ਮੌਸਮ ਵਿਭਾਗ ਨੇ ਅਗਲੇ 12 ਘੰਟਿਆਂ ਤਕ ਤੂਫਾਨੀ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਹੈ। ਸਾਵਧਾਨੀ ਲਈ ਉੜੀਸਾ ਤੋਂ ਤਿੰਨ ਲੱਖ ਲੋਕਾਂ ਨੂੰ ਤੱਟੀ ਇਲਾਕਿਆਂ ਤੋਂ ਹਟਾ ਕੇ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਹੈ।
ਤਿਤਲੀ ਦਾ ਲੈਂਡਫਿਲ ਉੜੀਸਾ ਦੇ ਗੋਪਾਲਪੁਰ ਤੋਂ 86 ਕਿਮੀ ਦੱਖਣ 'ਚ ਰਿਹਾ। ਤੇਜ਼ ਹਵਾਵਾਂ ਦੇ ਕਾਰਨ ਕਈ ਇਲਾਕਿਆਂ 'ਚ ਬਿਜਲੀ ਦੇ ਪੁਲ ਤੇ ਦਰੱਖਤ ਡਿੱਗਣ ਦੀਆਂ ਖਬਰਾਂ ਹਨ। ਬਚਾਅ ਕਾਰਜਾਂ ਲਈ ਐੱਨ.ਡੀ.ਆਰ.ਐੱਫ. ਦੀਆਂ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ।
EC ਦਾ ਸਖ਼ਤ ਨਿਰਦੇਸ਼, ਰਾਤ 10 ਵਜੇ ਤੋਂ ਸਵੇਰੇ ਛੇ ਵਜੇ ਤਕ ਚੋਣ ਪ੍ਰਚਾਰ 'ਤੇ ਲਗਾਈ ਰੋਕ
NEXT STORY