ਤਿਰੂਵਨੰਤਪੁਰਮ (ਇੰਟ.)—ਇੰਡੀਗੋ ਦੀ ਇਕ ਫਲਾਈਟ 'ਚ ਉਡਾਣ ਦੇ ਦੌਰਾਨ ਇਕ ਲੈਪਟਾਪ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਤਿਰੂਵਨੰਤਪੁਰਮ-ਬੈਂਗਲੁਰੂ ਦੀ ਫਲਾਈਟ 'ਚ ਲੱਗੀ ਇਸ ਅੱਗ ਨੂੰ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਬੁਝਾਇਆ ਗਿਆ।
ਘਟਨਾ ਸ਼ਨੀਵਾਰ ਦੀ ਦੱਸੀ ਜਾ ਰਹੀ ਹੈ। ਫਲਾਈਟ ਨੰਬਰ 6ਈ-455 'ਚ ਸਵਾਰ ਯਾਤਰੀਆਂ ਨੇ ਕਰੂ ਮੈਂਬਰਾਂ ਨੂੰ ਜਾਣਕਾਰੀ ਦਿੱਤੀ ਕਿ ਕਾਲੇ ਬੈਗ 'ਚੋਂ ਕੁਝ ਸੜਨ ਦੀ ਬਦਬੂ ਆ ਰਹੀ ਹੈ। ਇਸ ਦੇ ਬਾਅਦ ਕਰੂ ਮੈਂਬਰਾਂ ਨੇ ਅੱਗ ਬੁਝਾਊ ਯੰਤਰ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਅਤੇ ਉਥੇ ਬੈਠੇ ਯਾਤਰੀਆਂ ਨੂੰ ਦੂਸਰੀ ਜਗ੍ਹਾ ਸ਼ਿਫਟ ਕੀਤਾ ਗਿਆ।
ਵ੍ਹੀਲਚੇਅਰ ਤੋਂ ਡਿੱਗੀ ਇੰਡੀਗੋ ਦੀ ਯਾਤਰੀ, ਏਅਰਲਾਈਨਜ਼ ਨੇ ਮੰਗੀ ਮੁਆਫੀ
NEXT STORY