ਨਵੀਂ ਦਿੱਲੀ — ਦਿੱਲੀ ਹਾਈ ਕੋਰਟ ਨੇ 'ਨੀਟ' ਲਈ ਸੀ. ਬੀ. ਐੱਸ. ਈ. ਦੀ ਵੱਧ ਤੋਂ ਵੱਧ ਉਮਰ ਹੱਦ ਅਤੇ ਯੋਗਤਾ ਸਬੰਧੀ ਹੋਰ ਨਿਯਮਾਂ ਨਾਲ ਜੁੜੇ ਨੋਟੀਫਿਕੇਸ਼ਨ 'ਤੇ ਬੁੱਧਵਾਰ ਰੋਕ ਲਾ ਦਿੱਤੀ। ਐੱਮ. ਬੀ. ਬੀ. ਐੱਸ. ਉਮੀਦਵਾਰਾਂ ਨੇ ਜਨਰਲ ਅਤੇ ਰਾਖਵੀਆਂ ਸ਼੍ਰੇਣੀਆਂ 'ਚ ਕ੍ਰਮਵਾਰ 25 ਸਾਲ ਅਤੇ 30 ਸਾਲ ਦੀ ਵੱਧ ਤੋਂ ਵੱਧ ਉਮਰ ਹੱਦ ਤੈਅ ਕਰਨ ਦਾ ਵਿਰੋਧ ਕੀਤਾ ਸੀ। ਇਸ ਸਬੰਧੀ ਅਰਜ਼ੀਆਂ ਦੇਣ ਦੀ ਆਖਰੀ ਮਿਤੀ 9 ਮਾਰਚ ਹੈ।
ਮਾਣਯੋਗ ਜੱਜ ਸੰਜੀਵ ਖੰਨਾ ਅਤੇ ਚੰਦਰ ਸ਼ੇਖਰ 'ਤੇ ਆਧਾਰਿਤ ਇਕ ਬੈਂਚ ਨੇ ਵੱਖ-ਵੱਖ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਉਕਤ ਹੁਕਮ ਸੁਣਾਇਆ। ਸੀ. ਬੀ. ਐੱਸ. ਈ. ਦੇ ਨੋਟੀਫਿਕੇਸ਼ਨ ਮੁਤਾਬਕ ਓਪਨ ਸਕੂਲ ਦੇ ਵਿਦਿਆਰਥੀ ਵਾਧੂ ਵਿਸ਼ੇ ਵਜੋਂ ਜੀਵ ਵਿਗਿਆਨ ਦੀ ਚੋਣ ਕਰਨ ਵਾਲੇ ਵਿਦਿਆਰਥੀਆਂ 11ਵੀਂ ਅਤੇ 12ਵੀਂ ਦੀ ਪੜ੍ਹਾਈ ਪੂਰੀ ਕਰਨ 'ਚ 2 ਸਾਲ ਤੋਂ ਵੱਧ ਦਾ ਸਮਾਂ ਲੈਣ ਵਾਲੇ ਵਿਦਿਆਰਥੀ ਇਸ ਪ੍ਰੀਖਿਆ ਲਈ ਅਰਜ਼ੀ ਨਹੀਂ ਦੇ ਸਕਦੇ। ਅਦਾਲਤ ਨੇ ਕਿਹਾ ਕਿ ਸਾਡਾ ਅੰਤਰਿਮ ਹੁਕਮ 6 ਅਪ੍ਰੈਲ ਨੂੰ ਹੋਣ ਵਾਲੀ ਅਗਲੀ ਸੁਣਵਾਈ ਤਕ ਜਾਰੀ ਰਹੇਗਾ।
ਨਿਤੀਸ਼ ਖਿਲਾਫ ਮਾਮਲਾ ਰੱਦ ਕਰਾਉਣ ਲਈ ਚੋਣ ਕਮਿਸ਼ਨ ਪਹੁੰਚਿਆ ਸੁਪਰੀਮ ਕੋਰਟ
NEXT STORY