ਨਵੀਂ ਦਿੱਲੀ : ਦੇਸ਼ 'ਚ ਹਾਈ ਸਪੀਡ ਟਰੇਨ ਜਾਂ ਬੁਲੇਟ ਟਰੇਨ ਚਲਾਉਣ ਦਾ ਸੁਪਨਾ ਛੇਤੀ ਹੀ ਸੱਚ ਹੋਣ ਜਾ ਰਿਹਾ ਹੈ। ਅਹਿਮਦਾਬਾਦ-ਮੁੰਬਈ ਬੁਲੇਟ ਟਰੇਨ ਪ੍ਰਾਜੈਕਟ ਨੂੰ ਲੈ ਕੇ ਇਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਹਾਈ ਸਪੀਡ ਰੇਲ ਪ੍ਰਾਜੈਕਟ ਲਈ ਗੁਜਰਾਤ ਅਤੇ ਮਹਾਰਾਸ਼ਟਰ ਵਿਚ ਕੰਮ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਪ੍ਰਾਜੈਕਟ ਲਈ ਜ਼ਮੀਨ ਐਕਵਾਇਰ ਕਰਨ ਦਾ 100 ਫੀਸਦੀ ਕੰਮ ਪੂਰਾ ਹੋ ਚੁੱਕਾ ਹੈ। ਇਸ ਤੋਂ ਇਲਾਵਾ ਜ਼ਮੀਨ 'ਤੇ ਕੰਮ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਗੁਜਰਾਤ ਵਿਚ ਕਈ ਪੁਲ ਬਣਾਏ ਗਏ ਹਨ।
ਦੱਸਣਯੋਗ ਹੈ ਕਿ ਬੁਲੇਟ ਟਰੇਨ ਲਈ ਸਮੁੰਦਰ ਦੇ ਹੇਠਾਂ 21 ਕਿਲੋਮੀਟਰ ਲੰਬੀ ਸੁਰੰਗ ਬਣਾਈ ਜਾਣੀ ਹੈ। ਇਸ 'ਤੇ ਅਜੇ ਕੰਮ ਸ਼ੁਰੂ ਨਹੀਂ ਹੋਇਆ ਹੈ। ਹੁਣ ਸੀ-ਟਨਲ ਨੂੰ ਲੈ ਕੇ ਚੰਗੀ ਖ਼ਬਰ ਸਾਹਮਣੇ ਆਈ ਹੈ। ਸਰਕਾਰ ਨੇ ਬੁਲੇਟ ਟਰੇਨ ਪ੍ਰਾਜੈਕਟ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸਮੁੰਦਰ ਦੇ ਹੇਠਾਂ ਸੁਰੰਗ ਬਣਾਉਣ ਲਈ 3 ਟਨਲ ਬੋਰਿੰਗ ਮਸ਼ੀਨਾਂ ਖਰੀਦਣ ਦਾ ਆਰਡਰ ਦਿੱਤਾ ਗਿਆ ਹੈ। TBM ਦੇ ਆਉਂਦੇ ਹੀ ਸੁਰੰਗ ਬਣਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ। ਅਜਿਹੇ 'ਚ ਅਹਿਮਦਾਬਾਦ ਤੋਂ ਮੁੰਬਈ ਤੱਕ ਬੁਲੇਟ ਟਰੇਨ ਦੀ ਸਵਾਰੀ ਦਾ ਸੁਪਨਾ ਜਲਦ ਹੀ ਸਾਕਾਰ ਹੋਵੇਗਾ।
ਇਹ ਵੀ ਪੜ੍ਹੋ : CM ਯੋਗੀ ਦਾ ਜੇਵਰ ਦੇ ਕਿਸਾਨਾਂ ਨੂੰ ਤੋਹਫ਼ਾ, ਹੁਣ 4300 ਰੁਪਏ ਮੀਟਰ ਦੇ ਹਿਸਾਬ ਨਾਲ ਮਿਲੇਗਾ ਮੁਆਵਜ਼ਾ
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਰਾਜ ਸਭਾ ਵਿਚ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਦੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਸ਼ੁੱਕਰਵਾਰ 20 ਦਸੰਬਰ ਨੂੰ ਬੁਲੇਟ ਟਰੇਨ ਬਾਰੇ ਇਕ ਵੱਡਾ ਅਪਡੇਟ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਮੁੰਦਰ ਦੇ ਹੇਠਾਂ ਸੁਰੰਗ ਬਣਾਉਣ ਲਈ ਤਿੰਨ ਟਨਲ ਬੋਰਿੰਗ ਮਸ਼ੀਨਾਂ ਖਰੀਦਣ ਦਾ ਆਰਡਰ ਦਿੱਤਾ ਗਿਆ ਹੈ। ਇਹ ਸੁਰੰਗ 21 ਕਿਲੋਮੀਟਰ ਲੰਬੀ ਹੋਵੇਗੀ। ਦੱਸਣਯੋਗ ਹੈ ਕਿ ਗੁਜਰਾਤ ਵਿਚ ਹਾਈ ਸਪੀਡ ਰੇਲ ਪ੍ਰਾਜੈਕਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਮਹਾਰਾਸ਼ਟਰ 'ਚ ਜ਼ਮੀਨ ਐਕਵਾਇਰ 'ਚ ਰੁਕਾਵਟਾਂ ਕਾਰਨ ਇਸ ਪ੍ਰਾਜੈਕਟ 'ਤੇ ਕੰਮ ਕੁਝ ਮੱਠਾ ਪੈ ਗਿਆ ਸੀ। ਬੁਲੇਟ ਟਰੇਨ ਪ੍ਰਾਜੈਕਟ ਦੇ ਵਿਕਾਸ 'ਤੇ ਵੀ ਕੋਰੋਨਾ ਮਹਾਮਾਰੀ ਦਾ ਮਾੜਾ ਅਸਰ ਪਿਆ ਹੈ।
ਬੁਲੇਟ ਟਰੇਨ ਪ੍ਰਾਜੈਕਟ ਵਾਇਡਕਟ
ਗਰਡਰਾਂ ਦੀ ਮਦਦ ਨਾਲ 100 ਕਿਲੋਮੀਟਰ ਵਾਇਡਕਟ ਦਾ ਨਿਰਮਾਣ ਕਈ ਮਹੀਨੇ ਪਹਿਲਾਂ ਹੀ ਪੂਰਾ ਹੋ ਚੁੱਕਾ ਹੈ। ਨੈਸ਼ਨਲ ਹਾਈ-ਸਪੀਡ ਰੇਲ ਕਾਰਪੋਰੇਸ਼ਨ ਲਿਮਟਿਡ (ਐੱਨ. ਐੱਚ. ਐੱਸ. ਆਰ. ਸੀ. ਐੱਲ) ਅਨੁਸਾਰ ਬੁਲੇਟ ਟ੍ਰੇਨ ਪ੍ਰਾਜੈਕਟ ਤਹਿਤ 40 ਮੀਟਰ ਲੰਬੇ ਫੁੱਲ ਸਪੈਨ ਬਾਕਸ ਗਰਡਰ ਅਤੇ ਖੰਡ ਗਰਡਰਾਂ ਨੂੰ ਜੋੜ ਕੇ 100 ਕਿਲੋਮੀਟਰ ਵਾਇਡਕਟ ਦਾ ਨਿਰਮਾਣ ਕੀਤਾ ਗਿਆ ਹੈ। ਵਾਇਡਕਟ ਇਕ ਪੁਲ ਵਰਗਾ ਢਾਂਚਾ ਹੈ, ਜੋ ਦੋ ਥੰਮ੍ਹਾਂ ਨੂੰ ਜੋੜਦਾ ਹੈ। ਇਸ ਪ੍ਰਾਜੈਕਟ ਤਹਿਤ ਗੁਜਰਾਤ ਦੀਆਂ 6 ਨਦੀਆਂ ਪਾਰ (ਵਲਸਾਡ ਜ਼ਿਲ੍ਹਾ), ਪੂਰਣਾ (ਨਵਸਾਰੀ ਜ਼ਿਲ੍ਹਾ), ਮਿੰਧੋਲਾ (ਨਵਸਾਰੀ ਜ਼ਿਲ੍ਹਾ), ਅੰਬਿਕਾ (ਨਵਸਾਰੀ ਜ਼ਿਲ੍ਹਾ), ਔਰੰਗਾ (ਵਲਸਾਡ ਜ਼ਿਲ੍ਹਾ) ਅਤੇ ਵੇਂਗਨੀਆ (ਨਵਸਾਰੀ ਜ਼ਿਲ੍ਹਾ) 'ਤੇ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਰੀਕ੍ਰੀਏਟ ਹੋਵੇਗਾ ਸੰਸਦ ਕੰਪਲੈਕਸ 'ਚ ਹੋਈ ਧੱਕਾ-ਮੁੱਕੀ ਦਾ ਸੀਨ, ਰਾਹੁਲ ਗਾਂਧੀ ਤੋਂ ਵੀ ਪੁੱਛਗਿੱਛ ਕਰੇਗੀ CBI
ਵਾਰਾਣਸੀ-ਹਾਵੜਾ ਬੁਲੇਟ ਟਰੇਨ
ਵਾਰਾਣਸੀ-ਹਾਵੜਾ ਹਾਈ ਸਪੀਡ ਰੇਲ ਪ੍ਰਾਜੈਕਟ ਨੇ ਰਫ਼ਤਾਰ ਫੜ ਲਈ ਹੈ। ਇਹ 799 ਕਿਲੋਮੀਟਰ ਲੰਬਾ ਕਾਰੀਡੋਰ ਚਾਰ ਰਾਜਾਂ ਯੂਪੀ, ਬਿਹਾਰ, ਝਾਰਖੰਡ ਅਤੇ ਪੱਛਮੀ ਬੰਗਾਲ ਦੇ 18 ਜ਼ਿਲ੍ਹਿਆਂ ਦੇ 739 ਪਿੰਡਾਂ ਵਿੱਚੋਂ ਲੰਘੇਗਾ। ਬੁਲੇਟ ਟਰੇਨ 350 ਕਿਲੋਮੀਟਰ ਦੀ ਰਫ਼ਤਾਰ ਨਾਲ ਬਿਹਾਰ ਦੇ ਪੰਜ ਜ਼ਿਲ੍ਹਿਆਂ ਦੇ 58 ਪਿੰਡਾਂ ਵਿੱਚੋਂ ਲੰਘੇਗੀ। ਇਸ ਵਿਚ ਗਯਾ, ਬਕਸਰ, ਜਹਾਨਾਬਾਦ, ਪਟਨਾ ਅਤੇ ਅਰਾਹ ਜ਼ਿਲ੍ਹੇ ਸ਼ਾਮਲ ਹਨ। ਰਾਜ ਵਿਚ ਕੁੱਲ ਪੰਜ ਸਟੇਸ਼ਨ ਬਣਾਏ ਜਾਣਗੇ। ਭਾਵ ਹਰ ਜ਼ਿਲ੍ਹੇ ਵਿਚ ਇਕ ਸਟੇਸ਼ਨ ਬਣਾਇਆ ਜਾਵੇਗਾ। ਸਾਰਾ ਕੰਮ ਦੋ ਪੜਾਵਾਂ ਵਿਚ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਬਕਸਰ, ਪਟਨਾ ਅਤੇ ਗਯਾ 'ਚ ਸਟੇਸ਼ਨ ਬਣਾਏ ਜਾਣਗੇ, ਜਦਕਿ ਦੂਜੇ ਪੜਾਅ 'ਚ ਅਰਰਾਹ ਅਤੇ ਜਹਾਨਾਬਾਦ 'ਚ ਸਟੇਸ਼ਨ ਬਣਾਏ ਜਾਣਗੇ। ਪੰਜਾਂ ਜ਼ਿਲ੍ਹਿਆਂ ਵਿਚ ਜ਼ਮੀਨ ਪ੍ਰਾਪਤੀ ਸ਼ੁਰੂ ਹੋ ਗਈ ਹੈ। ਪਟਨਾ ਵਿਚ 60 ਕਿਲੋਮੀਟਰ ਤੋਂ ਵੱਧ ਦਾ ਐਲੀਵੇਟਿਡ ਟ੍ਰੈਕ ਬਣਾਇਆ ਜਾਵੇਗਾ ਅਤੇ ਇਸ ਲਈ ਦਾਨਾਪੁਰ, ਫੁਲਵਾੜੀ ਸ਼ਰੀਫ, ਸੰਪਤਚੱਕ, ਮਸੌਰਹੀ ਅਤੇ ਵਿਕਰਮ ਖੇਤਰਾਂ ਵਿਚ 135 ਹੈਕਟੇਅਰ ਜ਼ਮੀਨ ਐਕਵਾਇਰ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਔਰਤ ਦੇ ਆਪ੍ਰੇਸ਼ਨ ’ਚ ਲਾਪਰਵਾਹੀ ਨਾਲ ਹੰਗਾਮਾ, ਸਰਜਨ ਨੇ ਢਿੱਡ ’ਚ ਛੱਡਿਆ ਰੂੰ ਤੇ ਪੱਟੀ
NEXT STORY