ਅਹਿਮਦਾਬਾਦ - ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਨੂੰ 4.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਸਥਾਨਕ ਲੋਕਾਂ ਵਿਚ ਦਹਿਸ਼ਤ ਫੈਲ ਗਈ। ਹਾਲਾਂਕਿ, ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। ਗਾਂਧੀਨਗਰ ਸਥਿਤ ਇੰਸਟੀਚਿਊਟ ਆਫ਼ ਸੀਸਮੋਲੋਜੀਕਲ ਰਿਸਰਚ (ISR) ਦੇ ਅਨੁਸਾਰ, ਭੂਚਾਲ ਸ਼ੁੱਕਰਵਾਰ ਰਾਤ 1:22 ਵਜੇ ਆਇਆ ਅਤੇ ਇਸਦਾ ਕੇਂਦਰ ਜ਼ਿਲ੍ਹੇ ਦੇ ਖਾਵੜਾ ਤੋਂ ਲਗਭਗ 55 ਕਿਲੋਮੀਟਰ ਉੱਤਰ-ਉੱਤਰ-ਪੂਰਬ ਵਿਚ ਸੀ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਕੱਛ ਜ਼ਿਲ੍ਹਾ 'ਉੱਚ-ਜੋਖਮ ਵਾਲੇ' ਭੂਚਾਲ ਵਾਲੇ ਖੇਤਰ ਵਿਚ ਸਥਿਤ ਹੈ ਅਤੇ ਘੱਟ ਤੀਬਰਤਾ ਵਾਲੇ ਭੂਚਾਲ ਨਿਯਮਿਤ ਤੌਰ 'ਤੇ ਆਉਂਦੇ ਰਹਿੰਦੇ ਹਨ। 2001 ਦਾ ਕੱਛ ਭੂਚਾਲ ਪਿਛਲੀਆਂ ਦੋ ਸਦੀਆਂ ਵਿਚ ਭਾਰਤ ਵਿਚ ਤੀਜਾ ਸਭ ਤੋਂ ਵੱਡਾ ਅਤੇ ਦੂਜਾ ਸਭ ਤੋਂ ਵਿਨਾਸ਼ਕਾਰੀ ਭੂਚਾਲ ਸੀ। 26 ਜਨਵਰੀ, 2001 ਨੂੰ ਕੱਛ ਜ਼ਿਲ੍ਹੇ ਦੇ ਭੁਜ ਵਿਚ ਭਚਾਊ ਦੇ ਨੇੜੇ 7.6 ਤੀਬਰਤਾ ਵਾਲਾ ਭੂਚਾਲ ਆਇਆ, ਜਿਸ ਵਿਚ 13,800 ਲੋਕ ਮਾਰੇ ਗਏ ਅਤੇ ਵਿਆਪਕ ਤਬਾਹੀ ਮਚਾਈ।
ਸਕੂਲ ਦੀ ਦੂਜੀ ਮੰਜ਼ਲ ਤੋਂ ਡਿੱਗੀ 12ਵੀਂ 'ਚ ਪੜ੍ਹਦੀ ਰਮਨਦੀਪ ! ਸ਼੍ਰੀਗੰਗਾਨਗਰ 'ਚ ਵਾਪਰੇ ਹਾਦਸੇ ਨੇ ਮਚਾਈ ਸਨਸਨੀ
NEXT STORY