ਹਰਿਆਣਾ ਦੇ ਨਾਲ ਲੱਗਦੇ ਰਾਜਸਥਾਨ ਦੀਆਂ 199 ਵਿਧਾਨ ਸਭਾ ਸੀਟਾਂ ’ਤੇ ਨਤੀਜੇ 3 ਦਸੰਬਰ ਨੂੰ ਆ ਜਾਣਗੇ ਪਰ ਉਸ ਤੋਂ ਪਹਿਲਾਂ ਲਗਭਗ ਇਕ ਦਰਜਨ ਏਜੰਸੀਆਂ ਵਲੋਂ ਕਰਵਾਏ ਗਏ ਐਗਜ਼ਿਟ ਪੋਲ ’ਚ ਉਲਝਣ ਭਰੇ ਅੰਕੜੇ ਸਾਹਮਣੇ ਆਉਣ ਤੋਂ ਬਾਅਦ ਸਿਆਸੀ ਵਿਸ਼ਲੇਸ਼ਕ ਤੇ ਨੇਤਾ ਵੀ ਦੁਚਿੱਤੀ ’ਚ ਹਨ। ਸਿਆਸੀ ਵਿਸ਼ਲੇਸ਼ਕ ਮੰਨਦੇ ਹਨ ਕਿ ਰਾਜਸਥਾਨ ਦੇ ਚੋਣ ਨਤੀਜਿਆਂ ਦਾ ਅਸਰ ਹਰਿਆਣਾ ’ਤੇ ਵੀ ਨਜ਼ਰ ਆਏਗਾ। ਉਂਝ ਵੀ ਇਸ ਵਾਰ ਹਰਿਆਣਾ ਦੇ ਕਈ ਵੱਡੇ ਚਿਹਰਿਆਂ ਨੂੰ ਵੱਖ-ਵੱਖ ਪਾਰਟੀਆਂ ਨੇ ਰਾਜਸਥਾਨ ਚੋਣਾਂ ਨੂੰ ਲੈ ਕੇ ਅਹਿਮ ਜ਼ਿੰਮੇਵਾਰੀਆਂ ਵੀ ਦਿੱਤੀਆਂ ਸਨ। ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੂੰ ਕਾਂਗਰਸ ਹਾਈਕਮਾਨ ਨੇ ਵਿਸ਼ੇਸ਼ ਸੁਪਰਵਾਈਜ਼ਰ ਦੀ ਜ਼ਿੰਮੇਵਾਰੀ ਦਿੱਤੀ ਤਾਂ ਭਾਜਪਾ ਦੀ ਚੋਟੀ ਦੀ ਲੀਡਰਸ਼ਿਪ ਨੇ ਸਾਬਕਾ ਸੰਸਦ ਮੈਂਬਰ ਕੁਲਦੀਪ ਬਿਸ਼ਨੋਈ ਨੂੰ ਚੋਣਾਂ ਦਾ ਸਹਿ-ਇੰਚਾਰਜ ਨਿਯੁਕਤ ਕੀਤਾ। ਹਰਿਆਣਾ ਦੀ ਪ੍ਰਮੁੱਖ ਖੇਤਰੀ ਪਾਰਟੀ ਜਨਨਾਇਕ ਜਨਤਾ ਪਾਰਟੀ ਨੇ ਰਾਜਸਥਾਨ ’ਚ 20 ਸੀਟਾਂ ’ਤੇ ਚੋਣ ਲੜੀ ਤਾਂ ਕਾਂਗਰਸ ਹਾਈਕਮਾਨ ਨੇ ਤੋਸ਼ਾਮ ਦੀ ਵਿਧਾਇਕਾ ਕਿਰਨ ਚੌਧਰੀ ਨੂੰ ਕੋਆਰਡੀਨੇਟਰ ਨਿਯੁਕਤ ਕੀਤਾ। ਰਾਜਸਥਾਨ ਤੋਂ ਇਲਾਵਾ ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ਦੇ ਚੋਣ ਨਤੀਜੇ 3 ਦਸੰਬਰ ਨੂੰ ਆਉਣਗੇ। ਇਨ੍ਹਾਂ ਵਿਚੋਂ ਹਰਿਆਣਾ ਦੇ ਸਿਆਸਤਦਾਨਾਂ ਤੇ ਸਿਆਸੀ ਵਿਸ਼ਲੇਸ਼ਕਾਂ ਦੀਆਂ ਨਜ਼ਰਾਂ ਰਾਜਸਥਾਨ ਦੇ ਚੋਣ ਨਤੀਜਿਆਂ ’ਤੇ ਲੱਗੀਆਂ ਹੋਈਆਂ ਹਨ। ਐਗਜ਼ਿਟ ਪੋਲ ’ਚ ਕਿਸੇ ਏਜੰਸੀ ਨੇ ਭਾਜਪਾ ਨੂੰ ਬੜ੍ਹਤ ਵਿਖਾਈ ਹੈ ਤਾਂ ਕਿਸੇ ਨੇ ਕਾਂਗਰਸ ਦਾ ਪੱਲੜਾ ਭਾਰੀ ਵਿਖਾਇਆ ਹੈ। ਇਸ ਕਾਰਨ ਕਾਂਗਰਸ ਤੇ ਭਾਜਪਾ ਦੋਵਾਂ ਹੀ ਪਾਰਟੀਆਂ ਦੇ ਨੇਤਾ ਆਪੋ-ਆਪਣੇ ਢੰਗਾਂ ਨਾਲ ਰਾਜਸਥਾਨ ਵਿਚ ਆਪਣੀ ਸਰਕਾਰ ਬਣਨ ਦੇ ਦਾਅਵੇ ਕਰ ਰਹੇ ਹਨ। ਇਸ ਵਿਚਾਲੇ ਰਾਜਸਥਾਨ ’ਚ ਪਹਿਲੀ ਵਾਰ ਕਿਸਮਤ ਅਜ਼ਮਾ ਰਹੀ ਜਜਪਾ ਦੇ ਨੇਤਾ ਇਸ ਗੱਲ ’ਤੇ ਖੁਸ਼ ਨਜ਼ਰ ਆ ਰਹੇ ਹਨ ਕਿ ਤ੍ਰਿਸ਼ੰਕੂ ਵਿਧਾਨ ਸਭਾ ਆਉਣ ਦੀ ਸਥਿਤੀ ’ਚ ਜਜਪਾ ਜੇ ਕੁਝ ਸੀਟਾਂ ਜਿੱਤ ਜਾਂਦੀ ਹੈ ਤਾਂ ਹਰਿਆਣਾ ਵਾਂਗ ਰਾਜਸਥਾਨ ਵਿਚ ਵੀ ਸੱਤਾ ਦੀ ਚਾਬੀ ਮੁੜ ਜਜਪਾ ਦੇ ਹੱਥਾਂ ’ਚ ਹੋਵੇਗੀ।–ਸੰਜੇ ਅਰੋੜਾ
ਇਹ ਵੀ ਪੜ੍ਹੋ : ਗੁਰਦਾਸਪੁਰ ਵਾਸੀਆਂ ਲਈ ਖ਼ੁਸ਼ਖਬਰੀ, ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ
ਕੁਲਦੀਪ ਬਿਸ਼ਨੋਈ ਦਾ ਵੀ ਵੱਕਾਰ ਦਾਅ ’ਤੇ
ਰਾਜਸਥਾਨ ’ਚ ਸਹਿ-ਇੰਚਾਰਜ ਦੇ ਨਾਤੇ ਕੁਲਦੀਪ ਬਿਸ਼ਨੋਈ ਨੇ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਸਬੰਧੀ ਚੋਣ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਖਾਸ ਅਹਿਮੀਅਤ ਦਿੰਦੇ ਹੋਏ ਭਾਜਪਾ ਹਾਈਕਮਾਨ ਨੇ ਉਨ੍ਹਾਂ ਦੇ 9 ਸਮਰਥਕਾਂ ਨੂੰ ਟਿਕਟ ਵੀ ਦਿੱਤੀ ਅਤੇ ਬਾਅਦ ’ਚ ਬਿਸ਼ਨੋਈ ਨੇ ਲਗਭਗ 27 ਸੀਟਾਂ ’ਤੇ ਭਾਜਪਾ ਲਈ ਪ੍ਰਚਾਰ ਕੀਤਾ। ਰਾਜਸਥਾਨ ਦੀਆਂ 37 ਸੀਟਾਂ ’ਤੇ ਬਿਸ਼ਨੋਈ ਵੋਟਰ ਫੈਸਲਾਕੁੰਨ ਭੂਮਿਕਾ ’ਚ ਹਨ ਅਤੇ ਇਨ੍ਹਾਂ ਵੋਟਰਾਂ ’ਤੇ ਚੌਧਰੀ ਭਜਨ ਲਾਲ ਪਰਿਵਾਰ ਦਾ ਚੰਗਾ ਪ੍ਰਭਾਵ ਰਿਹਾ ਹੈ। ਇਸੇ ਤੱਥ ਨੂੰ ਧਿਆਨ ਵਿਚ ਰੱਖਦਿਆਂ ਭਾਜਪਾ ਹਾਈਕਮਾਨ ਨੇ ਬਿਸ਼ਨੋਈ ਨੂੰ ਰਾਜਸਥਾਨ ਦੀਆਂ ਚੋਣਾਂ ਵਿਚ ਅਹਿਮ ਜ਼ਿੰਮਵਾਰੀ ਦਿੱਤੀ ਸੀ। ਇਸ ਲਈ ਇਹ ਚੋਣਾਂ ਉਨ੍ਹਾਂ ਲਈ ਵੀ ਵੱਕਾਰ ਦਾ ਸਵਾਲ ਹਨ।
ਇਹ ਵੀ ਪੜ੍ਹੋ : ਪੰਚਾਇਤ ਜ਼ਮੀਨ ’ਚੋਂ ਦਰੱਖ਼ਤਾਂ ਦੀ ਕਟਾਈ ਕਰਨ ਦੇ ਦੋਸ਼ ’ਚ ਪਿੰਡ ਰਾਮਪੁਰ ਸਾਹੀਏਵਾਲ ਦੀ ਸਰਪੰਚ ਮੁਅੱਤਲ
ਹੁੱਡਾ ਤੇ ਕਿਰਨ ਚੌਧਰੀ ਲਈ ਵੀ ਪ੍ਰੀਖਿਆ ਹਨ ਚੋਣਾਂ
ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਨੇ ਭੁਪਿੰਦਰ ਹੁੱਡਾ ਸਮੇਤ ਕਾਂਗਰਸ ਦੇ 5 ਵੱਡੇ ਨੇਤਾਵਾਂ ਨੂੰ ਰਾਜਸਥਾਨ ਚੋਣਾਂ ਲਈ ਵਿਸ਼ੇਸ਼ ਸੁਪਰਵਾਈਜ਼ਰ ਨਿਯੁਕਤ ਕੀਤਾ ਸੀ ਅਤੇ ਤੋਸ਼ਾਮ ਦੀ ਵਿਧਾਇਕਾ ਕਿਰਨ ਚੌਧਰੀ ਨੂੰ ਕੋਆਰਡੀਨੇਟਰ ਬਣਾਇਆ ਸੀ। ਹੁੱਡਾ ਦੇ ਬੇਟੇ ਤੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ ਨੇ ਵੀ ਰਾਜਸਥਾਨ ’ਚ ਜਨਸੰਪਰਕ ਮੁਹਿੰਮ ਚਲਾਈ ਸੀ। ਕਿਰਨ ਚੌਧਰੀ ਨੇ ਚੋਣਾਂ ਦੌਰਾਨ ਰਾਜਸਥਾਨ ’ਚ ਡੇਰਾ ਲਾਈ ਰੱਖਿਆ ਅਤੇ ਚੋਣ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲੀ ਸੀ। ਇਸ ਲਈ ਇਨ੍ਹਾਂ ਦੋਵਾਂ ਨੇਤਾਵਾਂ ਲਈ ਵੀ ਇਹ ਚੋਣਾਂ ਵੱਡੀ ਪ੍ਰੀਖਿਆ ਮੰਨੀਆਂ ਜਾ ਰਹੀਆਂ ਹਨ।
ਜਜਪਾ ਨੇ ਪਹਿਲੀ ਵਾਰ 20 ਸੀਟਾਂ ’ਤੇ ਲੜੀ ਚੋਣ
ਜਜਪਾ ਨੇ ਪਹਿਲੀ ਵਾਰ ਰਾਜਸਥਾਨ ਦੀਆਂ 20 ਸੀਟਾਂ ’ਤੇ ਚੋਣ ਲੜੀ। ਸਿਆਸੀ ਮਾਹਿਰ ਮੰਨਦੇ ਹਨ ਕਿ ਹੁਣ ਤਕ ਆਏ ਐਗਜ਼ਿਟ ਪੋਲਜ਼ ’ਚ ਭਾਜਪਾ ਤੇ ਕਾਂਗਰਸ ’ਚੋਂ ਕਿਸੇ ਨੂੰ ਵੀ ਬਹੁਮਤ ਮਿਲਦਾ ਨਜ਼ਰ ਨਹੀਂ ਆ ਰਿਹਾ। ਇਸ ਲਈ ਜੇ ਜਜਪਾ ਹਰਿਆਣਾ ਵਾਂਗ ਰਾਜਸਥਾਨ ਵਿਚ ਵੀ ਕੁਝ ਸੀਟਾਂ ’ਤੇ ਜਿੱਤ ਹਾਸਲ ਕਰਦੀ ਹੈ ਤਾਂ ਯਕੀਨੀ ਤੌਰ ’ਤੇ ਤ੍ਰਿਸ਼ੰਕੂ ਵਿਧਾਨ ਸਭਾ ਬਣਨ ਦੀ ਸਥਿਤੀ ’ਚ ਜਜਪਾ ਵੀ ਹਰਿਆਣਾ ਵਾਂਗ ਰਾਜਸਥਾਨ ’ਚ ਸਰਕਾਰ ਦਾ ਹਿੱਸਾ ਬਣ ਸਕਦੀ ਹੈ।
ਇਹ ਵੀ ਪੜ੍ਹੋ : ਨਿਗਮ ਦੀ ਮਹਿਲਾ ਕਲਰਕ ਨੇ ਕੀਤਾ ਪ੍ਰਾਪਰਟੀ ਟੈਕਸ ਬ੍ਰਾਂਚ ’ਚ ਚੱਲ ਰਹੇ ਕੁਰੱਪਸ਼ਨ ਦੀ ਖੇਡ ਦਾ ਖੁਲਾਸਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦ ਰੁੱਤ ਸੈਸ਼ਨ; ਸਰਕਾਰ ਨੇ ਕਿਹਾ- ਸਾਰੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਪਰ ਵਿਰੋਧੀ ਮਾਹੌਲ ਯਕੀਨੀ ਕਰੇ
NEXT STORY