ਨਵੀਂ ਦਿੱਲੀ- ਸੰਸਦ ਦਾ ਵਿਸ਼ੇਸ਼ ਸੈਸ਼ਨ 18 ਸਤੰਬਰ ਤੋਂ 22 ਸਤੰਬਰ ਤੱਕ ਹੋਣ ਜਾ ਰਿਹਾ ਹੈ। ਸੂਤਰਾਂ ਮੁਤਾਬਕ ਗਣੇਸ਼ ਚਤੁਰਥੀ ਦੇ ਦਿਨ 19 ਸਤੰਬਰ ਨੂੰ ਨਵੇਂ ਸੰਸਦ ਭਵਨ 'ਚ ਪੂਜਾ ਨਾਲ ਸਦਨ ਦੀ ਕਾਰਵਾਈ ਚੱਲੇਗੀ। ਸੈਸ਼ਨ ਦੀ ਸ਼ੁਰੂਆਤ ਪੁਰਾਣੇ ਸੰਸਦ ਭਵਨ ਵਿਚ ਹੋਵੇਗੀ ਅਤੇ ਨਵੇਂ ਭਵਨ 'ਚ ਸਮਾਪਤੀ ਹੋਵੇਗੀ। ਇਸ ਦਰਮਿਆਨ ਸੰਸਦ ਭਵਨ ਦੇ ਕਾਮਿਆਂ ਦੇ ਡਰੈੱਸ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਜਾ ਰਿਹਾ ਹੈ। ਸੰਸਦ ਭਵਨ 'ਚ ਮਾਰਸ਼ਲ ਹੁਣ ਸਫਾਰੀ ਸੂਟ ਦੀ ਥਾਂ ਕ੍ਰੀਮ ਰੰਗ ਦਾ ਕੁੜਤਾ ਅਤੇ ਪਜਾਮਾ ਪਹਿਨੇ ਹੋਏ ਨਜ਼ਰ ਆਉਣਗੇ।
ਇਹ ਵੀ ਪੜ੍ਹੋ- VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ
ਸੂਤਰਾਂ ਮੁਤਾਬਕ ਸੰਸਦ ਭਵਨ ਦੇ ਸਟਾਫ਼ ਦੀ ਪੋਸ਼ਾਕ ਬਦਲੀ ਹੋਈ ਨਜ਼ਰ ਆਉਣ ਵਾਲੀ ਹੈ। ਸੰਸਦ ਭਵਨ ਦੇ ਕਾਮਿਆਂ ਲਈ ਨਵੀਂ ਪੋਸ਼ਾਕ ਡਿਜ਼ਾਈਨ ਕੀਤੀ ਗਈ ਹੈ। ਕਾਮਿਆਂ ਲਈ ਨਵੀਂ ਪੋਸ਼ਾਕ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਫੈਸ਼ਨ ਤਕਨਾਲੋਜੀ ਯਾਨੀ ਨਿਫਟ ਨੇ ਡਿਜ਼ਾਈਨ ਕੀਤਾ ਹੈ। ਇਸ ਦੇ ਤਹਿਤ ਸਕੱਤਰੇਤ ਦੇ ਕਾਮਿਆਂ ਦਾ ਬੰਦ ਗਲਾ ਸੂਟ ਤੋਂ ਬਦਲ ਕੇ ਮੈਜੈਂਟਾ ਜਾਂ ਗਾੜ੍ਹੇ ਗੁਲਾਬੀ ਰੰਗ ਦੀ ਨਹਿਰੂ ਜੈਕਟ ਕਰ ਦਿੱਤੀ ਜਾਵੇਗੀ। ਉਨ੍ਹਾਂ ਦੀਆਂ ਸ਼ਰਟਾਂ ਵੀ ਗੁਲਾਬੀ ਰੰਗ ਦੀਆਂ ਹੋਣਗੀਆਂ, ਜਿਸ 'ਤੇ ਕਮਲ ਦੇ ਫੁੱਲ ਬਣੇ ਹੋਣਗੇ ਅਤੇ ਉਹ ਖਾਕੀ ਰੰਗ ਦੀ ਪੈਂਟ ਪਹਿਨਣਗੇ। ਇਸ ਤੋਂ ਇਲਾਵਾ ਕਾਮੇ ਮਣੀਪੁਰੀ ਪਗੜੀ ਪਹਿਨਣਗੇ।
ਇਹ ਵੀ ਪੜ੍ਹੋ- ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ
ਦੱਸ ਦੇਈਏ ਕਿ 18 ਸਤੰਬਰ ਨੂੰ ਪਹਿਲੇ ਦਿਨ ਪੁਰਾਣੇ ਸੰਸਦ ਭਵਨ 'ਚ ਹੀ ਬੈਠਕ ਹੋਵੇਗੀ। ਇਸ ਬੈਠਕ ਵਿਚ ਮੌਜੂਦਾ ਸੰਸਦ ਭਵਨ ਦੇ ਨਿਰਮਾਣ ਨੂੰ ਲੈ ਕੇ ਹੁਣ ਤੱਕ ਦੀਆਂ ਯਾਦਾਂ ਨੂੰ ਲੈ ਕੇ ਚਰਚਾ ਕੀਤੀ ਜਾਵੇਗੀ। ਦੂਜੇ ਦਿਨ ਪੂਜਾ ਮਗਰੋਂ ਨਵੇਂ ਸੰਸਦ ਭਵਨ 'ਚ ਐਂਟਰੀ ਹੋਵੇਗੀ ਅਤੇ ਦੋਹਾਂ ਸਦਨਾਂ ਦੀ ਸਾਂਝੀ ਬੈਠਕ ਵੀ ਹੋ ਸਕਦੀ ਹੈ। 18 ਤੋਂ 22 ਸਤੰਬਰ ਤੱਕ ਚੱਲਣ ਵਾਲੇ ਇਸ ਸੈਸ਼ਨ ਦਾ ਏਜੰਡਾ ਕੀ ਹੋਵੇਗਾ, ਅਜੇ ਤੱਕ ਇਸ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਦੀ ਪਟੀਸ਼ਨ ਕੀਤੀ ਖਾਰਜ
NEXT STORY