ਮੁੰਬਈ — ਜਰਮਨੀ ਦੀ ਪ੍ਰਮੁੱਖ ਵਾਹਨ ਨਿਰਮਾਤਾ ਕੰਪਨੀ ਫਾਕਸਵੈਗਨ ਦੇ ਡੀਜਲ ਗੇਟ ਕਾਂਡ ਦਾ ਪਰਦਾਫਾਸ਼ ਕਰਨ ਵਾਲਾ ਇੰਜੀਨੀਅਰ ਅੱਜ ਬੇਰੋਜ਼ਗਾਰ ਹੈ। 41 ਸਾਲ ਦੇ ਹੇਮੰਤ ਕਪਨੱਨਾ, ਜਿੰਨ੍ਹਾਂ ਨੇ 17 ਸਾਲ ਤੋਂ ਜ਼ਿਆਦਾ ਸਮਾਂ ਅਮਰੀਕਾ 'ਚ ਬਿਤਾਇਆ ਅਤੇ ਹੁਣ ਉਨ੍ਹਾਂ ਨੂੰ ਜਨਰਲ ਮੋਟਰਸ ਨੇ ਆਪਣੀ ਕੰਪਨੀ ਵਿਚੋਂ ਕੱਢ ਦਿੱਤਾ ਹੈ। ਅੱਜ ਹੇਮੰਤ ਆਪਣੇ ਘਰ ਵਾਪਸ ਆ ਚੁੱਕੇ ਹਨ ਅਤੇ ਨਵੀਂ ਨੌਕਰੀ ਦੀ ਭਾਲ ਕਰ ਰਹੇ ਹਨ।
ਨਿਊਯਾਰਕ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਸਾਲ 2013 'ਚ ਹੇਮੰਤ ਕਪਨੱਨਾ ਅਮਰੀਕਾ ਦੇ ਵੈਸਟ ਵਰਜੀਨੀਆ 'ਚ ਇਕ ਇੰਜੀਨੀਅਰਿੰਗ ਸਟੂਡੈਂਟਸ ਦੀ ਇਕ ਛੋਟੀ ਜਿਹੀ ਟੀਮ ਦਾ ਹਿੱਸਾ ਸਨ। ਇਸੇ ਟੀਮ ਦੇ ਰਿਸਰਚ ਵਰਕ ਨੇ ਫਾਕਸਵੈਗਨ ਦੇ ਡੀਜ਼ਲਗੇਟ ਕਾਂਡ ਦਾ ਪਰਦਾਫਾਸ਼ ਕੀਤਾ ਸੀ। ਜਿਸ ਦੇ ਲਈ ਫਾਕਸਵੈਗਨ ਨੇ ਇਕੱਲੇ ਅਮਰੀਕਾ 'ਚ 23 ਬਿਲੀਅਨ ਡਾਲਰ ਦਾ ਜੁਰਮਾਨਾ ਭਰਿਆ ਸੀ।
ਹੇਮੰਤ ਕਪਨੱਨਾ ਵੈਸਟ ਵਰਜੀਨਿਆ ਯੂਨੀਵਰਸਿਟੀ 'ਚ ਮਾਰਗੇਟਾਊਨ 'ਚ ਅਧਿਐਨ ਕਰ ਰਹੇ ਸਨ, ਜੋ ਆਟੋ ਐਮਸ਼ਿਨ(ਨਿਕਾਸੀ) 'ਤੇ ਆਪਣੀ ਖੋਜ ਲਈ ਜਾਣੇ ਜਾਂਦੇ ਹਨ। ਇਥੇ ਇਨ੍ਹਾਂ ਦੇ ਪ੍ਰੋਗਰਾਮ ਡਾਇਰੈਕਟਰ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਆਵਾਜਾਈ ਕੌਂਸਲ ਤੋਂ ਗ੍ਰਾਂਟ ਐਪਲੀਕੇਸ਼ਨ ਪੂਰਾ ਕਰਨ ਲਈ ਕਿਹਾ। ਇਹ ਕੌਂਸਲ ਇਕ ਨਾਨ ਪ੍ਰਾਫਿਟ ਗਰੁੱਪ ਸੀ ਜੋ ਕਿ ਅਮਰੀਕਾ ਵਿਚ ਵੇਚੀਆਂ ਜਾਣ ਵਾਲੀਆਂ ਜਰਮਨੀ ਕਾਰਾਂ ਦੇ ਨਿਕਾਸੀ ਸਿਸਟਮ ਦਾ ਪ੍ਰੀਖਣ ਕਰਨਾ ਚਾਹੁੰਦਾ ਸੀ।
ਕਿਵੇਂ ਕੀਤਾ ਪਰਦਾਫਾਸ਼
ਯੂਨੀਵਰਸਿਟੀ ਇਕ ਰਿਅਲ ਟਾਈਮ ਟੈਸਟ ਕਰਨਾ ਚਾਹੁੰਦੀ ਸੀ ਇਸ ਲਈ ਇਕ ਗੈਰਾਜ ਵਿਚ ਇਨ੍ਹਾਂ ਡੀਜ਼ਲ ਕਾਰਾਂ ਦੇ ਨਿਕਾਸੀ ਸਿਸਟਮ ਦੀ ਜਾਂਚ ਕਰਨ ਦੀ ਯੋਜਨਾ ਬਣਾਈ ਗਈ। ਹੇਮੰਤ ਦੇ ਨਾਲ ਦੋ ਹੋਰ ਵਿਦਿਆਰਥੀ ਸਵਿੱਟਜ਼ਰਲੈਂਡ ਤੋਂ ਮਾਰਕ ਬੇਸਚ ਅਤੇ ਭਾਰਤ ਦੇ ਅਰਵਿੰਦ ਥਿਰੂਵੇਂਗਡਮ ਨੂੰ ਫੀਲਡਵਰਕ ਕਰਨ ਲਈ ਚੁਣਿਆ ਗਿਆ ਸੀ। ਉਨ੍ਹਾਂ ਨੇ ਇਕ ਛੋਟੇ ਨਿਕਾਸੀ ਪ੍ਰੀਖਣ ਉਪਕਰਣ ਨੂੰ ਪਲਾਈਵੁੱਡ ਦੀ ਇਕ ਸ਼ੀਟ 'ਤੇ ਫਾਕਸਵੈਗਨ ਡੀਜ਼ਲ ਗੱਡੀ ਦੇ ਪਿੱਛੇ ਲਗਾਇਆ।
ਇਸ ਪ੍ਰੀਖਣ ਦੇ ਦੌਰਾਨ ਨਿਕਾਸੀ ਦਾ ਡਾਟਾ ਇਕੱਠਾ ਕੀਤਾ ਜਾ ਰਿਹਾ ਸੀ ਅਤੇ ਅੰਤ ਵਿਚ ਜਿਹੜੇ ਨਤੀਜੇ ਸਾਹਮਣੇ ਆਏ ਉਹ ਹੈਰਾਨ ਕਰਨ ਵਾਲੇ ਸਨ। ਇਸ ਦੌਰਾਨ ਫਾਕਸਵੈਗਨ ਦੀ ਕਾਰ ਇੰਨੇ ਜ਼ਿਆਦਾ ਪ੍ਰਦੂਸ਼ਣ ਦੀ ਨਿਕਾਸੀ ਕਰ ਰਹੀ ਸੀ ਕਿ ਜਿਸ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਅਰਵਿੰਦ ਅਤੇ ਉਸਦੇ ਸਾਥੀਆਂ ਨੂੰ ਇਸ ਗੱਲ ਦਾ ਅੰਦਾਜ਼ਾ ਵੀ ਨਹੀਂ ਸੀ ਕਿ ਉਹ ਕਿਸੇ ਵੱਡੇ ਅਪਰਾਧ ਦੇ ਸਬੂਤ ਇਕੱਠੇ ਕਰ ਰਹੇ ਹਨ। ਫਾਕਸਵੈਗਨ ਦੇ ਇੰਜੀਨੀਅਰਾਂ ਨੇ ਕਾਰ ਵਿਚ ਇਕ ਸਾਫਟਵੇਅਰ ਦਾ ਇਸਤੇਮਾਲ ਕੀਤਾ ਸੀ ਜਿਹੜਾ ਕਿ ਪ੍ਰਦੂਸ਼ਣ ਦੇ ਕੰਟਰੋਲ ਨੂੰ ਦਰਸਾਉਂਦਾ ਸੀ।
ਅਰਵਿੰਦ ਅਤੇ ਉਸਦੇ ਸਾਥੀਆਂ ਨੇ ਆਪਣੀ ਰਿਸਰਚ ਦੇ ਪੂਰੇ ਦਸਤਾਵੇਜ਼ ਤਿਆਰ ਕੀਤੇ ਅਤੇ ਇਸ ਨੂੰ ਮਾਰਚ 2014 'ਚ ਸੈਨ ਡਿਏਗੋ 'ਚ ਹੋਈ ਇਕ ਕਾਨਫਰੰਸ 'ਚ ਪੇਸ਼ ਕੀਤਾ। ਉਨ੍ਹਾਂ ਦੇ ਦਸਤਾਵੇਜ਼ਾਂ ਨੇ ਸਿੱਧੇ ਤੌਰ 'ਤੇ ਫਾਕਸਵੈਗਨ 'ਤੇ ਗਲਤ ਕੰਮ ਕਰਨ ਦਾ ਦੋਸ਼ ਨਹੀਂ ਲਗਾਇਆ। ਪਰ ਇਸ ਵਿਚ ਸ਼ਾਮਲ ਡਾਟਾ ਨੇ ਕੈਲੀਫੋਰਨੀਆ ਏਅਰ ਰਿਸੋਰਸਿਸ ਅਤੇ ਈ.ਪੀ.ਏ ਦੇ ਅਧਿਕਾਰੀਆਂ ਦੇ ਕੰਨ ਜ਼ਰੂਰ ਖੜ੍ਹੇ ਕਰ ਦਿੱਤੇ।
ਇਸ ਤੋਂ ਬਾਅਦ ਰੈਗੂਲੇਟਰਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ 18 ਮਹੀਨੇ ਬਾਅਦ ਫਾਕਸਵੈਗਨ ਨੂੰ ਇਹ ਸਵੀਕਾਰ ਕਰਨ 'ਚ ਮਜਬੂਰ ਹੋਣਾ ਪਿਆ ਕਿ ਉਸਨੇ ਦੁਨੀਆ ਭਰ ਵਿਚ 11 ਮਿਲੀਅਨ ਡੀਜ਼ਲ ਕਾਰਾਂ 'ਚ ਚੀਟ ਸਾਫਟਵੇਅਰ ਦਾ ਵਰਤੋਂ ਕੀਤੀ। ਇਕੱਲੇ ਅਮਰੀਕਾ ਵਿਚ ਲਗਭਗ 600,000 ਕਾਰਾਂ ਸ਼ਾਮਲ ਹਨ। ਜਾਂਚ ਜ਼ਰੀਏ ਇਹ ਵੀ ਗੱਲ ਸਾਹਮਣੇ ਆਈ ਕਿ ਇਨ੍ਹਾਂ ਡੀਜ਼ਲ ਕਾਰਾਂ ਜ਼ਰੀਏ ਹੋਈ ਪ੍ਰਦੂਸ਼ਿਤ ਨਿਕਾਸੀ ਕਾਰਨ ਸਿਹਤ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ।
ਅੱਜ ਇਸ ਮਾਮਲੇ ਵਿਚ ਫਾਕਸਵੈਗਨ ਦੇ ਦੋ ਅਧਿਕਾਰੀ ਅਮਰੀਕਾ 'ਚ ਜੇਲ ਦੀ ਸਜ਼ਾ ਕੱਟ ਰਹੇ ਹਨ। ਦੂਜੇ ਪਾਸੇ ਕੰਪਨੀ ਨੇ ਹੁਣ ਤੱਕ 33 ਬਿਲੀਅਨ ਡਾਲਰ ਜੁਰਮਾਨੇ ਆਦਿ ਦਾ ਭੁਗਤਾਨ ਕੀਤਾ ਹੈ। ਜਨਰਲ ਮੋਟਰਜ਼ ਨੇ ਹੇਮੰਤ ਨੂੰ ਇਹ ਕਹਿ ਕੇ ਕੰਪਨੀ ਵਿਚੋਂ ਬਾਹਰ ਕੱਢ ਦਿੱਤਾ ਕਿ ਇਹ ਸਟ੍ਰੈਟੇਜਿਕ ਟ੍ਰਾਂਸਫਾਰਮੇਸ਼ਨ ਹੈ। ਹੁਣ ਹੇਮੰਤ ਨੌਕਰੀ ਦੀ ਭਾਲ 'ਚ ਹਨ।
ਤੇਜ ਬਹਾਦੁਰ ਯਾਦਵ ਦੀ ਸ਼ਿਕਾਇਤ 'ਤੇ ਚੋਣ ਕਮਿਸ਼ਨ ਰੱਖੇ ਆਪਣਾ ਪੱਖ : SC
NEXT STORY