ਨੈਸ਼ਨਲ ਡੈਸਕ- ਸੁਨਹਿਰੀ ਦਿਨ ਚਲੇ ਗਏ ਹਨ। ਆਪਣੇ ਅਚਾਨਕ ਤੇ ਅਜੇ ਤੱਕ ਅਸਪਸ਼ਟ ਅਸਤੀਫ਼ੇ ਤੋਂ ਬਾਅਦ ਜਗਦੀਪ ਧਨਖੜ ਸਿੱਖ ਰਹੇ ਹਨ ਕਿ ਰਾਏਸੀਨਾ ਹਿੱਲ ਤੋਂ ਬਾਅਦ ਦੀ ਜ਼ਿੰਦਗੀ ਇਕਾਂਤ ਵਾਲੀ ਹੋਵੇਗੀ। ਬਾਵਜੂਦ ਕੁਝ ਸਹੂਲਤਾਂ ਦੇ ਨਾਲ ਵੀ।
ਉਨ੍ਹਾਂ ਦੇ ਨਵੇਂ ਆਲੀਸ਼ਾਨ ਉਪ-ਰਾਸ਼ਟਰਪਤੀ ਨਿਵਾਸ ਵਿਖੇ ਹੁਣ ਸੰਨਾਟਾ ਛਾਇਆ ਹੋਇਆ ਹੈ। ਉਨ੍ਹਾਂ ਦੇ ਸਕੱਤਰੇਤ ਲਈ ਬਣਾਇਆ ਗਿਆ ਵਿਸ਼ੇਸ਼ ਵਿੰਗ ਹੁਣ ਵੀਰਾਨ ਪਿਆ ਹੈ। ਵਧੇਰੇ ਅਧਿਕਾਰੀਆਂ ਨੂੰ ਪਹਿਲਾਂ ਹੀ ਵਾਪਸ ਭੇਜ ਦਿੱਤਾ ਗਿਆ ਹੈ। ਬਾਕੀ ਸਾਰੇ ਸਾਮਾਨ ਪੈਕ ਕਰ ਰਹੇ ਹਨ। ਹਾਲਾਂਕਿ ਅਧਿਕਾਰੀਆਂ ਨੂੰ ਆਮ ਤੌਰ ’ਤੇ ਕੰਮ ਪੂਰਾ ਕਰਨ ਲਈ 15 ਦਿਨ ਮਿਲਦੇ ਹਨ ਪਰ ਧਨਖੜ ਦਾ ਦਫ਼ਤਰ ਰਾਤੋ-ਰਾਤ ਬੰਦ ਹੋ ਗਿਆ ਜਾਪਦਾ ਹੈ। ਕੀ ਇਹ ਜਲਦਬਾਜ਼ੀ ’ਚ ਅਲਵਿਦਾ ਕਹਿਣ ਵਾਂਗ ਹੈ?
ਸਾਬਕਾ ਉਪ-ਰਾਸ਼ਟਰਪਤੀ ਹੋਣ ਦੇ ਨਾਤੇ ਉਨ੍ਹਾਂ ਨੂੰ ਅਜੇ ਵੀ ਇਕ ਸ਼ਾਨਦਾਰ ਘਰ, ਕੁਝ ਵਫ਼ਾਦਾਰ ਸਟਾਫ਼ (ਨਿੱਜੀ ਸਕੱਤਰ, ਸਹਾਇਕ, 2 ਚਪੜਾਸੀ) ਅਤੇ ਪ੍ਰਤੀ ਸਾਲ 90,000 ਰੁਪਏ ਦਾ ਦਫ਼ਤਰੀ ਭੱਤਾ ਮਿਲੇਗਾ।
ਉਹ ਆਪਣੀ ਪਤਨੀ ਨਾਲ ਭਾਰਤ ’ਚ ਕਿਤੇ ਵੀ ਉੱਚ ਸ਼੍ਰੇਣੀ ’ਚ ਹਵਾਈ ਸਫਰ ਕਰ ਸਕਦੇ ਹਨ। ਡਾਕਟਰੀ ਸਹੂਲਤਾਂ ਲੈ ਸਕਦੇ ਹਨ ਪਰ ਇਕ ਗੱਲ ਸਪੱਸ਼ਟ ਹੈ ਕਿ ਇਹ ਸੱਤਾ ਦਾ ਪਰਲੋਕ ਜੀਵਨ ਹੈ, ਖੁੱਦ ਸੱਤਾ ਨਹੀਂ।
ਰੋਜ਼ਾਨਾ ਖੁਫੀਆ ਬ੍ਰੀਫਿੰਗ , ਰੈੱਡ ਕਾਰਪੈੱਟ ਰਿਸੈਪਸ਼ਨ ਤੇ ਪ੍ਰਧਾਨ ਮੰਤਰੀ ਨਾਲ ਨੇੜਤਾ ਦੇ ਦਿਨ ਹੁਣ ਚਲੇ ਗਏ। ਉੱਚ-ਪੱਧਰੀ ਪਹੁੰਚ, ਸੰਵਿਧਾਨਕ ਅਧਿਕਾਰ ਤੇ ਭਵਿੱਖ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰੀ ਦੀ ਘੁਸਰ-ਮੁਸਰ ਸਭ ਇਈਕ ਪਲ ’ਚ ਅਲੋਪ ਹੋ ਗਈਆਂ ਹਨ।
ਹੁਣ ਉਨ੍ਹਾਂ ਨੂੰ 2,000 ਵਰਗ ਫੁੱਟ ਵਲੇ ਘਰ, ਫਰਨੀਚਰ ਦੀ ਸਹੂਲਤ ਅਤੇ ਇਕ ਸਰਕਾਰੀ-ਭੁਗਤਾਨ ਵਾਲੀ ਟੈਲੀਫੋਨ ਲਾਈਨ ਨਾਲ ਗੁਜ਼ਾਰਾ ਕਰਨਾ ਪਵੇਗਾ। ਇਸ ਤਰ੍ਹਾਂ ਦੀ ਸਹੂਲਤ ਸੰਸਦ ਮੈਂਬਰਾਂ ਨੂੰ ਦਿੱਤੀ ਜਾਂਦੀ ਹੈ। ਇਹ ਸਭ ਵਿਸ਼ੇਸ਼ ਅਧਿਕਾਰ ਨਾਲੋਂ ਵੱਧ ਦਿਲਾਸੇ ਵਾਂਗ ਜਾਪਦੇ ਹਨ।
ਕਦੇ ਰਾਸ਼ਟਰਪਤੀ ਤੋਂ ਬਾਅਦ ਦੂਜੇ ਨੰਬਰ ’ਤੇ ਰਹੇ ਇਕ ਵਿਅਕਤੀ ਦਾ ਹੁਣ ਸਿਆਸੀ ਸ਼ਾਮ ’ਚ ਚੁੱਪ-ਚਾਪ ਤੁਰਨਾ ਓਨਾ ਹੀ ਨਾਟਕੀ ਹੈ ਜਿੰਨਾ ਉਨ੍ਹਾਂ ਦਾ ਉਚ ਅਹੁਦੇ ’ਤੇ ਆਉਣਾ। ਧਨਖੜ ਲਈ ਪੰਨਾ ਪਲਟ ਗਿਆ ਹੈ, ਅਧਿਆਇ ਬੰਦ ਹੋ ਗਿਆ ਹੈ । ਚੁੱਪ ਡੂੰਘੀ ਹੁੰਦੀ ਜਾ ਰਹੀ ਹੈ। ਇਹ ਵੇਖਣਾ ਬਾਕੀ ਹੈ ਕਿ ਕੀ ਕਿਸਾਨ ਆਪਣੇ ਭਾਈਚਾਰੇ ਦੇ ਅਧਿਕਾਰਾਂ ਲਈ ਲੜੇਗਾ?
ਆਨਲਾਈਨ ਗੇਮਿੰਗ ਦੀ ਆਦਤ ਨੇ ਲਈ ਮਾਸੂਮ ਦੀ ਜਾਨ, 3 ਹਜ਼ਾਰ ਹਾਰਨ ਪਿੱਛੋਂ ਵਿਦਿਆਰਥੀ ਨੇ ਕੀਤੀ ਖ਼ੁਦਕੁਸ਼ੀ
NEXT STORY