ਨੈਸ਼ਨਲ ਡੈਸਕ : ਕੇਂਦਰ ਸਰਕਾਰ ਨੇ ਦੀਵਾਲੀ ਦੇ ਤਿਉਹਾਰ ਤੋਂ ਪਹਿਲਾਂ ਆਪਣੇ ਕਰੋੜਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ੀਆਂ ਲਿਆਉਣ ਵਾਲਾ ਵੱਡਾ ਤੋਹਫ਼ਾ ਦਿੱਤਾ ਹੈ, ਜਿਸ 'ਚ ਮਹਿੰਗਾਈ ਭੱਤੇ (DA) 'ਚ ਵਾਧਾ, ਬੋਨਸ ਦਾ ਭੁਗਤਾਨ ਅਤੇ CGHS (ਕੇਂਦਰੀ ਸਰਕਾਰੀ ਸਿਹਤ ਯੋਜਨਾ) ਵਿੱਚ ਸੁਧਾਰ ਸ਼ਾਮਲ ਹਨ। ਇਸੇ ਲੜੀ 'ਚ ਹੁਣ ਡਾਕ ਵਿਭਾਗ (Post Office) ਨੇ ਵੀ ਆਪਣੇ ਕਰਮਚਾਰੀਆਂ ਲਈ ਸ਼ਾਨਦਾਰ ਦੀਵਾਲੀ ਗਿਫਟ ਦਾ ਐਲਾਨ ਕੀਤਾ ਹੈ।
ਸਰਕਾਰ ਨੇ ਕਰਮਚਾਰੀਆਂ ਨੂੰ 2 ਮਹੀਨੇ ਦੀ ਤਨਖਾਹ ਦੇ ਬਰਾਬਰ ਬੋਨਸ ਦੇਣ ਦਾ ਐਲਾਨ ਕੀਤਾ ਹੈ, ਜਿਸ ਨਾਲ ਉਨ੍ਹਾਂ ਦੀਆਂ ਤਿਉਹਾਰਾਂ ਦੀਆਂ ਖੁਸ਼ੀਆਂ ਦੁੱਗਣੀਆਂ ਹੋ ਗਈਆਂ ਹਨ।
60 ਦਿਨਾਂ ਦੀ ਤਨਖਾਹ ਦੇ ਬਰਾਬਰ ਮਿਲੇਗਾ PLB
ਵਿੱਤ ਸਾਲ 2024-25 ਲਈ ਡਾਕ ਵਿਭਾਗ ਨੇ ਉਤਪਾਦਕਤਾ ਅਧਾਰਤ ਬੋਨਸ (PLB) ਨੂੰ ਮਨਜ਼ੂਰੀ ਦਿੱਤੀ ਹੈ। ਇਹ ਮਨਜ਼ੂਰੀ ਰਾਸ਼ਟਰਪਤੀ ਦੀ ਪ੍ਰਵਾਨਗੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਇਸ ਯੋਜਨਾ ਤਹਿਤ ਕਰਮਚਾਰੀਆਂ ਨੂੰ 60 ਦਿਨਾਂ ਦੀ ਤਨਖਾਹ ਦੇ ਬਰਾਬਰ ਬੋਨਸ ਮਿਲੇਗਾ।
ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਲਾਭ
ਇਸ ਬੋਨਸ ਦਾ ਸਿੱਧਾ ਫਾਇਦਾ ਲੱਖਾਂ ਕਰਮਚਾਰੀਆਂ ਨੂੰ ਹੋਵੇਗਾ ਅਤੇ ਇਹ ਉਨ੍ਹਾਂ ਦੇ ਉਤਸ਼ਾਹ ਅਤੇ ਆਰਥਿਕ ਸਥਿਤੀ ਨੂੰ ਮਜ਼ਬੂਤ ਕਰੇਗਾ। ਹੇਠ ਲਿਖੇ ਕਰਮਚਾਰੀਆਂ ਨੂੰ ਇਸ ਦਾ ਲਾਭ ਮਿਲੇਗਾ:
• ਗਰੁੱਪ C ਕਰਮਚਾਰੀ।
• ਮਲਟੀ-ਟਾਸਕਿੰਗ ਸਟਾਫ (MTS)।
• ਅਰਾਜਪਤ੍ਰਿਤ ਗਰੁੱਪ B ਕਰਮਚਾਰੀ।
• ਗ੍ਰਾਮੀਣ ਡਾਕ ਸੇਵਕ (GDS)।
• ਪੂਰੇ ਸਮੇਂ ਦੇ ਕੈਜੂਅਲ ਵਰਕਰ (full-time casual workers)।
ਬੋਨਸ ਦੀ ਗਣਨਾ ਕਿਵੇਂ ਹੋਵੇਗੀ?
ਇਕ ਰਿਪੋਰਟ ਅਨੁਸਾਰ, ਬੋਨਸ ਦੀ ਰਕਮ ਦਾ ਹਿਸਾਬ ਕਰਮਚਾਰੀਆਂ ਦੀ ਔਸਤ ਤਨਖਾਹ ਦੇ ਆਧਾਰ 'ਤੇ ਕੀਤਾ ਜਾਵੇਗਾ।
1. ਨਿਯਮਿਤ ਕਰਮਚਾਰੀਆਂ ਲਈ ਫਾਰਮੂਲਾ: (ਔਸਤ ਤਨਖਾਹ × 60 ਦਿਨ ÷ 30.4)।
2. ਇਸ ਗਣਨਾ ਵਿੱਚ ਬੇਸਿਕ ਪੇ (Basic Pay), ਮਹਿੰਗਾਈ ਭੱਤਾ (DA), ਵਿਸ਼ੇਸ਼ ਭੱਤਾ, ਡਿਊਟੀ ਭੱਤਾ ਅਤੇ ਟ੍ਰੇਨਿੰਗ ਭੱਤਾ ਸ਼ਾਮਲ ਕੀਤੇ ਜਾਣਗੇ।
3. ਬੋਨਸ ਲਈ ਵੱਧ ਤੋਂ ਵੱਧ ਤਨਖਾਹ ਸੀਮਾ ₹7,000 ਪ੍ਰਤੀ ਮਹੀਨਾ ਤੈਅ ਕੀਤੀ ਗਈ ਹੈ।
4. ਗ੍ਰਾਮੀਣ ਡਾਕ ਸੇਵਕਾਂ (GDS) ਲਈ: ਉਨ੍ਹਾਂ ਦੇ ਟਾਈਮ-ਰਿਲੇਟਿਡ ਕੰਟੀਨਿਊਟੀ ਅਲਾਉਂਸ (TRCA) ਅਤੇ ਮਹਿੰਗਾਈ ਭੱਤੇ ਦੇ ਆਧਾਰ 'ਤੇ ਬੋਨਸ ਦੀ ਰਕਮ ਨਿਰਧਾਰਤ ਕੀਤੀ ਜਾਵੇਗੀ।
22 ਸਾਲਾ ਨੌਜਵਾਨ ਨੇ ਖੋਲ੍ਹਿਆ ਰੈਸਟੋਰੈਂਟ , 20 ਦਿਨਾਂ ਦੇ ਅੰਦਰ ਹੋ ਗਿਆ ਬੰਦ, ਸਾਂਝਾ ਕੀਤਾ ਤਜਰਬਾ
NEXT STORY