ਫਰੀਦਾਬਾਦ— ਦਿੱਲੀ ਨਾਲ ਲੱਗਦੇ ਫਰੀਦਾਬਾਦ ਦੇ ਸਿਵਲ ਹਸਪਤਾਲ ਬਾਦਸ਼ਾਹ ਖਾਨ ਦੇ ਡਾਕਟਰਾਂ ਦਾ ਸ਼ਰਮਨਾਕ ਚਿਹਰਾ ਸਾਹਮਣੇ ਆਇਆ ਹੈ। ਜਿੱਥੇ ਪਹਿਲਾਂ ਤਾਂ ਡਾਕਟਰਾਂ ਨੇ ਇਕ ਬੀਮਾਰ ਬੱਚੀ ਦੇ ਇਲਾਜ 'ਚ ਲਾਪਰਵਾਹੀ ਵਰਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇੰਨਾ ਹੀ ਨਹੀਂ ਡਾਕਟਰਾਂ ਦਾ ਸ਼ਰਮਨਾਕ ਚਿਹਰਾ ਤਾਂ ਉਸ ਸਮੇਂ ਸਾਹਮਣੇ ਆਇਆ, ਜਦੋਂ ਉਨ੍ਹਾਂ ਨੇ ਮ੍ਰਿਤ ਬੱਚੀ ਦੀ ਲਾਸ਼ ਨੂੰ ਘਰ ਤੱਕ ਲਿਜਾਉਣ ਲਈ ਕੋਈ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਗਈ। ਜਿਸ ਕਾਰਨ ਬੱਚੀ ਦੇ ਪਰਿਵਾਰ ਵਾਲੇ ਲਾਸ਼ ਨੂੰ ਮੋਢੇ 'ਤੇ ਰੱਖ ਕੇ ਘਰ ਲੈ ਕੇ ਚੱਲੇ ਗਏ। ਜਾਣਕਾਰੀ ਅਨੁਸਾਰ 9 ਸਾਲ ਦੀ ਮਾਸੂਮ ਬੱਚੀ ਲਕਸ਼ਮੀ ਨੂੰ ਬੁਖਾਰ ਸੀ। ਜਿਸ ਨੂੰ ਉਸ ਦੇ ਪਰਿਵਾਰ ਵਾਲੇ ਸਿਵਲ ਹਸਪਤਾਲ ਲੈ ਕੇ ਆਏ। ਉਹ ਆਪਣੀ ਬੱਚੀ ਨੂੰ ਪਹਿਲਾਂ 2 ਨਿੱਜੀ ਹਸਪਤਾਲਾਂ 'ਚ ਲੈ ਕੇ ਗਏ ਪਰ ਰੁਪਿਆਂ ਦੀ ਕਮੀ 'ਚ ਉੱਥੇ ਬੱਚੀ ਨੂੰ ਕੋਈ ਇਲਾਜ ਨਹੀਂ ਦਿੱਤਾ। ਜਿਸ ਤੋਂ ਬਾਅਦ ਉਹ ਬੱਚੀ ਨੂੰ ਸ਼ਨੀਵਾਰ ਸਵੇਰ ਹੀ ਫਰੀਦਾਬਾਦ ਦੇ ਸਿਵਲ ਹਸਪਤਾਲ ਬਾਦਸ਼ਾਹ ਖਾਨ 'ਚ ਲੈ ਕੇ ਪੁੱਜੇ ਸਨ ਪਰ ਡਾਕਟਰਾਂ ਨੇ ਉਸ ਨੂੰ ਕੋਈ ਇਲਾਜ ਨਹੀਂ ਦਿੱਤਾ ਅਤੇ ਲਾਪਰਵਾਹੀ ਕਾਰਨ ਉਸ ਦੀ ਮੌਤ ਹੋ ਗਈ। ਬੱਚੀ ਦੀ ਮੌਤ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਨੇ ਬੱਚੀ ਦੀ ਲਾਸ਼ ਨੂੰ ਘਰ ਲਿਜਾਉਣ ਲਈ ਕਹਿ ਦਿੱਤਾ ਪਰ ਉਨ੍ਹਾਂ ਨੂੰ ਕੋਈ ਐਂਬਲੈਂਸ ਨਹੀਂ ਦਿੱਤੀ। ਪੈਸਿਆਂ ਦੀ ਕਮੀ 'ਚ ਉਹ ਬੱਚੀ ਦੀ ਲਾਸ਼ ਨੂੰ ਆਪਣੇ ਮੋਢੇ 'ਤੇ ਹੀ ਰੱਖ ਕੇ ਘਰ ਚੱਲੇ ਗਏ। ਬੱਚੀ ਦਾ ਨਾਨਾ ਮੋਢੇ 'ਤੇ ਲਾਸ਼ ਨੂੰ ਰੱਖ ਕੇ ਹਸਪਤਾਲ ਤੋਂ ਕੁਝ ਦੂਰੀ 'ਤੇ ਹੀ ਪੁੱਜਿਆ ਸੀ ਕਿ ਇਸ 'ਤੇ ਮੀਡੀਆ ਦੀ ਨਜ਼ਰ ਪੈ ਗਈ। ਮੀਡੀਆ ਦੀ ਟੀਮ ਨੇ ਜਦੋਂ ਉਸ ਨੂੰ ਰੋਕ ਕੇ ਪੁੱਛਿਆ ਤਾਂ ਮਾਮਲੇ ਦਾ ਖੁਲਾਸਾ ਹੋਇਆ। ਜਿਸ ਤੋਂ ਬਾਅਦ ਮੀਡੀਆ ਨੇ ਹਸਪਤਾਲ ਦੇ ਸੀ.ਐੱਮ.ਓ. ਨੂੰ ਫੋਨ ਕਰ ਕੇ ਇਸ ਦੀ ਸੂਚਨਾ ਦੇਣੀ ਚਾਹੀ ਪਰ ਸੀ.ਐੱਮ.ਓ. ਸਾਹਿਬ ਨੇ ਮੀਡੀਆ ਦਾ ਫੋਨ ਨਹੀਂ ਚੁੱਕਿਆ। ਜਿਸ ਤੋਂ ਬਾਅਦ ਮੀਡੀਆ ਨੇ ਹਸਪਤਾਲ ਦੇ ਪੀ.ਐੱਮ.ਓ. ਨੂੰ ਫੋਨ ਮਿਲਾਇਆ ਪਰ ਉਨ੍ਹਾਂ ਦਾ ਵੀ ਫੋਨ ਨਹੀਂ ਮਿਲਿਆ। ਜਦੋਂ ਮੀਡੀਆ ਨੇ ਹਸਪਤਾਲ 'ਚ ਰੈੱਡਕ੍ਰਾਸ ਦੀ ਐਂਬੂਲੈਂਸ ਨੂੰ ਫੋਨ ਕੀਤਾ ਤਾਂ ਉਸ ਦੇ ਡਰਾਈਵਰ ਨੇ ਦੱਸਿਆ ਕਿ ਐਂਬੂਲੈਂਸ ਖਰਾਬ ਹੈ। ਜਿਸ ਤੋਂ ਬਾਅਦ ਮੀਡੀਆ ਨੇ ਇਕ ਨਿੱਜੀ ਐਂਬੂਲੈਂਸ ਬੁਲਾ ਕੇ ਲਾਸ਼ ਨੂੰ ਉਸ ਦੇ ਘਰ ਪਹੁੰਚਾਇਆ।
ਕਰੋੜਾਂ ਦਾ ਮਾਲਕ ਹੈ ਇਹ ਨੌਜਵਾਨ, 12 ਸਾਲ ਦੀ ਉਮਰ 'ਚ ਬਣ ਗਿਆ ਮਹਾਰਾਜਾ
NEXT STORY