ਸ਼੍ਰੀਨਗਰ (ਵਾਰਤਾ)- ਮਿੱਟੀ ਦੇ ਬਣੇ ਭਾਂਡਿਆਂ ਦਾ ਆਪਣਾ ਇਕ ਵੱਖਰਾ ਆਕਰਸ਼ਨ ਹੈ। ਇਨ੍ਹਾਂ ਦੀ ਮੰਗ ਲਗਭਗ ਹਮੇਸ਼ਾ ਬਣੀ ਰਹਿੰਦੀ ਹੈ। ਹਾਲਾਂਕਿ, ਗਾਹਕਾਂ ’ਚ ਜ਼ਿਆਦਤਰ ਚੀਨ ਅਤੇ ਅਮਰੀਕਾ ’ਚ ਮਸ਼ੀਨਾਂ ਨਾਲ ਤਿਆਰ ਕੀਤੇ ਗਏ ਮਿੱਟੀ ਦੇ ਭਾਂਡਿਆਂ ਦੀ ਮੰਗ ਵੱਧ ਰਹਿੰਦੀ ਹੈ। ਅਜਿਹੇ ’ਚ ਇਸ ਦਿਸ਼ਾ ’ਚ ਕਸ਼ਮੀਰ ਘਾਟੀ ਦਾ ਨਾਮ ਰੋਸ਼ਨ ਕਰਨ ਦਾ ਸੁਫ਼ਨਾ ਇਕ ਕਸ਼ਮੀਰੀ ਨੌਜਵਾਨ ਦਾ ਹੈ। ਵਣਜ ਤੋਂ ਗਰੈਜੂਏਸ਼ਨ ਦੀ ਪੜ੍ਹਾਈ ਕਰ ਚੁਕੇ ਇਸ ਨੌਜਵਾਨ ਦਾ ਨਾਮ ਮੁਹੰਮਦ ਉਮਰ ਕੁਮਾਰ ਹੈ। 26 ਸਾਲ ਦੇ ਉਮਰ ਮਿੱਟੀ ਦੇ ਭਾਂਡਿਆਂ ਨੂੰ ਆਧੁਨਿਕ ਸਮੇਂ ਦੇ ਹਿਸਾਬ ਨਾਲ ਢਾਲਣ, ਇਨ੍ਹਾਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਅਤੇ ਇਨ੍ਹਾਂ ਤੋਂ ਪੈਸੇ ਕਮਾਉਣ ਦਾ ਸੁਫ਼ਨਾ ਦੇਖਦੇ ਹਨ। ਉਮਰ ਖ਼ੁਦ ਆਪਣੇ ਹੱਥਾਂ ਨਾਲ ਮਿੱਟੀ ਦੇ ਚਮਕਦਾਰ ਭਾਂਡੇ ਬਣਾਉਂਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਚੀਨ ਅਤੇ ਅਮਰੀਕਾ ’ਚ ਮਸ਼ੀਨਾਂ ਦੀ ਮਦਦ ਨਾਲ ਤਿਆਰ ਕੀਤੇ ਜਾਣ ਵਾਲੇ ਮਿੱਟੀ ਦੇ ਭਾਂਡਿਆਂ ਨਾਲੋਂ ਉਨ੍ਹਾਂ ਦੇ ਬਣਾਏ ਭਾਂਡੇ ਜ਼ਿਆਦਾ ਬਿਹਤਰ ਹਨ। ਇਸ ਲਈ ਉਹ ਸਾਫ਼-ਸੁਥਰੀ ਮਿੱਟੀ ਦੀ ਵਰਤੋਂ ਕਰਦੇ ਹਨ।
ਇਹ ਵੀ ਪੜ੍ਹੋ : ਇਕ ਸਾਲ ਦੇ ਬੱਚੇ ਲਈ ਆਂਧਰਾ ਪ੍ਰਦੇਸ਼-ਕੇਰਲ ’ਚ ਲੜਾਈ, ਜਾਣੋ ਪੂਰਾ ਮਾਮਲਾ
ਉਮਰ ਸ਼੍ਰੀਨਗਰ ਦੇ ਪੂਰਬੀ ਇਲਾਕੇ ’ਚ ਵਸੇ ਸ਼ਹਿਰ ਨਿਸ਼ਾਤ ’ਚ ਤਿਆਰ ਇਕ ਇਕਾਈ ’ਚ ਇਸ ਤਰ੍ਹਾਂ ਦੇ ਭਾਂਡਿਆਂ ਦਾ ਨਿਰਮਾਣ ਕਰਦੇ ਹਨ। ਮਿੱਟੀ ਦੇ ਭਾਂਡੇ ਬਣਾਉਣ ਦੀ ਆਪਣੀ ਕਲਾ ਬਾਰੇ ਗੱਲ ਕਰਦੇ ਹੋਏ ਉਮਰ ਨੇ ਦੱਸਿਆ,‘‘ਮੈਂ ਯੂ-ਟਿਊਬ ’ਤੇ ਚੀਨ ਅਤੇ ਅਮਰੀਕਾ ’ਚ ਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਬਣਾਏ ਜਾਣ ਵਾਲੇ ਮਿੱਟੀ ਦੇ ਭਾਂਡਿਆਂ ’ਤੇ ਵੀਡੀਓ ਦੇਖੇ ਅਤੇ ਪਾਇਆ ਕਿ ਕਸ਼ਮੀਰ ’ਚ ਇਹ ਭਾਂਡੇ ਸ਼ੁੱਧ ਮਿੱਟੀ ਨਾਲ ਤਿਆਰ ਕੀਤੇ ਜਾਂਦੇ ਹਨ ਅਤੇ ਬਾਅਦ ’ਚ ਇਹ ਅੱਗ ਦੀ ਭੱਠੀ ’ਚ ਸੇਕੇ ਜਾਂਦੇ ਹਨ, ਜਿਸ ਨਾਲ ਰੋਜ਼ ਦੀ ਜ਼ਿੰਦਗੀ ’ਚ ਇਸਤੇਮਾਲ ਕਰਨ ਦੀ ਹੈਸੀਅਤ ਨਾਲ ਕਾਫ਼ੀ ਸ਼ਾਨਦਾਰ ਅਤੇ ਟਿਕਾਊ ਹੁੰਦੇ ਹਨ।’’ ਉਮਰ ਕਹਿੰਦੇ ਹਨ,‘‘ਮੈਂ ਫਿਲਹਾਲ ਲਾਲ, ਹਰੇ ਅਤੇ ਕਾਲੇ ਰੰਗ ਦੇ ਚਮਕਦਾਰ ਮਿੱਟੀ ਦੇ ਭਾਂਡੇ ਬਣਾ ਰਿਹਾ ਹਾਂ। ਇਸ ਲਈ ਮੈਂ ਮਿੱਟੀ ਤੋਂ ਇਲਾਵਾ ਕਲਰ ਮਿਸ਼ਰਨ ਲਈ ਬੇਕਾਰ ਪਏ ਸ਼ੀਸ਼ੇ, ਇਸਤੇਮਾਲ ਕੀਤੀ ਗਈ ਬੈਟਰੀ ਅਤੇ ਇਕ ਮੈਟਲ ਦਾ ਇਸਤੇਮਾਲ ਕਰ ਰਿਹਾ ਹਾਂ। ਇਨ੍ਹਾਂ ਨੂੰ ਮੈਂ ਇਕ ਅਨੋਖੀ ਤਕਨੀਕ ਨਾਲ ਬਣਾਉਂਦਾ ਹਾਂ ਅਤੇ ਫਿਰ ਭੱਠੀ ’ਚ ਸੇਕਦਾਂ ਹਾਂ।’’ ਉਮਰ ਨੂੰ ਭਾਂਡੇ ਬਣਾਉਣ ਲਈ ਕੱਚੇ ਮਾਲ ਦੀ ਖਰੀਦ ਲਈ 1200 ਰੁਪਏ ਖਰਚ ਕਰਨੇ ਪੈਂਦੇ ਹਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਮਿਜ਼ੋਰਮ ’ਚ ਵਾਪਰਿਆ ਹਾਦਸਾ, ਪਿਕਅੱਪ ਟਰੱਕ ਦੇ ਖੱਡ ’ਚ ਡਿੱਗਣ ਨਾਲ 5 ਦੀ ਮੌਤ
NEXT STORY