ਸਪੋਰਟਸ ਡੈਸਕ : ਟੋਕੀਓ ਓਲੰਪਿਕ 2020 ’ਚ ਭਾਰਤ ਨੂੰ ਪਹਿਲਾ ਸੋਨ ਤਮਗਾ ਦਿਵਾਉਣ ਵਾਲੇ ਨੀਰਜ ਚੋਪੜਾ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦਿਆਂ ਵਧਾਈ। ਨੀਰਜ ਚੋਪੜਾ ਦੇ ਸੋਨ ਤਮਗਾ ਜਿੱਤਣ ਦੇ ਨਾਲ ਹੀ ਪੂਰੇ ਦੇਸ਼ ’ਚ ਖੁਸ਼ੀ ਦਾ ਮਾਹੌਲ ਹੈ।
ਖੇਡ ਮੰਤਰੀ ਅਨੁਰਾਗ ਠਾਕੁਰ ਨੇ ਵੀ ਟਵੀਟ ਕਰ ਕੇ ਗੋਲਡਨ ਬੁਆਏ ਨੀਰਜ ਚੋਪੜਾ ਨੂੰ ਦੇਸ਼ ਦੀ ਝੋਲੀ ਸੋਨ ਤਮਗਾ ਪਾਉਣ ’ਤੇ ਵਧਾਈ ਦਿੱਤੀ।
ਭਾਰਤ ਨੂੰ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ 2008 ਬੀਜਿੰਗ ਓਲੰਪਿਕ ’ਚ 10 ਮੀਟਰ ਏਅਰ ਰਾਈਫਲ ’ਚ ਵਿਅਕਤੀਗਤ ਸੋਨ ਤਮਗਾ ਦਿਵਾਇਆ ਸੀ। ਬਿੰਦਰਾ ਨੇ ਟਵੀਟ ਕਰਕੇ ਨੀਰਜ ਚੋਪੜਾ ਨੂੰ ਸੋਨ ਤਮਗੇ ਦੀ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਜੈਵਲਿਨ ਥ੍ਰੋਅ ’ਚ ਨੀਰਜ ਚੋਪੜਾ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟੋਕੀਓ ਓਲੰਪਿਕ 2020 ’ਚ ਭਾਰਤ ਆਪਣੇ ਨਾਮ 6 ਤਮਗੇ ਕਰ ਚੁੱਕਾ ਹੈ, ਜਿਸ ’ਚ 2 ਚਾਂਦੀ ਅਤੇ 4 ਕਾਂਸੀ ਦੇ ਤਮਗੇ ਸ਼ਾਮਲ ਹਨ। ਉਥੇ 12 ਸਾਲਾਂ ਬਾਅਦ ਕਿਸੇ ਖਿਡਾਰੀ ਨੇ ਸੋਨ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾਂ 2008 ’ਚ ਸ਼ੂਟਿੰਗ ਵਿਚ ਅਭਿਨਵ ਬਿੰਦਰਾ ਨੇ ਸੋਨ ਤਮਗਾ ਜਿੱਤਿਆ ਸੀ।
‘ਦੀਦੀ ਨੂੰ ਲਿਆਓ, ਭਾਰਤ ਨੂੰ ਬਚਾਓ’, ਕੇਰਲ ’ਚ ਲੱਗੇ ਮਮਤਾ ਬੈਨਰਜੀ ਦੇ ਪੋਸਟਰ
NEXT STORY