ਕੇਰਲ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਇਨ੍ਹੀਂ ਦਿਨੀਂ ਸੁਰਖੀਆਂ ’ਚ ਬਣੀ ਹੋਈ ਹੈ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (ਟੀ. ਐਮ. ਸੀ) ਦੀ ਸੁਪਰੀਮੋ ਮਮਤਾ ਬੈਨਰਜੀ ਦੇ ਕੇਰਲ ’ਚ ਪੋਸਟਰ ਲੱਗੇ ਹਨ। ਤਾਮਿਲਨਾਡੂ ਤੋਂ ਬਾਅਦ ਮਮਤਾ ਬੈਨਰਜੀ ਦੇ ਕੇਰਲ ਵਿਚ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ ਵਿਚ 'ਦੀਦੀ ਨੂੰ ਚੁਣਨ ਅਤੇ ਦੇਸ਼ ਬਚਾਉਣ' ਦੀ ਗੱਲ ਕੀਤੀ ਗਈ ਹੈ। ਇਸੇ ਤਰ੍ਹਾਂ ਦੇ ਪੋਸਟਰ 70 ਦੇ ਦਹਾਕੇ ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਲਈ ਵੀ ਲਗਾਏ ਗਏ ਸਨ। ਉਦੋਂ ਨਾਅਰਾ ਸੀ 'ਇੰਦਰਾ ਲਿਆਓ, ਭਾਰਤ ਬਚਾਓ, ਚਲੋ ਦਿੱਲੀ'।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫ਼ਤ ਰਾਸ਼ਨ: PM ਮੋਦੀ
ਖੱਬੇ ਪੱਖੀ ਸੱਤਾ ਵਾਲੇ ਰਾਜ ਵਿਚ ਮੁੱਖ ਮੰਤਰੀ ਬੈਨਰਜੀ ਦੇ ਪੋਸਟਰ ਇੱਕ ਨਵਾਂ ਰਾਜਨੀਤਕ ਦ੍ਰਿਸ਼ ਦਿਖਾ ਰਹੇ ਹਨ, ਕਿਉਂਕਿ ਉਹ ਖੱਬੇ ਪੱਖੀ ਵਿਚਾਰਧਾਰਾ ਦੇ ਵੱਡੇ ਵਿਰੋਧੀ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਬੰਗਾਲ ਤੋਂ 34 ਸਾਲ ਪੁਰਾਣੇ ਲਾਲ ਸ਼ਾਸਨ ਨੂੰ ਬਾਹਰ ਕੱਢ ਤ੍ਰਿਣਮੂਲ ਕਾਂਗਰਸ ਨੂੰ ਜਿੱਤ ਦਿਵਾਈ ਸੀ। ਮੁੱਖ ਮੰਤਰੀ ਬੈਨਰਜੀ ਦੇ ਪੋਸਟਰ 'ਤੇ ਲਿਖਿਆ ਹੈ' ਦੀਦੀ ਨੂੰ ਲਿਆਓ ਭਾਰਤ ਬਚਾਓ, ਦਿੱਲੀ ਚਲੋ '। ਟੀ. ਐਮ. ਸੀ. ਦਾ ਦੱਖਣੀ ਭਾਰਤ ਵਿੱਚ ਕੋਈ ਸੰਗਠਨਾਤਮਕ ਅਧਾਰ ਨਹੀਂ ਹੈ। ਅਜਿਹੀ ਸਥਿਤੀ ਵਿੱਚ ਇਸ ਨੂੰ ਖੇਤਰ ਵਿੱਚ ਬੈਨਰਜੀ ਦੇ ਵਧਦੇ ਪ੍ਰਭਾਵ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ੌਕ ਦਾ ਕੋਈ ਮੁੱਲ ਨਹੀਂ, ਲੁਧਿਆਣਾ ਦੇ ਸ਼ਖ਼ਸ ਨੇ 16 ਲੱਖ ’ਚ ਖ਼ਰੀਦਿਆ ਬਲਦ ‘ਯੋਧਾ’
ਕੋਰੋਨਾ ਮਹਾਮਾਰੀ ਦੌਰਾਨ 80 ਕਰੋੜ ਭਾਰਤੀਆਂ ਨੂੰ ਮਿਲਿਆ ਮੁਫ਼ਤ ਰਾਸ਼ਨ: PM ਮੋਦੀ
NEXT STORY