ਉਮਰੰਗਸੋ (ਆਸਾਮ), (ਭਾਸ਼ਾ)- ਆਸਾਮ ਦੇ ਦੀਮੇ ਹਸਾਓ ਜ਼ਿਲੇ ’ਚ ਇਕ ਗ਼ੈਰ-ਕਾਨੂੰਨੀ ਕੋਲਾ ਖਾਨ ’ਚ ਫਸੇ 8 ਖਾਨ ਮਜ਼ਦੂਰਾਂ ਦੀ ਤਲਾਸ਼ ਲਈ ਵੀਰਵਾਰ ਨੂੰ ਚੌਥੇ ਦਿਨ ਵੀ ਕਈ ਸੂਬਾਈ ਅਤੇ ਕੇਂਦਰੀ ਏਜੰਸੀਆਂ ਦੀ ਬਚਾਅ ਮੁਹਿੰਮ ਜਾਰੀ ਰਹੀ।
ਆਸਾਮ ਪੁਲਸ ਦੇ ਇਕ ਉੱਚ ਅਧਿਕਾਰੀ ਦੱਸਿਆ ਕਿ ਪੂਰੀ ਰਾਤ ਪਾਣੀ ਕੱਢਣ ਤੋਂ ਬਾਅਦ ਸਵੇਰੇ ਤਲਾਸ਼ ਮੁਹਿੰਮ ਫਿਰ ਤੋਂ ਸ਼ੁਰੂ ਹੋਈ ਅਤੇ ਰਿਮੋਰਟ ਨਾਲ ਚਲਾਇਆ ਜਾਣ ਵਾਲਾ ਵਾਹਨ (ਆਰ. ਓ. ਵੀ.) ਪਾਣੀ ਨਾਲ ਭਰੇ ਸ਼ਾਫਟ ਅੰਦਰ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਅਜੇ ਤੱਕ ਆਰ. ਓ. ਵੀ. ਨੂੰ ਵੀ ਕੁਝ ਪਤਾ ਨਹੀਂ ਲੱਗਾ ਹੈ। ਖਾਨ ਦੇ ਅੰਦਰ ਦਾ ਪਾਣੀ ਪੂਰੀ ਤਰ੍ਹਾਂ ਕਾਲਾ ਹੋ ਗਿਆ ਹੈ, ਜਿਸ ਦੀ ਵਜ੍ਹਾ ਨਾਲ ਕੁਝ ਵੀ ਲੱਭਣ ’ਚ ਸਮੱਸਿਆ ਹੋ ਰਹੀ ਹੈ।
ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਨੇਵੀ ਦੇ 4 ਗੋਤਾਖੋਰ ਵੀ ਫਸੇ ਮਜ਼ਦੂਰਾਂ ਨੂੰ ਲੱਭਣ ਲਈ ਪਾਣੀ ਨਾਲ ਭਰੇ ਸ਼ਾਫਟ ਦੇ ਅੰਦਰ ਗਏ। ਓਧਰ ਕੋਲ ਇੰਡੀਆ ਨੇ ਮਹਾਰਾਸ਼ਟਰ ਤੋਂ 500 ਗੈਲਨ ਪ੍ਰਤੀ ਮਿੰਟ ਦੀ ਸਮਰੱਥਾ ਵਾਲਾ ਇਕ ਭਾਰੀ ਦਬਾਅ ਵਾਲਾ ਪੰਪ ਮੰਗਵਾਇਆ ਹੈ ਅਤੇ ਇਹ ਗੁਆਂਢੀ ਕਛਾਰ ਜ਼ਿਲੇ ਦੇ ਸਿਲਚਰ ਹਵਾਈ ਅੱਡੇ ’ਤੇ ਪਹੁੰਚ ਗਿਆ ਹੈ।
ਮਹਾਕੁੰਭ ਦੀ ਸੁਰੱਖਿਆ ਲਈ ਤਾਇਨਾਤ ਹਣਗੇ 123 ਸਨਾਈਪਰ, ਪਰਿੰਦਾ ਵੀ ਨਹੀਂ ਮਾਰ ਸਕੇਗਾ ਪਰ!
NEXT STORY