ਦੇਹਰਾਦੂਨ (ਭਾਸ਼ਾ)– ਆਪਣੇ ਲਿਵ-ਇਨ ਪਾਰਟਨਰ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੇ ਉਸ ਦੀ ਲਾਸ਼ ਨੂੰ ਸ਼ਹਿਰ ਦੇ ਬਾਹਰਵਾਰ ਜੰਗਲ ’ਚ ਸੁੱਟਣ ਦੇ ਦੋਸ਼ ’ਚ ਐਤਵਾਰ ਨੂੰ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਪੁਲਸ ਨੇ ਦੱਸਿਆ ਕਿ ਰਾਸ਼ਿਦ ਤੇ ਸ਼ਾਹਨੂਰ ਦੇਹਰਾਦੂਨ ਦੀ ਸੰਸਕ੍ਰਿਤ ਲੋਕ ਕਾਲੋਨੀ ’ਚ ਰਹਿੰਦੇ ਸਨ ਤੇ ਕਤਲ ਪਿਛਲੇ ਸਾਲ ਦਸੰਬਰ ’ਚ ਹੋਇਆ ਸੀ। ਪੁਲਸ ਮੁਤਾਬਕ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦਾ ਰਹਿਣ ਵਾਲਾ ਰਾਸ਼ਿਦ ਸ਼ਾਹਨੂਰ ’ਤੇ ਸ਼ੱਕ ਕਰਦਾ ਸੀ ਤੇ ਅਕਸਰ ਉਸ ਨਾਲ ਝਗੜਾ ਕਰਦਾ ਸੀ।
ਇਹ ਖ਼ਬਰ ਵੀ ਪੜ੍ਹੋ : ਠੇਕੇ ਟੁੱਟਣ ’ਤੇ ਸ਼ਰਾਬੀਆਂ ਦੇ ਨਜ਼ਾਰੇ ਪਰ ਚੋਣ ਜ਼ਾਬਤੇ ਵਿਚਕਾਰ ਆਬਕਾਰੀ ਨਿਯਮਾਂ ਦੀਆਂ ਰੱਜ ਕੇ ਉੱਡੀਆਂ ਧੱਜੀਆਂ
ਸੀਨੀਅਰ ਪੁਲਸ ਕਪਤਾਨ ਅਜੇ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਦੋਵਾਂ ਵਿਚਾਲੇ ਗਰਮਾ-ਗਰਮ ਬਹਿਸ ਹੋਈ ਤੇ ਰਾਸ਼ਿਦ ਨੇ ਸ਼ਾਹਨੂਰ ਦਾ ਗਲਾ ਘੁੱਟ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਫਿਰ ਉਸ ਨੇ ਲਾਸ਼ ਨੂੰ ਇਕ ਥੈਲੇ ’ਚ ਰੱਖ ਕੇ ਆਸ਼ਾਰੋੜੀ ਇਲਾਕੇ ਦੇ ਜੰਗਲ ’ਚ ਸੁੱਟ ਦਿੱਤੀ। ਸਿੰਘ ਮੁਤਾਬਕ ਰਾਸ਼ਿਦ ਨੇ ਪੁੱਛਗਿੱਛ ਦੌਰਾਨ ਜੁਰਮ ਕਬੂਲ ਕਰ ਲਿਆ ਹੈ।
ਉਨ੍ਹਾਂ ਦੱਸਿਆ ਕਿ ਔਰਤ ਦੀ ਲਾਸ਼ ਬਰਾਮਦ ਕਰ ਲਈ ਗਈ ਹੈ। ਪੁਲਸ ਮੁਤਾਬਕ ਔਰਤ ਦੇ ਲਾਪਤਾ ਹੋਣ ਤੋਂ ਬਾਅਦ ਉਸ ਦੀ ਮਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਰਾਸ਼ਿਦ ਫਰਾਰ ਹੋ ਗਿਆ ਸੀ ਤੇ ਉਸ ਨੂੰ ਸੂਚਨਾ ਦੇ ਆਧਾਰ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਪੱਛਮੀ ਬੰਗਾਲ 'ਚ ਚੱਕਰਵਾਤੀ ਤੂਫਾਨ ਨੇ ਮਚਾਈ ਤਬਾਹੀ, 4 ਲੋਕਾਂ ਦੀ ਮੌਤ, 100 ਜ਼ਖਮੀ
NEXT STORY