ਰਾਜਕੋਟ- ਗੁਜਰਾਤ ਦੇ ਰਾਜਕੋਟ ਸ਼ਹਿਰ 'ਚ ਸ਼ੁੱਕਰਵਾਰ ਸਵੇਰੇ 12 ਮੰਜ਼ਿਲਾ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ 150 ਫੁੱਟ ਰਿੰਗ ਰੋਡ ਇਲਾਕੇ 'ਚ ਸਥਿਤ ਟਾਵਰ 'ਚ ਫਸੇ ਕਰੀਬ 40 ਲੋਕਾਂ ਨੂੰ ਬਚਾ ਲਿਆ ਗਿਆ। ਸਹਾਇਕ ਪੁਲਸ ਕਮਿਸ਼ਨਰ ਬੀਜੇ ਚੌਧਰੀ ਨੇ ਦੱਸਿਆ,''ਸਵੇਰੇ ਕਰੀਬ 9.30 ਵਜੇ ਅਟਲਾਂਟਿਸ ਅਪਾਰਟਮੈਂਟ ਦੀ 6ਵੀਂ ਮੰਜ਼ਿਲ 'ਤੇ ਇਕ ਫਲੈਟ 'ਚ ਅੱਗ ਲੱਗ ਗਈ। ਇਹ ਸ਼ਾਰਟ ਸਰਕਿਟ ਕਾਰਨ ਲੱਗੀ। ਅੱਗ 'ਚ ਤਿੰਨ ਲੋਕ ਜਿਊਂਦੇ ਸੜ ਗਏ, ਜਦੋਂ ਕਿ ਇਕ ਜ਼ਖ਼ਮੀ ਵਿਅਕਤੀ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।''
ਇਹ ਵੀ ਪੜ੍ਹੋ : ਵਿਧਵਾ ਮਾਂ ਵਲੋਂ ਦਿੱਤੀ ਬਾਈਕ ਨਹੀਂ ਆਈ ਪਸੰਦ, ਇਕਲੌਤੇ ਪੁੱਤ ਨੇ ਚੁੱਕਿਆ ਖੌਫ਼ਨਾਕ ਕਦਮ
ਅਧਿਕਾਰੀ ਨੇ ਦੱਸਿਆ ਕਿ ਦੁਪਹਿਰ ਕਰੀਬ 12 ਵਜੇ ਅੱਗ 'ਤੇ ਕਾਬੂ ਪਾ ਲਿਆ ਗਿਆ। ਮ੍ਰਿਤਕਾਂ 'ਚੋਂ 2 ਦੀ ਪਛਾਣ ਕਲਪੇਸ਼ ਲੇਉਵਾ ਅਤੇ ਮਊਰ ਲੇਉਵਾ ਵਜੋਂ ਹੋਈ ਹੈ। ਤੀਜੇ ਵਿਅਕਤੀ ਦੀ ਪਛਾਣ ਅਜੇ ਨਹੀਂ ਹੋ ਸਕੀ ਹੈ। ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ 'ਚੋਂ 2 ਬਾਹਰੀ ਸਨ ਅਤੇ ਕਿਸੇ ਕੰਮ ਕਾਰਨ ਇਮਾਰਤ 'ਚ ਆਏ ਸਨ। ਅਧਿਕਾਰੀ ਨੇ ਦੱਸਿਆ,''ਅਸੀਂ ਸੰਘਣੇ ਧੂੰਏਂ ਕਾਰਨ ਉੱਪਰੀ ਮੰਜ਼ਿਲਾਂ 'ਚ ਫਸੇ ਕਰੀਬ 40 ਲੋਕਾਂ ਨੂੰ ਬਚਾਇਆ ਹੈ। ਇਨ੍ਹਾਂ 'ਚੋਂ 5 ਨੂੰ ਫਾਇਰ ਬ੍ਰਿਗੇਡ ਦੀ ਹਾਈਡ੍ਰੋਲਿਕ ਕਰੇਨ ਦੀ ਮਦਦ ਨਾਲ ਹੇਠਾਂ ਉਤਾਰਿਆ ਗਿਆ। ਅੱਗੇ ਦੀ ਜਾਂਚ ਜਾਰੀ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੰਤਿਮ ਸੰਸਕਾਰ ਕਰਨ ਗਏ ਲੋਕਾਂ ਨਾਲ ਹੋਇਆ ਕੁਝ ਅਜਿਹਾ.... ਲਾਸ਼ ਛੱਡ ਪਿਆ ਦੌੜਣਾ
NEXT STORY