ਨਵੀਂ ਦਿੱਲੀ (ਭਾਸ਼ਾ)- ਫ਼ੌਜ ਮੁਖੀ ਜਨਰਲ ਐੱਮ.ਐੱਮ. ਨਰਵਣੇ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਰਤੀ ਫ਼ੌਜ ਦਾ ਸੰਦੇਸ਼ ਸਾਫ਼ ਹੈ ਕਿ ਉਹ ਦੇਸ਼ ਦੀ ਸਰਹੱਦ 'ਤੇ ਮੌਜੂਦਾ ਸਥਿਤੀ 'ਚ ਇਕ ਪਾਸੜ ਤਬਦੀਲੀ ਦੀ ਕਿਸੇ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਇੱਥੇ ਫ਼ੌਜ ਦਿਵਸ ਪਰੇਡ ਨੂੰ ਸੰਬੋਧਨ ਕਰਦੇ ਹੋਏ, ਉਨ੍ਹਾਂ ਕਿਹਾ ਕਿ ਪਿਛਲਾ ਸਾਲ ਫ਼ੌਜ ਲਈ ਬਹੁਤ ਚੁਣੌਤੀਪੂਰਨ ਸੀ। ਨਰਵਣੇ ਨੇ ਪਾਕਿਸਤਾਨ 'ਤੇ ਦੋਸ਼ ਲਗਾਉਂਦੇ ਹੋਏ ਕਹਿਾ ਕਿ ਸਰਹੱਦ ਪਾਰ ਟਰੇਨਿੰਗ ਕੰਪਲੈਕਸਾਂ 'ਚ ਲਗਭਗ 300-400 ਅੱਤਵਾਦੀ ਜੰਮੂ ਕਸ਼ਮੀਰ 'ਚ ਘੁਸਪੈਠ ਕਰਨ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਨੇ ਚੀਨ ਨਾਲ ਲੱਗਣ ਵਾਲੀਆਂ ਉੱਤਰੀ ਸਰਹੱਦਾਂ 'ਤੇ ਘਟਨਾਕ੍ਰਮ ਦਾ ਹਵਾਲਾ ਦਿੱਤਾ। ਫ਼ੌਜ ਦਿਵਸ, 1949 'ਚ ਆਪਣੇ ਬ੍ਰਿਟਿਸ਼ ਪੂਰਵਜ ਦੇ ਸਥਾਨ 'ਤੇ ਭਾਰਤੀ ਫ਼ੌਜ ਦੇ ਪਹਿਲੇ ਭਾਰਤੀ ਕਮਾਂਡਰ ਇਨ ਚੀਫ਼ ਦੇ ਤੌਰ 'ਤੇ ਫੀਲਡ ਮਾਰਸ਼ਲ ਕੇ.ਐੱਮ. ਕਰੀਯੱਪਾ ਦੇ ਅਹੁਦਾ ਸੰਭਾਲਣ ਨੂੰ ਹਰ ਸਾਲ 15 ਜਨਵਰੀ ਨੂੰ ਮਨਾਇਆ ਜਾਂਦਾ ਹੈ। ਪੂਰਬੀ ਲੱਦਾਖ ਗਤੀਰੋਧ ਵੱਲ ਇਸ਼ਾਰਾ ਕਰਦੇ ਹੋਏ ਜਨਰਲ ਨਰਵਣੇ ਨੇ ਕਿਹਾ ਕਿ ਸਥਿਤੀ ਕੰਟਰੋਲ 'ਚ ਰੱਖਣ ਲਈ ਭਾਰਤ ਅਤੇ ਚੀਨ 'ਚ ਫ਼ੌਜ ਪੱਧਰ ਦੀ 14ਵੇਂ ਦੌਰ ਦੀ ਗੱਲਬਾਤ ਹਾਲ 'ਚ ਹੋਈ। ਉਨ੍ਹਾਂ ਕਿਹਾ ਕਿ ਵੱਖ-ਵੱਖ ਪੱਧਰਾਂ 'ਤੇ ਸਾਂਝੀਆਂ ਕੋਸ਼ਿਸ਼ਾਂ ਨਾਲ ਕਈ ਇਲਾਕਿਆਂ 'ਚ ਫ਼ੌਜੀਆਂ ਦੇ ਪਿੱਛੇ ਹਟਣ ਦਾ ਕੰਮ ਪੂਰਾ ਹੋਇਆ, ਜੋ ਖੁਦ 'ਚ ਰਚਨਾਤਮਕ ਕਦਮ ਹੈ।
ਇਹ ਵੀ ਪੜ੍ਹੋ : ਟਿਕਟ ਨਾ ਮਿਲਣ ’ਤੇ ਥਾਣੇ ’ਚ ਫੁਟ-ਫੁਟ ਕੇ ਰੋ ਪਏ ਬਸਪਾ ਨੇਤਾ, 67 ਲੱਖ ਹੜੱਪਣ ਦਾ ਲਾਇਆ ਦੋਸ਼
ਜਨਰਲ ਨਰਵਣੇ ਨੇ ਕਿਹਾ ਕਿ ਬਰਾਬਰ ਸੁਰੱਖਿਆ ਦੇ ਆਧਾਰ 'ਤੇ, ਮੌਜੂਦਾ ਸਥਿਤੀ ਦਾ ਹੱਲ ਲੱਭਣ ਲਈ ਕੋਸ਼ਿਸ਼ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਦੇਸ਼ ਦੀ ਸੁਰੱਖਿਆ ਲਈ ਬਰਫ਼ ਨਾਲ ਢਕੇ ਪਹਾੜਾਂ 'ਤੇ ਤਾਇਨਾਤ ਜਵਾਨਾਂ ਦਾ ਮਨੋਬਲ ਆਸਮਾਨ ਛੂਹ ਰਿਹਾ ਹੈ। ਨਰਵਣੇ ਨੇ ਕਿਹਾ,''ਸਾਡਾ ਸਬਰ ਸਾਡੇ ਆਤਮਵਿਸ਼ਵਾਸ ਦੀ ਨਿਸ਼ਾਨੀ ਹੈ ਪਰ ਕਿਸੇ ਨੂੰ ਵੀ ਇਸ ਨੂੰ ਪਰਖਣ ਦੀ ਗਲਤੀ ਨਹੀਂ ਕਰਨੀ ਚਾਹੀਦੀ।'' ਉਨ੍ਹਾਂ ਕਿਹਾ,''ਸਾਡਾ ਸੰਦੇਸ਼ ਸਾਫ਼ ਹੈ, ਭਾਰਤੀ ਫ਼ੌਜ ਦੇਸ਼ ਦੀ ਸਰਹੱਦ 'ਤੇ ਮੌਜੂਦਾ ਸਥਿਤੀ ਬਦਲਣ ਦੀ ਇਕ ਪਾਸੜ ਕੋਸ਼ਿਸ਼ ਸਫ਼ਲ ਨਹੀਂ ਹੋਣ ਦੇਵੇਗੀ।'' ਪੈਂਗੋਂਗ ਝੀਲ ਖੇਤਰ 'ਚ ਹਿੰਸਕ ਝੜਪ ਤੋਂ ਬਾਅਦ 5 ਮਈ 2020 ਤੋਂ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਪੂਰਬੀ ਲੱਦਾਖ 'ਚ ਫ਼ੌਜ ਗਤੀਰੋਧ 'ਚ ਉਲਝੀ ਹੋਈ ਹੈ। ਗਤੀਰੋਧ ਹੱਲ ਕਰਨ ਲਈ ਦੋਹਾਂ ਦੇਸ਼ਾਂ ਨੇ 14ਵੇਂ ਦੌਰ ਦੀ ਫ਼ੌਜ ਪੱਧਰ ਦੀ ਗੱਲਬਾਤ ਕੀਤੀ ਹੈ। ਜਨਰਲ ਨਰਵਣੇ ਨੇ ਕਿਹਾ ਕਿ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਸਥਿਤੀ ਪਿਛਲੇ ਸਾਲ ਤੋਂ ਬਿਹਤਰ ਹੈ ਪਰ ਪਾਕਿਸਤਾਨ ਹਾਲੇ ਵੀ ਅੱਤਵਾਦ ਨੂੰ ਪਨਾਹ ਦੇ ਰਿਹਾ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
‘ਬਸਪਾ’ ਵਲੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
NEXT STORY