ਨਵੀਂ ਦਿੱਲੀ– ਲਾਕਡਾਊਨ ਕਾਰਣ ਕਿਸਾਨਾਂ ਨੂੰ ਮੁਸ਼ਕਲ ਨਾ ਹੋਵੇ ਅਤੇ ਉਨ੍ਹਾਂ ਦੀ ਫਸਲ ਦੀ ਖਰੀਦ ਹੋ ਸਕੇ, ਇਸ ਲਈ ਸੂਬਾ ਸਰਕਾਰਾਂ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਕਰ ਦੇਣਗੀਆਂ। ਨਾਲ ਹੀ ਕੇਂਦਰ ਸਰਕਾਰ ਨੇ ਦਾਲਾਂ ਅਤੇ ਆਇਲ ਸੀਡ ਦੀ ਖਰੀਦ ਲਈ ਸੂਬਾ ਸਰਕਾਰਾਂ ਨੂੰ ਨਿਰਦੇਸ਼ ਦਿੱਤੇ ਹਨ। ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਪੂਰੀ ਕੋਸ਼ਿਸ਼ ਵਿਚ ਹੈ ਕਿ ਲਾਕਡਾਊਨ ਕਾਰਣ ਲੋਕਾਂ ਨੂੰ ਮੁਸ਼ਕਲ ਘੱਟ ਤੋਂ ਘੱਟ ਹੋਵੇ। ਉਨ੍ਹਾਂ ਕਿਹਾ ਕਿ ਪਿਆਜ਼ ਦੀ ਕੀਮਤ ਨਾ ਵਧੇ, ਇਸ ’ਤੇ ਵੀ ਸਾਡੀ ਨਜ਼ਰ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਿਸਾਨਾਂ ਦਾ ਪਿਆਜ਼ ਮੰਡੀ ਵਿਚ ਜਲਦ ਤੋਂ ਜਲਦ ਪਹੁੰਚ ਸਕੇ। ਖੇਤੀ ਮੰਤਰੀ ਨੇ ਕਿਹਾ ਕਿ ਦਲਹਨ ਅਤੇ ਤਿਲਹਨ ਦੀ ਖਰੀਦ ਲਈ ਪਹਿਲਾਂ ਸੂਬਾ ਸਰਕਾਰਾਂ ਪ੍ਰਸਤਾਵ ਭੇਜਦੀਆਂ ਸਨ ਤੇ ਕੇਂਦਰ ਸਰਕਾਰ ਇਜਾਜ਼ਤ ਦਿੰਦੀ ਸੀ ਪਰ ਲਾਕਡਾਊਨ ਨੂੰ ਵੇਖਦਿਆਂ ਅਸੀਂ ਬਿਨਾਂ ਸੂਬਿਆਂ ਦੇ ਪ੍ਰਸਤਾਵਾਂ ਦਾ ਇੰਤਜ਼ਾਰ ਕੀਤੇ ਆਰਡਰ ਕੱਢ ਦਿੱਤੇ ਹਨ। ਸੂਬਾ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ 25 ਫੀਸਦੀ ਤਿਲਹਨ ਅਤੇ ਦਲਹਨ ਦੀ ਖਰੀਦ ਕਰ ਲੈਣ।
ਦਿਨ ਭਰ 'ਚ ਸਿਰਫ 2 ਵਾਰ ਕਰੋ ਦਹੀਂ ਦਾ ਸੇਵਨ, ਹੋਣਗੇ ਢੇਰ ਸਾਰੇ ਫਾਇਦੇ
NEXT STORY