ਕੰਨੌਜ — ਉੱਤਰ ਪ੍ਰਦੇਸ਼ 'ਚ ਕੰਨੌਜ ਜ਼ਿਲੇ ਦੇ ਇਕ ਸਰਕਾਰੀ ਸਕੂਲ 'ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਸਕੂਲ ਦੇ ਅਧਿਆਪਕ ਨੇ ਨਾਪ ਲੈਣ ਦੇ ਬਹਾਨੇ 8ਵੀਂ ਜਮਾਤ ਦੀ ਵਿਦਿਆਰਥਣ ਦੇ ਕੱਪੜੇ ਉਤਰਵਾ ਦਿੱਤੇ। ਜਮਾਤ ਦੀਆਂ ਦੂਸਰੀਆਂ ਵਿਦਿਆਰਥਣਾਂ ਦੀ ਸ਼ਿਕਾਇਤ ਤੋਂ ਬਾਅਦ ਪੂਰੀ ਘਟਨਾ ਸਾਹਮਣੇ ਆਈ।
ਜਾਣਕਾਰੀ ਅਨੁਸਾਰ ਜਲਾਲਪੁਰ ਖਤਰੀ ਬਾਂਗੇਰ ਪਿੰਡ ਦੇ ਇਕ ਸਰਕਾਰੀ ਸਕੂਲ 'ਚ ਸੋਮਵਾਰ ਨੂੰ ਜਮਾਤ ਚਲ ਰਹੀ ਸੀ। ਇਸ ਦੌਰਾਨ 8ਵੀਂ ਜਮਾਤ 'ਚ ਪੜ੍ਹਣ ਵਾਲੀ ਇਕ ਵਿਦਿਆਰਥਣ ਨੂੰ ਜਮਾਤ 'ਚ ਮੌਜੂਦ ਅਧਿਆਪਕ ਨੇ ਬੁਲਾਇਆ ਅਤੇ ਕੱਪੜੇ ਉਤਾਰਨ ਲਈ ਕਿਹਾ। ਅਧਿਆਪਕ ਨੇ ਵਿਦਿਆਰਥਣ ਨੂੰ ਕਿਹਾ ਕਿ ਨਵੀਂ ਯੂਨੀਫਾਰਮ ਲਈ ਨਾਪ ਲੈਣਾ ਹੈ, ਇਸ ਲਈ ਉਸਨੂੰ ਕੱਪੜੇ ਉਤਾਰਨੇ ਪੈਣਗੇ।
ਇਸ ਤੋਂ ਬਾਅਦ ਘਰ ਪਹੁੰਚ ਕੇ ਵਿਦਿਆਰਥਣ ਨੇ ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਨੂੰ ਦਿੱਤੀ। ਘਟਨਾ ਦਾ ਪਤਾ ਲੱਗਦੇ ਹੀ ਪਰਿਵਾਰ ਵਾਲੇ ਗੁੱਸੇ 'ਚ ਮਹਿਲਾ ਥਾਣੇ ਪਹੁੰਚੇ ਅਤੇ ਥਾਣੇ 'ਚ ਕੇਸ ਦਰਜ ਕਰਵਾ ਦਿੱਤਾ। ਕੇਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਪੁਲਸ ਵਲੋਂ ਤੁਰੰਤ ਕਾਰਵਾਈ ਕੀਤੀ ਗਈ ਅਤੇ ਅਧਿਆਪਕ ਨੂੰ ਗ੍ਰਿਫਤਾਰ ਕਰ ਲਿਆ।
ਬੈਂਕ ਘਪਲੇ ਬਾਰੇ ਸ਼ਤਰੂਘਨ ਸਿਨ੍ਹਾ ਦਾ ਮੋਦੀ 'ਤੇ ਵਾਰ
NEXT STORY