ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਿਹਾ ਹੈ ਕਿ ਅਯੁੱਧਿਆ ਵਿਖੇ ਰਾਮ ਮੰਦਰ ਉਦੋਂ ਹੀ ਬਣੇਗਾ ਜਦੋਂ ਈਸ਼ਵਰ ਦੀ ਇੱਛਾ ਹੋਵੇਗੀ। ਇਹ ਮੰਦਰ ਮੋਦੀ ਜੀ ਦੇ ਕਹਿਣ ਨਾਲ ਨਹੀਂ ਬਣੇਗਾ। ਇਹ ਮਾਮਲਾ ਅਦਾਲਤ ਵਿਚ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਮਲਿਆਂ ਦਾ ਜਵਾਬ ਦਿੰਦਿਆਂ ਸਿੱਬਲ ਨੇ ਕਿਹਾ ਕਿ ਅਸੀਂ ਭਗਵਾਨ 'ਤੇ ਭਰੋਸਾ ਕਰਦੇ ਹਾਂ।
ਸਾਨੂੰ ਮੋਦੀ 'ਤੇ ਭਰੋਸਾ ਨਹੀਂ। ਸਾਡੇ ਪ੍ਰਧਾਨ ਮੰਤਰੀ ਕਈ ਵਾਰ ਐਵੇਂ ਹੀ ਕੁਮੈਂਟ ਕਰ ਦਿੰਦੇ ਹਨ। ਅਮਿਤ ਸ਼ਾਹ ਅਤੇ ਪੀ. ਐੱਮ. ਨੇ ਮੇਰੇ ਬਾਰੇ ਕਿਹਾ ੈਹੈ ਕਿ ਮੈਂ ਸੁੰਨੀ ਵਕਫ ਬੋਰਡ ਦੀ ਪ੍ਰਤੀਨਿਧਤਾ ਕੀਤੀ ਹੈ, ਜਦਕਿ ਮੈਂ ਕਦੀ ਵੀ ਸੁੰਨੀ ਵਕਫ ਬੋਰਡ ਦਾ ਵਕੀਲ ਨਹੀਂ ਰਿਹਾ।
ਹਿਮਾਚਲ 'ਚ ਬਰਫ਼ਬਾਰੀ ਮਗਰੋਂ ਮੈਦਾਨੀ ਇਲਾਕਿਆਂ 'ਚ ਵਧੀ ਠੰਡ
NEXT STORY