ਸ਼੍ਰੀਨਗਰ (ਮਜੀਦ)— ਘਾਟੀ ਖਾਸ ਤੌਰ 'ਤੇ ਦੱਖਣੀ ਕਸ਼ਮੀਰ ਵਿਚ ਨੌਜਵਾਨਾਂ ਵਲੋਂ ਅੱਤਵਾਦ ਵਿਚ ਸ਼ਾਮਲ ਹੋਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੋਮਵਾਰ ਨੂੰ ਵੀ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਤੋਂ ਇਕ ਹੋਰ ਨੌਜਵਾਨ ਅੱਤਵਾਦੀ ਬਣ ਗਿਆ।
ਸੋਸ਼ਲ ਮੀਡੀਆ 'ਤੇ ਵਾਇਰਲ ਤਸਵੀਰ ਮੁਤਾਬਕ ਉਕਤ ਨੌਜਵਾਨ ਦੀ ਪਛਾਣ ਮੁਜ਼ੱਫਰ ਅਲੀ ਸ਼ੇਖ ਪੁੱਤਰ ਖਜਿਰ ਅਲੀ ਸ਼ੇਖ ਵਾਸੀ ਤਾਹਬ ਪੁਲਵਾਮਾ ਦੇ ਰੂਪ ਵਿਚ ਕੀਤੀ ਗਈ ਹੈ, ਜੋ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਵਿਚ ਸ਼ਾਮਲ ਹੋ ਗਿਆ। ਤਾਹਬ ਇਲਾਕਾ ਜ਼ਿਲੇ ਦਾ ਸਭ ਤੋਂ ਖਤਰਨਾਕ ਖੇਤਰਾਂ ਵਿਚੋਂ ਇਕ ਹੈ।
ਉਧਰ, ਪੁਲਵਾਮਾ ਅਤੇ ਸ਼ੋਪੀਆਂ ਜ਼ਿਲੇ ਵਿਚ ਸਰਗਰਮ ਮੋਸਟ ਵਾਂਟੇਡ ਅੱਤਵਾਦੀ ਕਮਾਂਡਰ ਸਮੀਰ ਟਾਈਗਰ ਇਨ੍ਹੀਂ ਦਿਨੀਂ ਭਰਤੀ ਹੋਏ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਵਿਚ ਰੁੱਝਾ ਦਿਖਾਈ ਦੇ ਰਿਹਾ ਹੈ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਸਮੀਰ ਨਵੇਂ ਭਰਤੀ ਹੋਏ ਅੱਤਵਾਦੀ ਨੂੰ ਬੰਦੂਕ ਖੋਲ੍ਹਣਾ ਅਤੇ ਜੋੜਨਾ ਸਿਖਾ ਰਿਹਾ ਹੈ। ਵੀਡੀਓ ਦੀ ਬੈਕਗ੍ਰਾਊਂਡ ਵਿਚ ਇਕ ਗਾਣਾ ਵੀ ਵੱਜ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਉਹ ਵੀਡੀਓ ਦੀ ਜਾਂਚ ਕਰ ਰਹੀ ਹੈ।
11ਵੀਂ ਜਮਾਤ ਦੀ ਵਿਦਿਆਰਥਣ ਨਾਲ ਚਲਦੀ ਕਾਰ 'ਚ ਜਬਰ-ਜ਼ਨਾਹ
NEXT STORY