ਨਵੀਂ ਦਿੱਲੀ : ਆਜ਼ਾਦੀ ਦਿਹਾੜੇ 'ਤੇ ਲੋਕਾਂ ਦੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐੱਮਆਰਸੀ) ਨੇ ਸਾਰੇ ਟਰਮੀਨਲ ਸਟੇਸ਼ਨਾਂ ਤੋਂ ਆਪਣੀਆਂ ਸਾਰੀਆਂ ਲਾਈਨਾਂ 'ਤੇ ਤੜਕੇ ਕਰੀਬ 4 ਵਜੇ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਡੀਐੱਮਆਰਸੀ ਦੇ ਮੰਗਲਵਾਰ ਨੂੰ ਜਾਰੀ ਇਕ ਬਿਆਨ ਮੁਤਾਬਕ, ਵੀਰਵਾਰ ਨੂੰ ਤੜਕੇ 4 ਵਜੇ ਤੋਂ ਸਵੇਰੇ ਕਰੀਬ 6 ਵਜੇ ਤਕ ਸਾਰੀਆਂ ਲਾਈਨਾਂ 'ਤੇ 15 ਮਿੰਟ ਦੇ ਵਕਫ਼ੇ 'ਤੇ ਮੈਟਰੋ ਟ੍ਰੇਨ ਸੇਵਾਵਾਂ ਸੰਚਾਲਿਤ ਹੋਣਗੀਆਂ ਅਤੇ ਇਸ ਤੋਂ ਬਾਅਦ ਮੈਟਰੋ ਰੇਲ ਟ੍ਰੇਨਾਂ ਦਿਨ ਭਰ ਨਿਯਮਿਤ ਸਮਾਂ ਸਾਰਣੀ ਅਨੁਸਾਰ ਚੱਲਣਗੀਆਂ।
ਇਹ ਵੀ ਪੜ੍ਹੋ : ਰੀਲ ਬਣਾਉਂਦਿਆਂ 6ਵੀਂ ਮੰਜ਼ਿਲ ਤੋਂ ਡਿੱਗੀ ਲੜਕੀ, ਜ਼ਿੰਦਗੀ ਤੇ ਮੌਤ ਵਿਚਾਲੇ ਲੜ ਰਹੀ ਜੰਗ
ਇਸ ਤੋਂ ਇਲਾਵਾ ਰੱਖਿਆ ਮੰਤਰਾਲੇ ਦੁਆਰਾ ਆਜ਼ਾਦੀ ਦਿਵਸ ਦੇ ਜਸ਼ਨਾਂ ਵਿਚ ਸ਼ਾਮਲ ਹੋਣ ਲਈ ਬੁਲਾਏ ਗਏ ਲੋਕਾਂ ਨੂੰ ਮੈਟਰੋ ਸਟੇਸ਼ਨਾਂ 'ਤੇ 'ਨਿਰਧਾਰਤ ਸੱਦਾ ਪੱਤਰ' ਅਤੇ ਵੈਧ ਸਰਕਾਰੀ ਫੋਟੋ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਹ ਪ੍ਰਣਾਲੀ ਲਾਲ ਕਿਲ੍ਹਾ, ਜਾਮਾ ਮਸਜਿਦ ਅਤੇ ਚਾਂਦਨੀ ਚੌਕ ਮੈਟਰੋ ਸਟੇਸ਼ਨਾਂ 'ਤੇ ਹੀ ਲਾਗੂ ਹੋਵੇਗੀ। ਇਹੀ ਸੱਦਾ ਪੱਤਰ ਇਨ੍ਹਾਂ ਤਿੰਨਾਂ ਸਟੇਸ਼ਨਾਂ ਤੋਂ ਵਾਪਸੀ ਦੀ ਯਾਤਰਾ ਲਈ ਵੀ ਵੈਧ ਹੋਣਗੇ। ਇਨ੍ਹਾਂ ਪ੍ਰਬੰਧਾਂ ਬਾਰੇ ਯਾਤਰੀਆਂ ਨੂੰ ਸੂਚਿਤ ਕਰਨ ਲਈ ਮੈਟਰੋ ਟ੍ਰੇਨਾਂ ਦੇ ਅੰਦਰ ਨਿਯਮਿਤ ਘੋਸ਼ਣਾਵਾਂ ਕੀਤੀਆਂ ਜਾਣਗੀਆਂ। ਅਜਿਹੀ ਯਾਤਰਾ ਦੇ ਖਰਚੇ ਦੀ ਅਦਾਇਗੀ ਰੱਖਿਆ ਮੰਤਰਾਲੇ ਦੁਆਰਾ ਡੀਐੱਮਆਰਸੀ ਨੂੰ ਕੀਤੀ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੰਮੂ-ਕਸ਼ਮੀਰ ’ਚ 20 ਅਗਸਤ ਤਕ ਚੋਣਾਂ ਦਾ ਐਲਾਨ ਸੰਭਵ, ਅਕਤੂਬਰ-ਨਵੰਬਰ ’ਚ 6 ਪੜਾਵਾਂ ’ਚ ਹੋ ਸਕਦੀ ਹੈ ਪੋਲਿੰਗ
NEXT STORY