Fact Check By Boom
ਸੋਸ਼ਲ ਮੀਡੀਆ 'ਤੇ ਆਪਣੀ ਵਿਰੋਧੀ ਪਾਰਟੀ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (AIMIM) ਨੂੰ ਵੋਟ ਦੇਣ ਲਈ ਕਹਿੰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵੀਡੀਓ ਵਾਇਰਲ ਹੈ। ਵੀਡੀਓ 'ਚ ਪੀ.ਐੱਮ. ਮੋਦੀ ਕਹਿੰਦੇ ਦਿਸ ਰਹੇ ਹਨ,‘‘ਤੇਲੰਗਾਨਾ ਕਹਿ ਰਿਹਾ ਹੈ, ਕਾਂਗਰਸ ਨੱਕੋ, ਬੀ.ਆਰ.ਐੱਸ ਨੱਕੋ, ਬੀਜੇਪੀ ਨੱਕੋ, AIMIM ਨੂੰ ਈਚ ਵੋਟ ਦੇਣਗੇ, AIMIM ਨੂੰ ਜਿਤਾਉਣਗੇ।'' ਬੂਮ ਨੇ ਆਪਣੇ ਫੈਕਟ ਚੈੱਕ 'ਚ ਪਾਇਆ ਕਿ ਵਾਇਰਲ ਵੀਡੀਓ ਐਡਿਟਿਡ ਹੈ। ਮੂਲ ਵੀਡੀਓ 'ਚ ਉਹ AIMIM ਨੂੰ ਨਹੀਂ ਭਾਜਪਾ ਨੂੰ ਵੋਟ ਦੇਣ ਦੀ ਗੱਲ ਕਰ ਰਹੇ ਹਨ। ਫੇਸਬੁੱਕ 'ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ,‘‘ਮੋਦੀ ਨੇ ਹੈਦਰਾਬਾਦ 'ਚ AIMIM ਨੂੰ ਕੀਤਾ ਸਪੋਰਟ।’’
ਐਕਸ 'ਤੇ ਵੀ ਇਹ ਵੀਡੀਓ ਇਸੇ ਤਰ੍ਹਾਂ ਕੈਪਸ਼ਨ ਨਾਲ ਵਾਇਰਲ ਹੈ।
Fact Check
ਬੂਮ ਨੇ ਪਾਇਆ ਹੈ ਕਿ ਵੀਡੀਓ ਨਾਲ ਕੀਤਾ ਜਾ ਰਿਹਾ ਦਾਅਵਾ ਝੂਠਾ ਹੈ। ਪੀ.ਐੱਮ. ਮੋਦੀ ਦੇ ਭਾਸ਼ਣ ਨਾਲ ਛੇੜਛਾੜ ਕੀਤੀ ਗਈ ਹੈ। ਮੂਲ ਵੀਡੀਓ ’ਚ ਪੀ.ਐੱਮ. ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਤੇਲੰਗਾਨਾ ਭਾਜਪਾ ਨੂੰ ਹੀ ਵੋਟ ਦੇਵੇਗਾ। ਵਾਇਰਲ ਦਾਅਵੇ ਦੀ ਸੱਚਾਈ ਜਾਣਨ ਲਈ ਅਸੀਂ ਪ੍ਰਧਾਨ ਮੰਤਰੀ ਦੇ ਇਸ ਵਾਇਰਲ ਭਾਸ਼ਣ ਨਾਲ ਸਬੰਧਤ ਕੀਵਰਡਸ ਨੂੰ ਗੂਗਲ ਸਰਚ ਕੀਤਾ। ਇਸ ਜ਼ਰੀਏ ਅਸੀਂ ਭਾਜਪਾ ਦੇ ਅਧਿਕਾਰਕ ਫੇਸਬੁੱਕ ਪੇਜ 10 ਮਈ 2024 ਦਾ ਸ਼ੇਅਰ ਕੀਤਾ ਗਿਆ ਇਕ ਲਾਈਵ ਵੀਡੀਓ ਮਿਲਿਆ।
ਇਸ ਲਾਈਵ ਵੀਡੀਓ ਦੇ ਕੈਪਸ਼ਨ 'ਚ ਦੱਸਿਆ ਗਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਹੈਦਰਾਬਾਦ, ਤੇਲੰਗਾਨਾ 'ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਅਸੀਂ ਪਾਇਆ ਕਿ ਇਸ ਵੀਡੀਓ ਨਾਲ ਵਾਇਰਲ ਵੀਡੀਓ ਦੇ ਵਿਜੁਅਲਸ ਮੇਲ ਖਾਂਦੇ ਹਨ।
ਇਸ ਮੂਲ ਵੀਡੀਓ 'ਚ 3 ਮਿੰਟ 26 ਸਕਿੰਟ ਤੋਂ ਬਾਅਦ ਪੀਐੱਮ ਮੋਦੀ ਨੂੰ ਹੈਦਰਾਬਾਦ ਦੀ ਸਥਾਨਕ ਭਾਸ਼ਾ ਦੱਖਣੀ 'ਚ ਕਹਿੰਦੇ ਸੁਣਿਆ ਜਾ ਸਕਦਾ ਹੈ,‘‘ਤੇਲੰਗਾਨਾ ਕਹਿ ਰਿਹਾ ਹੈ ਕਾਂਗਰਸ ਨੱਕੋ, ਬੀ.ਆਰ.ਐੱਸ ਨੱਕੋ, ਐੱਮ.ਆਈ.ਐੱਮ ਨੱਕੋ, ਬੀਜੇਪੀ ਨੂੰ ਈਚ ਵੋਟ ਦੇਣਗੇ, ਬੀ.ਜੇ.ਪੀ. ਨੂੰ ਜਿਤਾਉਣਗੇ।'' ਬੀਜੇਪੀ ਦੇ ਅਧਿਕਾਰਕ ਯੂਟਿਊਬ ਚੈਨਲ ’ਤੇ ਵੀ ਅਪਲੋਡ ਕੀਤੇ ਇਕ ਵੀਡੀਓ 'ਚ 12 ਮਿੰਟ 15 ਸਕਿੰਟ ਤੋਂ ਬਾਅਦ ਇਹ ਹਿੱਸਾ ਦੇਖਿਆ ਜਾ ਸਕਦਾ ਹੈ। ਇਸ ਤੋਂ ਸਪੱਸ਼ਟ ਹੈ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ’ਚ ਬੀਜੇਪੀ ਦੀ ਥਾਂ AIMIM ਨੂੰ ਜੋੜਿਆ ਗਿਆ ਹੈ। ਮੂਲ ਵੀਡੀਓ 'ਚ ਪੀ.ਐੱਮ. ਮੋਦੀ ਕਿਤੇ ਵੀ ਅਸਦੁਦੀਨ ਓਵੈਸੀ ਦੀ ਪਾਰਟੀ AIMIM ਦਾ ਸਮਰਥਨ ਨਹੀਂ ਕਰ ਰਹੇ ਹਨ।
ਤੁਹਾਨੂੰ ਦੱਸ ਦਈਏ ਕਿ ਪੀ.ਐੱਮ. ਮੋਦੀ 10 ਮਈ 2024 ਨੂੰ ਤੇਲੰਗਾਨਾ ਦੇ ਹੈਦਰਾਬਾਦ 'ਚ ਇਕ ਰੈਲੀ ਨੂੰ ਸੰਬੋਧਨ ਕਰਨ ਪਹੁੰਚੇ ਸਨ। ਇਸ ਦੌਰਾਨ ਉਨ੍ਹਾਂ ਕਾਂਗਰਸ, ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐੱਸ) ਸਮੇਤ ਹੋਰ ਵਿਰੋਧੀ ਪਾਰਟੀਆਂ 'ਤੇ ਝੂਠੇ ਵਾਅਦੇ ਕਰਨ ਅਤੇ ਤੇਲੰਗਾਨਾ ਨੂੰ ਲੁੱਟਣ ਦਾ ਦੋਸ਼ ਲਾਇਆ।
(Disclaimer: ਇਹ ਫੈਕਟ ਮੂਲ ਤੌਰ 'ਤੇ boom ਵੱਲੋਂ ਕੀਤਾ ਗਿਆ ਹੈ, ਜਿਸ ਨੂੰ Shakti Collective ਦੀ ਮਦਦ ਨਾਲ ‘ਜਗ ਬਾਣੀ’ ਨੇ ਪ੍ਰਕਾਸ਼ਿਤ ਕੀਤਾ ਹੈ)
ਫੇਸਬੁੱਕ-ਇੰਸਟਾਗ੍ਰਾਮ ਨੇ ਚੋਣਾਂ ਦੌਰਾਨ ਨਫ਼ਰਨ ਫੈਲਾਉਣ ਵਾਲੇ ਇਸ਼ਤਿਹਾਰਾਂ ਰਾਹੀਂ ਕੀਤੀ ਮੋਟੀ ਕਮਾਈ
NEXT STORY