ਗੋਂਡਾ (ਭਾਸ਼ਾ)- ਬਹੁਤ ਹੀ ਘੱਟ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਦੋਂ ਕੋਈ ਵਿਅਕਤੀ ਮਰ ਕੇ ਜਿਊਂਦਾ ਹੋ ਜਾਵੇ। ਅੱਜ ਤੁਹਾਨੂੰ ਅਜਿਹੀ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸਣ ਜਾ ਰਹੇ ਹਾਂ। ਜੀ ਹਾਂ, ਇਕ ਔਰਤ 3 ਸਾਲ ਪਹਿਲਾਂ ਮਰ ਗਈ ਅਤੇ ਫਿਰ ਹੁਣ ਜਿਊਂਦੀ ਹੋ ਗਈ। ਹੋ ਗਏ ਨਾ ਹੈਰਾਨ, 3 ਸਾਲ ਪਹਿਲਾਂ ਮਰੀ ਔਰਤ ਕਿਵੇਂ ਦੁਬਾਰਾ ਜਿਊਂਦੀ ਹੋ ਸਕਦੀ ਹੈ ਤਾਂ ਆਓ ਤੁਹਾਨੂੰ ਦੱਸਦੇ ਹਾਂ ਕੀ ਹੈ ਪੂਰੀ ਕਹਾਣੀ।
ਇਹ ਵੀ ਪੜ੍ਹੋ : ਕਰਮਚਾਰੀਆਂ ਲਈ ਚੰਗੀ ਖ਼ਬਰ, ਵੱਧ ਗਈ ਗ੍ਰੈਜੂਏਟੀ ਦੀ ਹੱਦ
ਦਰਅਸਲ ਉੱਤਰ ਪ੍ਰਦੇਸ਼ ਦੇ ਗੋਂਡਾ ਜ਼ਿਲ੍ਹੇ 'ਚ ਤਿੰਨ ਸਾਲ ਪਹਿਲੇ ਇਕ ਔਰਤ ਦਾ ਕਤਲ ਹੋ ਗਿਆ ਸੀ, ਪੁਲਸ ਨੇ ਪਰਚਾ ਵੀ ਦਰਜ ਕੀਤਾ ਅਤੇ ਹੁਣ ਉਹ ਔਰਤ ਲਖਨਊ ਵਿਚ ਜਿਊਂਦੀ ਮਿਲੀ ਹੈ। ਪੁਲਸ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' 'ਤੇ ਉਸ ਦੀਆਂ ਗਤੀਵਿਧੀਆਂ ਤੋਂ ਸੁਰਾਗ ਮਿਲਿਆ ਅਤੇ ਰਾਜਧਾਨੀ ਦੇ ਡਾਲੀਗੰਜ ਇਲਾਕੇ ਤੋਂ ਉਸ ਦਾ ਪਤਾ ਲਗਾਇਆ। ਪੁਲਸ ਸੁਪਰਡੈਂਟ ਵਿਨੀਤ ਜਾਇਸਵਾਲ ਨੇ ਬੁੱਧਵਾਰ ਨੂੰ ਦੱਸਿਆ ਕਿ ਕਵਿਤਾ (23) ਦਾ ਵਿਆਹ 17 ਨਵੰਬਰ 2017 ਨੂੰ ਦਦੂਆ ਬਾਜ਼ਾਰ ਵਾਸੀ ਵਿਨੈ ਕੁਮਾਰ ਨਾਲ ਹੋਇਆ ਸੀ ਅਤੇ ਉਹ 5 ਮਈ 2021 ਨੂੰ ਆਪਣੇ ਸਹੁਰੇ ਘਰੋਂ ਲਾਪਤਾ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਸਹੁਰੇ ਪਰਿਵਾਰ 'ਤੇ ਕਤਲ ਦਾ ਦੋਸ਼ ਲਗਾਇਆ ਸੀ, ਜਿਸ ਤੋਂ ਬਾਅਦ ਥਾਣਾ ਕੋਤਵਾਲੀ ਨਗਰ 'ਚ ਉਸ ਦੇ ਪਤੀ, ਦਿਓਰ, ਸੱਸ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਾਫੀ ਭਾਲ ਤੋਂ ਬਾਅਦ ਵੀ ਕਵਿਤਾ ਦਾ ਪਤਾ ਨਹੀਂ ਲੱਗ ਸਕਿਆ, ਜਿਸ ਤੋਂ ਬਾਅਦ ਦਸੰਬਰ 2022 'ਚ ਪਤੀ ਵਿਨੈ ਕੁਮਾਰ ਨੇ ਵੀ ਕਵਿਤਾ ਦੇ ਭਰਾ ਅਖਿਲੇਸ਼ ਸਮੇਤ 6 ਲੋਕਾਂ 'ਤੇ ਅਗਵਾ ਦਾ ਮਾਮਲਾ ਵੀ ਦਰਜ ਕਰਵਾਇਆ ਸੀ। ਜਾਇਸਵਾਲ ਨੇ ਕਿਹਾ,“ਪਿਛਲੇ ਹਫ਼ਤੇ ਕਵਿਤਾ ਦੇ ਫੇਸਬੁੱਕ ਅਕਾਊਂਟ 'ਤੇ ਕੁਝ ਗਤੀਵਿਧੀ ਹੋਈ ਸੀ। ਉਹ ਅਕਾਊਂਟ ਨੂੰ ਗਲਤ ਨਾਂ ਅਤੇ ਪਛਾਣ ਦਾ ਉਪਯੋਗ ਕਰ ਕੇ ਬਣਾਇਆ ਗਿਆ ਸੀ। ਇਸ ਗਤੀਵਿਧੀ 'ਤੇ ਸਾਈਬਰ ਸੈੱਲ ਨੇ ਗੌਰ ਕੀਤਾ। ਉਸ ਨੇ ਔਰਤ ਦਾ ਪਤਾ ਲਗਾਉਣ ਲਈ ਆਪਣੀ ਭਾਲ ਮੁੜ ਸ਼ੁਰੂ ਕੀਤੀ ਅਤੇ 6 ਅਕਤੂਬਰ ਨੂੰ ਉਸ ਨੂੰ ਲਖਨਊ ਦੇ ਡਾਲੀਗੰਜ ਇਲਾਕੇ ਤੋਂ ਸਹੀ ਸਲਾਮਤ ਬਰਾਮਦ ਕਰ ਲਿਆ।''
ਉਨ੍ਹਾਂ ਕਿਹਾ ਕਿ ਔਰਤ ਦਾ ਮੈਡੀਕਲ ਕਰਵਾ ਕੇ ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ। ਪੁਲਸ ਸੂਤਰਾਂ ਅਨੁਸਾਰ ਕਵਿਤਾ ਆਪਣੇ ਪ੍ਰੇਮੀ ਸਤਿਆ ਨਾਰਾਇਣ ਗੁਪਤਾ ਨਾਲ ਰਹਿ ਰਹੀ ਸੀ। ਉਨ੍ਹਾਂ ਕਿਹਾ ਕਿ ਗੁਪਤਾ ਗੋਂਡਾ ਦੇ ਦੁਰਜਨਪੁਰ ਬਜ਼ਾਰ 'ਚ ਇਕ ਦੁਕਾਨਦਾਰ ਹੈ ਅਤੇ ਕਵਿਤਾ ਹਮੇਸ਼ਾ ਉਸ ਨੂੰ ਮਿਲਣ ਜਾਂਦੀ ਸੀ, ਜਿਸ ਕਾਰਨ ਦੋਹਾਂ ਵਿਚਾਲੇ ਨਜ਼ਦੀਕੀ ਵਧ ਗਈ। ਜਾਇਸਵਾਲ ਨੇ ਦੱਸਿਆ ਕਿ ਪੁਲਸ ਕਵਿਤਾ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਇਸੇ ਦੌਰਾਨ ਇਹ ਮਾਮਲਾ ਹਾਈ ਕੋਰਟ ਪਹੁੰਚ ਗਿਆ ਅਤੇ ਅਦਾਲਤ ਨੇ ਪੁਲਸ ਦੀ ਕਾਰਵਾਈ ਦਾ ਵੇਰਵਾ ਮੰਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਸਪੈਸ਼ਲ ਆਪਰੇਸ਼ਨ ਗਰੁੱਪ (ਐੱਸ.ਓ.ਜੀ.) ਅਤੇ ਕੋਤਵਾਲੀ ਪੁਲਸ ਨੇ ਕਵਿਤਾ ਨੂੰ ਲਖਨਊ ਦੇ ਡਾਲੀਗੰਜ ਇਲਾਕੇ 'ਚ ਉਸ ਦੇ ਪ੍ਰੇਮੀ ਗੁਪਤਾ ਦੇ ਘਰੋਂ ਬਰਾਮਦ ਕੀਤਾ। ਪੁਲਸ ਸੁਪਰਡੈਂਟ ਅਨੁਸਾਰ ਪੁੱਛ-ਗਿੱਛ ਦੌਰਾਨ ਕਵਿਤਾ ਨੇ ਕਿਹਾ ਕਿ ਉਹ ਲਖਨਊ ਆਉਣ ਤੋਂ ਪਹਿਲੇ ਇਕ ਸਾਲ ਤੱਕ ਅਯੁੱਧਿਆ 'ਚ ਗੁਪਤਾ ਨਾਲ ਰਹਿ ਰਹੀ ਸੀ ਅਤੇ ਉਸ ਨੇ ਸਹੁਰੇ ਅਤੇ ਪੇਕੇ ਵਾਲਿਆਂ ਨਾਲ ਵੀ ਸੰਪਰਕ ਨਹੀਂ ਕੀਤਾ। ਕਵਿਤਾ ਨੇ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਦੇ ਲੋਕ ਉਸ ਨੂੰ ਕੁੱਟਦੇ ਸਨ, ਇਸ ਲਈ ਸਾਲ 2021 'ਚ ਉਹ ਘਰ ਛੱਡ ਕੇ ਚਲੀ ਗਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੁਨੀਆ ਦੀਆਂ ਸਭ ਤੋਂ ਅਮੀਰ ਔਰਤਾਂ 'ਚ ਸ਼ਾਮਲ ਸਾਵਿਤਰੀ ਜਿੰਦਲ ਨੇ ਇਸ ਪਾਰਟੀ ਨੂੰ ਦਿੱਤਾ ਸਮਰਥਨ
NEXT STORY