ਟੋਹਾਨਾ — ਪੁਲਸ ਨੇ ਇਕ ਇਸ ਤਰ੍ਹਾਂ ਦੀ ਮਹਿਲਾ ਨੂੰ ਕਾਬੂ ਕੀਤਾ ਹੈ, ਜਿਸ ਨੇ ਇਕ ਨਾਬਾਲਗ ਲੜਕੇ ਨੂੰ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਹਿਲਾ ਨੇ ਬਕਾਇਦਾ ਥਾਣੇ 'ਚ ਨਾਬਾਲਗ ਲੜਕੇ ਦੇ ਖਿਲਾਫ ਧਾਰਾ 376 ਦੇ ਤਹਿਤ ਮਾਮਲਾ ਦਰਜ ਕਰਵਾਇਆ ਜਿਸ 'ਤੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਮਹਿਲਾ ਖੁਦ ਹੀ ਲੜਕੇ 'ਤੇ ਵਿਆਹ ਕਰਨ ਲਈ ਦਬਾਅ ਬਣਾ ਰਹੀ ਸੀ।
ਮਾਮਲਾ ਟੋਹਾਨਾ ਦੇ ਪਿੰਡ ਅਕਾਂਵਾਲੀ ਦਾ ਹੈ, ਜਿਥੇ ਇਕ ਮਹਿਲਾ ਨੇ ਇਕ ਨਾਬਾਲਗ ਲੜਕੇ 'ਤੇ ਵਿਆਹ ਲਈ ਦਬਾਅ ਬਣਾਇਆ ਅਤੇ ਇਸ ਤੋਂ ਬਾਅਦ ਬਲਾਤਕਾਰ ਦੇ ਮਾਮਲੇ ਨੂੰ ਰਫਾ-ਦਫਾ ਕਰਵਾਉਣ ਲਈ 1 ਲੱਖ 30 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਮਹਿਲਾ ਨੇ ਇਸ ਲੜਕੇ ਦੇ ਪਰਿਵਾਰ ਵਾਲਿਆਂ ਨੂੰ ਰੁਪਏ ਲੈ ਕੇ ਪਿੰਡ ਖਨੌਰਾ 'ਚ ਬੁਲਾਇਆ। ਪਰਿਵਾਰ ਵਾਲਿਆਂ ਨੇ ਮਹਿਲਾ ਨੂੰ ਪਹਿਲੀ ਵਾਰ 93 ਹਜ਼ਾਰ ਰੁਪਏ ਦਿੱਤੇ।
ਪੁਲਸ ਦੇ ਮੁਤਾਬਕ ਮਹਿਲਾ ਨੇ ਕੁਝ ਦਿਨ ਪਹਿਲਾਂ ਬਾਕੀ ਦੇ ਰੁਪਏ 37 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਗੁੱਸੇ 'ਚ ਆ ਕੇ ਥਾਣੇ 'ਚ ਸ਼ਿਕਾਇਤ ਕਰ ਦਿੱਤੀ। ਪੁਲਸ ਨੇ ਦੋਸ਼ੀ ਮਹਿਲਾ ਨੂੰ 93 ਹਜ਼ਾਰ ਰੁਪਇਆ ਸਮੇਤ ਗ੍ਰਿਫਤਾਰ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਮਹਿਲਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਅਧੀਨਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਨੂੰ ਬੁੱਧਵਾਰ ਨੂੰ ਅਦਾਲਤ 'ਚ ਪੇਸ਼ ਕਰਕੇ ਹਿਸਾਰ ਜੇਲ ਭੇਜ ਦਿੱਤਾ ਗਿਆ ਹੈ।
ਆਟੋ ਡਰਾਈਵਰ ਦੀ ਬੇਟੀ ਨੇ ਪੀ.ਸੀ.ਐੱਸ.-ਜੇ 'ਚ ਕੀਤਾ ਟਾਪ
NEXT STORY