ਨਵੀਂ ਦਿੱਲੀ (ਵਾਰਤਾ)- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਰਕਾਰ 'ਤੇ ਹਮਲਾ ਕਰਦੇ ਹੋਏ ਕਿਹਾ ਹੈ ਕਿ ਉਹ ਤਾਨਾਸ਼ਾਹੀ ਤਰੀਕੇ ਨਾਲ ਚੱਲ ਕੇ ਇਤਿਹਾਸ ਨੂੰ ਝੂਠਾ ਸਾਬਤ ਕਰ ਰਹੀ ਹੈ ਅਤੇ ਲੋਕਾਂ ਨੂੰ ਡਰਾ ਕੇ ਗੰਗਾ ਜਮੁਨੀ ਤਹਿਜੀਬ ਨੂੰ ਨਸ਼ਟ ਕੀਤਾ ਜਾ ਰਿਹਾ ਹੈ। ਸੋਨੀਆ ਨੇ ਮੰਗਲਵਾਰ ਨੂੰ ਇੱਥੇ ਕਾਂਗਰਸ ਦੇ 136ਵੇਂ ਸਥਾਪਨਾ ਦਿਵਸ 'ਤੇ ਵਰਕਰਾਂ ਨੂੰ ਕਿਹਾ ਕਿ ਅੱਜ ਦੇਸ਼ ਦੀ ਮਜ਼ਬੂਤ ਬੁਨਿਆਦ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਅਤੇ ਇਤਿਹਾਸ ਨੂੰ ਝੂਠਾ ਸਾਬਿਤ ਕਰ ਕੇ ਸਾਡੀ ਵਿਰਾਸਤ ਗੰਗਾ-ਜਮੁਨਾ ਸੰਸਕ੍ਰਿਤੀ ਨੂੰ ਮਿਟਾਉਣ ਦੀ ਨਾਪਾਕ ਕੋਸ਼ਿਸ਼ ਹੋ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਹੁਣ 12 ਕਰੋੜ ਦੀ ਇਸ ਮਰਸੀਡੀਜ਼ 'ਚ ਕਰਨਗੇ ਸਫ਼ਰ, ਜਾਣੋ ਕੀ ਹੈ ਇਸ ਦੀ ਖ਼ਾਸੀਅਤ
ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਆਮ ਨਾਗਰਿਕ ਅਸੁਰੱਖਿਅਤ ਅਤੇ ਡਰ ਮਹਿਸੂਸ ਕਰ ਰਿਹਾ ਹੈ, ਕਿਉਂਕਿ ਲੋਕਤੰਤਰ ਅਤੇ ਸੰਵਿਧਾਨ ਨੂੰ ਦਰਕਿਨਾਰ ਕਰ ਕੇ ਸਿਰਫ਼ ਤਾਨਾਸ਼ਾਹੀ ਚੱਲ ਰਹੀ ਹੈ। ਇਸ ਸਥਿਤੀ 'ਚ ਕਾਂਗਰਸ ਚੁੱਪ ਨਹੀਂ ਰਹੇਗੀ ਅਤੇ ਵਿਰਾਸਤ ਨੂੰ ਨਸ਼ਟ ਕਰਨ ਦੀ ਮਨਜ਼ੂਰੀ ਕਿਸੇ ਨੂੰ ਨਹੀਂ ਦੇਵੇਗੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਆਮ ਜਨਤਾ ਅਤੇ ਲੋਕਤੰਤਰ ਦੀ ਰੱਖਿਆ ਲਈ ਦੇਸ਼ ਵਿਰੋਧੀ ਅਤੇ ਸਮਾਜ ਵਿਰੋਧੀ ਸਾਜਿਸ਼ਾਂ ਵਿਰੁੱਧ ਕਾਂਗਰਸ ਸੰਘਰਸ਼ ਕਰੇਗੀ ਅਤੇ ਹਰ ਕੁਰਬਾਨੀ ਦੇਵੇਗੀ। ਕਾਂਗਰਸ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਇਸ ਮੌਕੇ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ,''ਅਸੀਂ ਕਾਂਗਰਸ ਹਾਂ- ਉਹ ਪਾਰਟੀ ਜਿਸ ਨੇ ਸਾਡੇ ਦੇਸ਼ 'ਚ ਲੋਕਤੰਤਰ ਦੀ ਸਥਾਪਨਾ ਕੀਤੀ ਅਤੇ ਸਾਨੂੰ ਇਸ ਧਰੋਹਰ 'ਤੇ ਮਾਣ ਹੈ। ਕਾਂਗਰਸ ਸਥਾਪਨਾ ਦਿਵਸ ਦੀਆਂ ਸ਼ੁੱਭਕਾਮਨਾਵਾਂ।''
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸਥਾਪਨਾ ਦਿਵਸ ’ਤੇ ਲਹਿਰਾਏ ਜਾਣ ਤੋਂ ਪਹਿਲਾਂ ਸਤੰਭ ਤੋਂ ਡਿੱਗਿਆ ਕਾਂਗਰਸ ਦਾ ਝੰਡਾ
NEXT STORY