ਨਵੀਂ ਦਿੱਲੀ, (ਯੂ. ਐੱਨ. ਆਈ.)- ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤੇਜ਼ੀ ਨਾਲ ਬਦਲਦੇ ਗਲੋਬਲ ਸੁਰੱਖਿਆ ਦ੍ਰਿਸ਼ ਵਿਚ ਨਵੀਆਂ ਚੁਣੌਤੀਆਂ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਸੰਚਾਲਨ ਤਿਆਰੀਆਂ ਨੂੰ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਸ਼੍ਰੀ ਸਿੰਘ ਨੇ ਵੀਰਵਾਰ ਨੂੰ ਇਥੇ ਹਵਾਈ ਫੌਜ ਦੇ ਕਮਾਂਡਰਾਂ ਦੇ ਦੋ ਦਿਨ ਦੇ ਸੰਮੇਲਨ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਹਥਿਆਰਬੰਦ ਫੌਜਾਂ ਦੀ ਫੌਜੀ ਮੁਹਿੰਮ ਵਿਚ ਤਾਲਮੇਲ ’ਤੇ ਵੀ ਜ਼ੋਰ ਦਿੱਤਾ।
ਉਨ੍ਹਾਂ ਨੇ ਇਸ ਮੌਕੇ ਹਵਾਈ ਫੌਜ ਕਮਾਂਡਰਾਂ ਨੂੰ ਤੇਜ਼ੀ ਨਾਲ ਬਦਲ ਰਹੀ ਗਲੋਬਲ ਭੂ-ਰਾਜਨੀਤੀ ਸਥਿਤੀ ’ਤੇ ਨਜ਼ਰ ਰੱਖਣ ਅਤੇ ਭਾਰਤ ਦੇ ਸੰਦਰਭ ’ਚ ਉਸਦਾ ਮੁਲਾਂਕਣ ਕਰਨ ਨੂੰ ਵੀ ਕਿਹਾ। ਰੱਖਿਆ ਮੰਤਰੀ ਨੇ ਕਿਹਾ ਕਿ ਹਵਾਈ ਜੰਗ ਖੇਤਰ ਵਿਚ ਜੰਗ ਦੇ ਨਵੇਂ ਤਰੀਕੇ ਸਾਹਮਣੇ ਆ ਰਹੇ ਹਨ ਅਤੇ ਰੱਖਿਆ ਤਿਆਰੀਆਂ ਨੂੰ ਮਜ਼ਬੂਤ ਕਰਨ ਲਈ ਇਨ੍ਹਾਂ ਦਾ ਵਿਸ਼ਲੇਸ਼ਣ ਕਰਨ ਅਤੇ ਸਿੱਖਣ ਦੀ ਲੋੜ ਹੈ। ਉਨ੍ਹਾਂ ਨੇ ਹਵਾਈ ਫੌਜ ਨੂੰ ਹਵਾਈ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਡਰੋਨ ਦੀ ਵਰਤੋਂ ਅਤੇ ਏਅਰੋਸਪੇਸ ਦੇ ਖੇਤਰ ਵਿਚ ਅੱਗੇ ਵਧਣ ਨੂੰ ਕਿਹਾ।
14 ਸਾਲਾ ਧੀ ਨੇ 35 ਕਿਲੋਮੀਟਰ ਤੱਕ ਟ੍ਰਾਲੀ ਰਿਕਸ਼ਾ ਚਲਾ ਕੇ ਆਪਣੇ ਜ਼ਖ਼ਮੀ ਪਿਤਾ ਨੂੰ ਲੈ ਗਈ ਹਸਪਤਾਲ
NEXT STORY