ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਗਲਵਾਨ ਘਾਟੀ 'ਚ ਚੀਨ ਦੇ ਫ਼ੌਜੀਆਂ ਨਾਲ ਝੜਪ 'ਚ 20 ਭਾਰਤੀ ਜਵਾਨਾਂ ਦੇ ਸ਼ਹਾਦਤ ਦੀ ਪਹਿਲੀ ਬਰਸੀ 'ਤੇ ਮੰਗਲਵਾਰ ਨੂੰ ਇਕ ਸਾਲ ਪੂਰਾ ਹੋਣ ਮੌਕੇ ਸਰਕਾਰ ਨੂੰ ਘੇਰਿਆ। ਸੋਨੀਆ ਨੇ ਕਿਹਾ ਕਿ ਇਕ ਸਾਲ ਦਾ ਸਮਾਂ ਬੀਤਣ ਤੋਂ ਬਾਅਦ ਵੀ ਇਸ ਘਟਨਾ ਨਾਲ ਜੁੜੇ ਹਾਲਾਤ ਨੂੰ ਲੈ ਕੇ ਸਪੱਸ਼ਟਤਾ ਨਹੀਂ ਹੈ ਅਤੇ ਸਰਕਾਰ ਦੇਸ਼ ਨੂੰ ਭਰੋਸੇ 'ਚ ਲਵੇ ਅਤੇ ਇਹ ਯਕੀਨੀ ਕਰੇ ਕਿ ਉਸ ਦੇ ਕਦਮ ਦੇਸ਼ ਦੇ ਜਵਾਨਾਂ ਦੇ ਵਚਨਬੱਧਤਾ ਦੇ ਅਨੁਕੂਲ ਰਹੇ ਹਨ। ਸੋਨੀਆ ਨੇ ਜਵਾਨਾਂ ਦੇ ਬਲੀਦਾਨ ਨੂੰ ਯਾਦ ਕੀਤਾ ਅਤੇ ਇਹ ਦਾਅਵਾ ਕੀਤਾ ਕਿ ਫ਼ੌਜੀਆਂ ਨੂੰ ਪਿੱਛੇ ਹਟਾਉਣ ਦਾ ਸਮਝੌਤਾ ਚੀਨ ਨਾਲ ਹੋਇਆ ਹੈ, ਉਸ ਨਾਲ ਭਾਰਤ ਦਾ ਨੁਕਸਾਨ ਦਿਖਾਈ ਪੈਂਦਾ ਹੈ। ਉਨ੍ਹਾਂ ਨੇ ਇਕ ਬਿਆਨ 'ਚ ਕਿਹਾ,''14-15 ਜੂਨ 2020 ਦੀ ਰਾਤ ਨੂੰ ਚੀਨ ਦੀ ਪੀ.ਐੱਲ.ਏ. ਨਾਲ ਹੋਈ ਝੜਪ ਨੂੰ ਇਕ ਸਾਲ ਪੂਰਾ ਹੋ ਗਿਆ ਹੈ। ਇਸ 'ਚ ਬਿਹਾਰ ਰੇਜੀਮੈਂਟ ਦੇ ਸਾਡੇ 20 ਜਵਾਨਾਂ ਦੀ ਜਾਨ ਚੱਲੀ ਗਈ ਸੀ। ਕਾਂਗਰਸ ਸਾਡੇ ਜਵਾਨਾਂ ਦੇ ਸਰਵਉੱਚ ਬਲੀਦਾਨ ਨੂੰ ਯਾਦ ਕਰਨ 'ਚ ਰਾਸ਼ਟਰ ਨਾਲ ਸ਼ਾਮਲ ਹੈ।'' ਉਨ੍ਹਾਂ ਅਨੁਸਾਰ,''ਇਸ ਦਾ ਬਹੁਤ ਹੀ ਸਬਰ ਨਾਲ ਇੰਤਜ਼ਾਰ ਕੀਤਾ ਗਿਆ ਕਿ ਸਰਕਾਰ ਸਾਹਮਣੇ ਆਏਗੀ ਅਤੇ ਦੇਸ਼ ਨੂੰ ਉਨ੍ਹਾਂ ਹਾਲਾਤਾਂ ਬਾਰੇ ਸੂਚਿਤ ਕਰੇਗੀ, ਜਿਸ 'ਚ ਇਹ ਅਣਚਾਹੀ ਘਟਨਾ ਵਾਪਰੀ ਅਤੇ ਉਹ ਲੋਕਾਂ ਨੂੰ ਭਰੋਸਾ ਦਿਵਾਏਗੀ ਕਿ ਸਾਡੇ ਜਵਾਨਾਂ ਦਾ ਬਲੀਦਾਨ ਬੇਕਾਰ ਨਹੀਂ ਜਾਵੇਗਾ।''
ਸੋਨੀਆ ਨੇ ਕਿਹਾ,''ਹੁਣ ਕਾਂਗਰਸ ਪਾਰਟੀ ਆਪਣੀ ਇਸ ਚਿੰਤਾ ਨੂੰ ਫਿਰ ਤੋਂ ਪ੍ਰਗਟ ਕਰਦੀ ਹੈ ਕਿ ਹੁਣ ਤੱਕ ਕੋਈ ਸਪੱਸ਼ਟਤਾ ਨਹੀਂ ਹੈ ਅਤੇ ਇਸ ਵਿਸ਼ੇ 'ਤੇ ਪ੍ਰਧਾਨ ਮੰਤਰੀ ਦਾ ਆਖ਼ਰੀ ਬਿਆਨ ਪਿਛਲੇ ਸਾਲ ਆਇਆ ਸੀ ਕਿ ਕੋਈ ਘੁਸਪੈਠ ਨਹੀਂ ਹੋਈ।'' ਉਨ੍ਹਾਂ ਨੇ ਇਹ ਵੀ ਕਿਹਾ,''ਸਾਡੇ ਪ੍ਰਧਾਨ ਮੰਤਰੀ ਦੇ ਬਿਆਨ ਦੇ ਸੰਦਰਭ 'ਚ ਵਾਰ-ਵਾਰ ਵੇਰਵਾ ਮੰਗਿਆ ਅਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਹਾਲ ਕਰਨ ਦੀ ਦਿਸ਼ਾ 'ਚ ਹੋਈ ਤਰੱਕੀ ਦਾ ਵੇਰਵਾ ਵੀ ਮੰਗਿਆ। ਚੀਨ ਨਾਲ ਸੈਨਾਵਾਂ ਨੂੰ ਪਿੱਛੇ ਹਟਾਉਣ ਦਾ ਜੋ ਸਮਝੌਤਾ ਹੋਇਆ ਹੈ, ਉਸ ਤੋਂ ਲੱਗਦਾ ਹੈ ਕਿ ਇਹ ਹੁਣ ਤੱਕ ਭਾਰਤ ਲਈ ਪੂਰੀ ਤਰ੍ਹਾਂ ਨੁਕਸਾਨਦੇਹ ਰਿਹਾ ਹੈ।'' ਸੋਨੀਆ ਨੇ ਕਿਹਾ,''ਕਾਂਗਰਸ ਪਾਰਟੀ ਅਪੀਲ ਕਰਦੀ ਹੈ ਕਿ ਸਰਕਾਰ ਦੇਸ਼ ਨੂੰ ਭਰੋਸੇ 'ਚ ਲਵੇ ਅਤੇ ਯਕੀਨੀ ਕਰੇ ਕਿ ਉਸ ਦੇ ਕਦਮ ਸਾਡੇ ਉਨ੍ਹਾਂ ਜਵਾਨਾਂ ਦੇ ਵਚਨਬੱਧਤਾ ਦੇ ਅਨੁਕੂਲ ਹਨ, ਜੋ ਮੁਸਤੈਦੀ ਨਾਲ ਸਾਡੀਆਂ ਸਰਹੱਦਾਂ ਦੀ ਰੱਖਿਆ ਕਰ ਰਹੇ ਹਨ।'' ਦੱਸਣਯੋਗ ਹੈ ਕਿ ਪਿਛਲੇ ਸਾਲ 14-15 ਜੂਨ ਦੀ ਦਰਮਿਆਨੀ ਰਾਤ ਪੀ.ਐੱਲ.ਏ. ਦੇ ਫ਼ੌਜੀਆਂ ਨਾਲ ਹਿੰਸਕ ਝੜਪ 'ਚ 20 ਜਵਾਨ ਸ਼ਹੀਦ ਹੋ ਗਏ। ਬਾਅਦ 'ਚ ਕਈ ਖ਼ਬਰਾਂ ਦੇ ਮਾਧਿਅਮ ਨਾਲ ਇਹ ਜਾਣਕਾਰੀ ਸਾਹਮਣੇ ਆਈ ਕਿ ਇਸ ਝੜਪ 'ਚ ਚੀਨ ਦੇ ਵੀ ਕਈ ਫ਼ੌਜੀ ਮਾਰੇ ਗਏ।
ਗਲਵਾਨ ਘਾਟੀ ’ਚ ਝੜਪ ਦਾ ਇਕ ਸਾਲ ਪੂਰਾ: ਭਾਰਤੀ ਫ਼ੌਜ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
NEXT STORY