ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਸਿੰਗਰੌਲੀ ਜ਼ਿਲ੍ਹੇ ਵਿਚ ਇਕ ਫਲ ਤੇ ਸਬਜ਼ੀ ਵੇਚਣ ਵਾਲੇ ਨੇ ਪੁਰਾਣੀ ਰੰਜਿਸ਼ ਨੂੰ ਲੈ ਕੇ ਕਥਿਤ ਤੌਰ 'ਤੇ 35 ਸਾਲਾ ਜੰਗਲਾਤ ਗਾਰਡ ਨੂੰ ਆਪਣੇ ਟਰੱਕ ਨਾਲ ਕੁਚਲ ਦਿੱਤਾ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਪਿੰਡ ਵਾਸੀਆਂ ਦੇ ਇਸ ਦਾਅਵੇ ਦੀ ਜਾਂਚ ਕਰ ਰਹੀ ਹੈ ਕਿ ਦੋਸ਼ੀ ਡਰਾਈਵਰ ਬਾਈਕ ਨੂੰ ਕੁਝ ਦੂਰੀ ਤੱਕ ਘੜੀਸਦਾ ਰਿਹਾ ਅਤੇ ਫਿਰ ਆਪਣੇ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਿੰਗਰੌਲੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 80 ਕਿਲੋਮੀਟਰ ਦੂਰ ਦਰਬਾਰੀ ਨਾਲਾ ਪਿੰਡ 'ਚ ਮੰਗਲਵਾਰ ਸਵੇਰੇ ਵਾਪਰੀ।
ਇਹ ਵੀ ਪੜ੍ਹੋ : 15 ਅਗਸਤ 'ਤੇ ਬਦਲਿਆ ਦਿੱਲੀ ਮੈਟਰੋ ਦਾ ਟਾਈਮ, ਇਸ ਸਮੇਂ ਮਿਲੇਗੀ ਪਹਿਲੀ ਟ੍ਰੇਨ
ਉਪ ਮੰਡਲ ਅਧਿਕਾਰੀ (ਐੱਸਡੀਓਪੀ) ਅਸ਼ੀਸ਼ ਜੈਨ ਅਨੁਸਾਰ ਮ੍ਰਿਤਕ ਦੀ ਪਛਾਣ ਸ਼ੀਤਲ ਸਿੰਘ ਗੌੜ ਵਜੋਂ ਹੋਈ ਹੈ। ਗੌੜ ਮੋਟਰਸਾਈਕਲ ’ਤੇ ਆਪਣੀ ਡਿਊਟੀ ’ਤੇ ਜਾ ਰਿਹਾ ਸੀ ਤਾਂ ਮੁਲਜ਼ਮ ਕਮਲੇਸ਼ ਸਾਕੇਤ ਨੇ ਜਾਣਬੁੱਝ ਕੇ ਗੌਰ ਦੇ ਮੋਟਰਸਾਈਕਲ ਨੂੰ ਆਪਣੇ ਟਰੱਕ ਨਾਲ ਟੱਕਰ ਮਾਰ ਦਿੱਤੀ। ਸਥਾਨਕ ਫਲ ਅਤੇ ਸਬਜ਼ੀ ਵਿਕਰੇਤਾ ਸਾਕੇਤ ਦਾ ਪਹਿਲਾਂ ਵੀ ਸਬਜ਼ੀ ਦੀ ਕੀਮਤ ਨੂੰ ਲੈ ਕੇ ਗੌਰ ਨਾਲ ਝਗੜਾ ਹੋਇਆ ਸੀ।
ਅਜਿਹਾ ਲੱਗਦਾ ਹੈ ਕਿ ਬਦਲੇ ਦੀ ਕਾਰਵਾਈ ਵਿਚ ਸਾਕੇਤ ਨੇ ਕਥਿਤ ਤੌਰ 'ਤੇ ਗੌਰ ਦੇ ਉੱਪਰ ਆਪਣਾ ਵਾਹਨ ਚਲਾ ਦਿੱਤਾ, ਜਿਸ ਦੇ ਨਤੀਜੇ ਵਜੋਂ ਜੰਗਲਾਤ ਗਾਰਡ ਦੀ ਮੌਤ ਹੋ ਗਈ। ਐੱਸਡੀਓਪੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਸਾਕੇਤ ਆਪਣੇ ਟਰੱਕ ਅਤੇ ਪਰਿਵਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ ਅਤੇ ਉਸ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਸਾਕੇਤ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀਆਂ ਸਬੰਧਤ ਧਾਰਾਵਾਂ ਤਹਿਤ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਸਥਾਨਕ ਪਿੰਡ ਵਾਸੀਆਂ ਨੇ ਇਸ ਘਟਨਾ ਦਾ ਵਿਰੋਧ ਕੀਤਾ ਅਤੇ ਦੋਸ਼ ਲਾਇਆ ਕਿ ਸਾਕੇਤ ਨੇ ਗੌਰ ਦੀ ਲਾਸ਼ ਨੂੰ ਆਪਣੇ ਟਰੱਕ ਨਾਲ ਕਾਫੀ ਦੂਰ ਤੱਕ ਘੜੀਸਿਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਵੱਡੀ ਬੈਠਕ
NEXT STORY