ਨਵੀਂ ਦਿੱਲੀ- ਦਿੱਲੀ 'ਚ ਸੋਮਵਾਰ ਨੂੰ ਕੋਰੋਨਾ ਵਾਇਰਸ ਦੇ 1,007 ਨਵੇਂ ਮਰੀਜ਼ ਸਾਹਮਣੇ ਆਏ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ 'ਚ ਪੀੜਤਾਂ ਦੀ ਗਿਣਤੀ ਕਰੀਬ 30 ਹਜ਼ਾਰ ਤੱਕ ਪਹੁੰਚ ਗਈ, ਜਦਕਿ ਕੋਰੋਨਾ ਨੇ ਹੁਣ ਤੱਕ 874 ਲੋਕਾਂ ਦੀ ਜਾਨ ਲੈ ਲਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿੱਚ 30 ਮਈ ਤੋਂ ਛੇ ਜੂਨ ਦੇ ਵਿਚ 62 ਕੋਰੋਨਾ ਪੀੜਤਾਂ ਦੀ ਮੌਤ ਹੋਈ। ਇਨ੍ਹਾਂ 'ਚ 27 ਦੀ ਮੌਤ ਪੰਜ ਜੂਨ ਨੂੰ ਹੋਈ। ਇਨ੍ਹਾਂ ਮੌਤਾਂ ਦੀ ਖਬਰ ਸੱਤ ਜੂਨ ਨੂੰ ਮਿਲੀ। ਦਿੱਲੀ 'ਚ ਕੋਵਿਡ-19 ਦੇ ਸਭ ਤੋਂ ਜ਼ਿਆਦਾ 1513 ਮਾਮਲੇ ਤਿੰਨ ਜੂਨ ਨੂੰ ਆਏ ਸਨ। ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਕ ਬੁਲੇਟਿਨ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ 874 ਹੋ ਗਈ ਹੈ ਤੇ ਕੋਵਿਡ-19 ਦੇ ਕੁੱਲ ਮਾਮਲੇ 29,943 ਹੋ ਗਏ ਹਨ। ਬੁਲੇਟਿਨ ਦੇ ਅਨੁਸਾਰ, ਹੁਣ ਤੱਕ 11,357 ਮਰੀਜ਼ ਕੋਰੋਨਾ ਤੋਂ ਠੀਕ ਹੋ ਚੁੱਕੇ ਹਨ ਜਦਕਿ 17,172 ਰੋਗੀ ਇਲਾਜ ਕਰਵਾ ਰਹੇ ਹਨ। ਇਸ 'ਚ ਕਿਹਾ ਗਿਆ ਹੈ ਕਿ ਹੁਣ ਤੱਕ ਕੋਵਿਡ-19 ਦੇ 2,55,615 ਨਮੂਨਿਆਂ ਦੀ ਜਾਂਚ ਕੀਤੀ ਗਈ ਹੈ। ਬੁਲੇਟਿਨ ਦੇ ਅਨੁਸਾਰ, 13,405 ਕੋਰੋਨਾ ਮਰੀਜ਼ ਘਰ ਵਿੱਚ ਇਕਾਂਤਵਾਸ 'ਚ ਹਨ। 248 ਮਰੀਜ਼ ਵੈਂਟੀਲੇਟਰ ਜਾਂ ਆਈ. ਸੀ. ਯੂ. 'ਚ ਹੈ। ਸ਼ਹਿਰ ਨੇ ਵਰਜਿਤ ਖੇਤਰਾਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 183 ਹੋ ਗਈ ਹੈ ਜੋ ਐਤਵਾਰ ਨੂੰ 169 ਸੀ।
ਕੇਰਨ 'ਚ ਹਥਿਆਰ ਡੰਪ ਤੋਂ ਵੱਡੀ ਗਿਣਤੀ 'ਚ ਗੋਲਾ-ਬਾਰੂਦ ਬਰਾਮਦ
NEXT STORY