ਨੈਸ਼ਨਲ ਡੈਸਕ : ਟਮਾਟਰ ਅਤੇ ਅਦਰਕ ਦੀ ਇਕ ਵਾਰ ਫਿਰ ਵੱਡੀ ਚੋਰੀ ਹੋਈ ਹੈ। ਮਾਮਲਾ ਝਾਰਖੰਡ ਦੇ ਗੁਮਲਾ ਦਾ ਹੈ, ਜਿੱਥੇ 66 ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਰੱਖੇ ਟਮਾਟਰ ਅਤੇ ਅਦਰਕ ਚੋਰੀ ਕਰ ਲਏ ਗਏ। ਇਸ ਦੇ ਨਾਲ ਹੀ ਚੋਰ 2 ਲੱਖ ਰੁਪਏ ਦੀ ਕੀਮਤ ਦੇ ਇਲੈਕਟ੍ਰਾਨਿਕ ਕੰਡੇ ਵੀ ਚੋਰੀ ਕਰਕੇ ਲੈ ਗਏ ਹਨ।
ਇਹ ਵੀ ਪੜ੍ਹੋ : ਚੰਦਰਯਾਨ-3 ਨੇ ਚੰਦਰਮਾ ਦੀ ਭੇਜੀ ਪਹਿਲੀ ਵੀਡੀਓ, ਤੁਸੀਂ ਵੀ ਦੇਖੋ ਸ਼ਾਨਦਾਰ ਨਜ਼ਾਰਾ
ਅਸਲ 'ਚ ਗੁਮਲਾ ਸ਼ਹਿਰ ਦੇ ਸਦਰ ਥਾਣਾ ਖੇਤਰ 'ਚ ਵੱਡਾ ਦੁਰਗਾ ਮੰਦਰ ਰੋਡ 'ਤੇ ਟਾਂਗਰਾ ਸਬਜ਼ੀ ਮੰਡੀ 'ਚ 5 ਅਗਸਤ ਦੀ ਰਾਤ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਸਵੇਰੇ ਜਦੋਂ ਦੁਕਾਨਦਾਰ ਮੰਡੀ ਪਹੁੰਚੇ ਤਾਂ ਉਨ੍ਹਾਂ ਦੇ ਹੋਸ਼ ਉੱਡ ਗਏ। 66 ਦੁਕਾਨਾਂ ਦੇ ਤਾਲੇ ਟੁੱਟੇ ਹੋਏ ਸਨ ਤੇ ਦੁਕਾਨਾਂ 'ਚ ਮੌਜੂਦ ਸਬਜ਼ੀਆਂ ਤੋਲਣ ਵਾਲੇ ਕੰਡੇ ਅਤੇ ਹੋਰ ਸਾਮਾਨ ਗਾਇਬ ਸੀ।
ਇਹ ਵੀ ਪੜ੍ਹੋ : ਮਣੀਪੁਰ ਤੋਂ ਵੱਡੀ ਖ਼ਬਰ, NDA ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਵਾਪਸ ਲਿਆ ਸਮਰਥਨ
ਚੋਰ ਇਨ੍ਹਾਂ ਦੁਕਾਨਾਂ ’ਚੋਂ ਕਰੀਬ 50 ਕਿਲੋ ਟਮਾਟਰ, 10 ਕਿਲੋ ਅਦਰਕ ਤੇ ਹੋਰ ਸਬਜ਼ੀਆਂ ਸਮੇਤ 2 ਲੱਖ ਰੁਪਏ ਦੇ ਇਲੈਕਟ੍ਰਾਨਿਕ ਕੰਡੇ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਘਟਨਾ ਤੋਂ ਬਾਅਦ ਦੁਕਾਨਦਾਰ ਭੜਕ ਗਏ ਤੇ ਉਨ੍ਹਾਂ ਮੰਡੀ ਬੰਦ ਕਰਨ ਦਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਕਾਫੀ ਹੰਗਾਮਾ ਕੀਤਾ ਅਤੇ ਚੋਰਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕਰਨੀ ਸ਼ੁਰੂ ਕੀਤੀ।
ਇਹ ਵੀ ਪੜ੍ਹੋ : ਕੀ ਯਕੀਨ ਕਰੋਗੇ! 15 ਸਾਲਾਂ ਤੋਂ ਬੰਦ ਪਏ ਨਲਕੇ 'ਚੋਂ ਆਪਣੇ-ਆਪ ਨਿਕਲਣ ਲੱਗਾ ਪਾਣੀ
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ। ਪੁਲਸ ਨੇ ਦੁਕਾਨਦਾਰਾਂ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਸਮੇਂ ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜਿੱਥੇ ਟਮਾਟਰ 200 ਰੁਪਏ ਕਿਲੋ ਵਿਕ ਰਿਹਾ ਹੈ ਤਾਂ ਅਦਰਕ ਦਾ ਭਾਅ 400 ਰੁਪਏ ਪ੍ਰਤੀ ਕਿਲੋ ਹੈ। ਟਮਾਟਰ ਅਤੇ ਅਦਰਕ ਦੀਆਂ ਕੀਮਤਾਂ ਨੇ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚੰਦਰਯਾਨ-3 ਨੇ ਚੰਦਰਮਾ ਦੀ ਭੇਜੀ ਪਹਿਲੀ ਵੀਡੀਓ, ਤੁਸੀਂ ਵੀ ਦੇਖੋ ਸ਼ਾਨਦਾਰ ਨਜ਼ਾਰਾ
NEXT STORY