ਹਸਨ- ਦੇਸ਼ 'ਚ ਟਮਾਟਰ ਦੀਆਂ ਕੀਮਤਾਂ ਨੇ ਰਿਕਾਰਡ ਤੋੜ ਦਿੱਤਾ ਹੈ। ਦੇਸ਼ ਭਰ 'ਚ ਟਮਾਟਰ ਦੀ ਕੀਮਤ 100-150 ਰੁਪਏ ਪ੍ਰਤੀ ਕਿੱਲੋ ਤਕ ਪਹੁੰਚ ਚੁੱਕੀ ਹੈ। ਆਲਮ ਇਹ ਹੈ ਕਿ ਆਮ ਨਾਗਰਿਕਾਂ ਲਈ ਖਾਣੇ 'ਚ ਟਮਾਟਰ ਦਾ ਇਸਤੇਮਾਲ ਕਰਨਾ ਕਾਫੀ ਮੁਸ਼ਕਿਲ ਹੋ ਗਿਆ ਹੈ। ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਕਰਨਾਟਕ ਦੇ ਹਸਨ ਜ਼ਿਲ੍ਹੇ 'ਚ ਚੋਰਾਂ ਨੇ ਇਕ ਕਿਸਾਨ ਦੇ ਖੇਤ 'ਚੋਂ ਲੱਖਾਂ ਰੁਪਏ ਦੇ ਟਮਾਟਰਾਂ 'ਤੇ ਹੱਥ ਸਾਫ ਕਰ ਦਿੱਤਾ ਹੈ।
ਟਮਾਟਰਾਂ ਦੀ ਚੋਰੀ ਦਾ ਮਾਮਲਾ ਚਾਰ ਚੁਲਾਈ ਦੀ ਰਾਤ ਦਾ ਹੈ। ਹਸਨ ਜ਼ਿਲ੍ਹੇ ਦੇ ਗੋਨੀ ਸੋਮਨਹੱਲੀ ਪਿੰਡ ਦੀ ਮਹਿਲਾ ਕਿਸਾਨ ਧਰਾਨੀ ਨੇ ਦੋਸ਼ ਲਗਾਇਆ ਹੈ ਕਿ ਉਸਦੇ ਖੇਤ 'ਚੋਂ 2.5 ਲੱਖ ਰੁਪਏ ਦੇ ਟਮਾਟਰ ਚੋਰੀ ਹੋ ਗਏ ਹਨ।
ਇਹ ਵੀ ਪੜ੍ਹੋ– ਹੁਣ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ, ਨਾਲ ਹੀ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ
ਦੋ ਏਕੜ 'ਚ ਉਗਾਈ ਸੀ ਫਸਲ
ਮਹਿਲਾ ਕਿਸਾਨ ਨੇ ਦੱਸਿਆ ਕਿ ਉਸਨੇ ਦੋ ਏਕੜ ਜ਼ਮੀਨ 'ਤੇ ਟਮਾਟਰ ਦੀ ਫਸਲ ਉਗਾਈ ਸੀ। ਟਮਾਟਰ ਦੀ ਫਸਲ ਵੱਢ ਕੇ ਉਹ ਉਸਨੂੰ ਬੇਂਗਲੁਰੂ ਦੇ ਬਾਜ਼ਾਰ 'ਚ ਵੇਚਣ ਦੀ ਯੋਜਨਾ ਬਣਾ ਰਹੀ ਸੀ ਪਰ ਚੋਰਾਂ ਨੇ ਟਮਾਟਰਾਂ 'ਤੇ ਹੱਥ ਸਾਫ ਕਰ ਦਿੱਤਾ। ਦੱਸ ਦੇਈਏ ਕਿ ਫਿਲਹਾਲ ਬੇਂਗਲੁਰੂ 'ਚ ਟਮਾਟਰ ਦੀ ਕੀਮਤ 120 ਰੁਪਏ ਪ੍ਰਤੀ ਕਿੱਲੋ ਤੋਂ ਉਪਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ– ਮਹਾਰਾਸ਼ਟਰ 'ਚ ਭਿਆਨਕ ਸੜਕ ਹਾਦਸਾ, ਕਈ ਗੱਡੀਆਂ ਨੂੰ ਟੱਕਰ ਮਾਰਨ ਤੋਂ ਬਾਅਦ ਹੋਟਲ 'ਚ ਵੜਿਆ ਟਰੱਕ, 10 ਦੀ ਮੌਤ
ਘਾਟੇ ਤੋਂ ਬਾਅਦ ਇਕ ਹੋਰ ਸਦਮਾ
ਧਰਾਨੀ ਨੇ ਹਲੇਬੀਡੁ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਹੈ। ਉਸਨੇ ਦੱਸਿਆ ਕਿ ਸਾਨੂੰ ਸੇਮ ਦੀ ਫਸਲ 'ਚ ਵੀ ਭਾਰੀ ਘਾਟਾ ਹੋਇਆ ਸੀ, ਇਸ ਲਈ ਕਰਜ਼ਾ ਚੁੱਕ ਕੇ ਟਮਾਟਰ ਉਗਾ ਲਏ। ਸਾਡੇ ਫਸਲ ਚੰਗੀ ਹੋਈ ਅਤੇ ਇਤਫਾਕ ਨਾਲ ਹੁਣ ਟਮਾਟਰਾਂ ਦੀ ਕੀਮਤ ਵੀ ਕਾਫੀ ਵੱਧ ਗਈ ਹੈ ਪਰ ਚੋਰਾਂ ਨੇ ਟਮਾਟਰ ਦੀਆਂ 50-60 ਬੋਰੀਆਂ ਚੋਰੀ ਕਰਨ ਤੋਂ ਇਲਾਵਾ ਸਾਡੀ ਬਾਕੀ ਖੜ੍ਹੀ ਫਸਲ ਵੀ ਤਬਾਹ ਕਰ ਦਿੱਤੀ।
ਪੁਲਸ ਦਾ ਕਹਿਣਾ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੇ ਥਾਣੇ 'ਚ ਟਮਾਟਰ ਚੋਰੀ ਵਰਗਾ ਕੋਈ ਮਾਮਲਾ ਆਇਆ ਹੈ। ਜਾਂਚ ਕੀਤੀ ਜਾ ਰਹੀ ਹੈ। ਧਾਰਨੀ ਦੇ ਪੁੱਤਰ ਨੇ ਵੀ ਸੂਬਾ ਸਰਕਾਰ ਤੋਂ ਮੁਆਵਜ਼ੇ ਦੀ ਗੁਹਾਰ ਲਗਾਈ ਅਤੇ ਜਾਂਚ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ– ਪੇਸ਼ਾਬ ਕਾਂਡ ਪੀੜਤ ਨੂੰ 'ਸੁਦਾਮਾ' ਆਖ਼ CM ਸ਼ਿਵਰਾਜ ਨੇ ਪੈਰ ਧੋ ਕੇ ਕੀਤਾ ਸਨਮਾਨ, ਮੰਗੀ ਮੁਆਫ਼ੀ
ਹੁਣ ਛੜਿਆਂ ਨੂੰ ਵੀ ਮਿਲੇਗੀ ਪੈਨਸ਼ਨ, ਨਾਲ ਹੀ ਸਰਕਾਰ ਨੇ ਕੀਤੇ ਕਈ ਵੱਡੇ ਐਲਾਨ
NEXT STORY