ਗਾਜ਼ਿਆਬਾਦ — ਉੱਤਰ ਪ੍ਰਦੇਸ਼ 'ਚ ਗਾਜ਼ਿਆਬਾਦ ਜ਼ਿਲੇ ਦੇ ਇੰਦਰਾਪੁਰਮ ਪੁਲਸ ਸਟੇਸ਼ਨ ਦੇ ਇਕ ਸਿਪਾਹੀ ਨੇ ਆਪਣੇ ਇੰਸਪੈਕਟਰ ਅਤੇ ਸੀਨੀਅਰ ਅਧਿਕਾਰੀ 'ਤੇ ਉਤਪੀੜਨ ਦਾ ਦੋਸ਼ ਲਗਾਇਆ ਹੈ। ਸਿਪਾਹੀ ਨੇ ਇਸ ਗੱਲ ਨੂੰ ਲੈ ਕੇ ਇਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਹੈ ਜਿਸ ਤੋਂ ਬਾਅਦ ਐੱਸ.ਐੱਸ.ਪੀ. ਸਮੇਤ ਹੋਰ ਅਧਿਕਾਰੀਆਂ 'ਚ ਵੀ ਹੜਕੰਪ ਮੱਚ ਗਿਆ ਹੈ। ਦੂਸਰੇ ਪਾਸੇ ਟਵਿੱਟਰ 'ਤੇ ਯੂ.ਪੀ. ਪੁਲਸ ਨੇ ਆਈ.ਜੀ. ਮੇਰਠ ਜ਼ੋਨ ਨੂੰ ਟੈਗ ਕਰਦੇ ਹੋਏ ਗਾਜ਼ਿਆਬਾਦ ਪੁਲਸ ਤੋਂ ਮਾਮਲੇ ਦੀ ਸੁਣਵਾਈ ਕਰਨ ਲਈ ਸੱਪਸ਼ਟੀਕਰਨ ਮੰਗਿਆ ਹੈ।
ਸੂਚਨਾ ਅਨੁਸਾਰ ਵੈਸ਼ਾਲੀ ਚੌਕੀ 'ਤੇ ਤਾਇਨਾਤ ਸਿਪਾਹੀ ਵਿਜੈ ਚੌਧਰੀ ਨੇ ਦੋਸ਼ ਲਗਾਇਆ ਹੈ ਕਿ ਆਜ਼ਾਦੀ ਦੇ 70 ਸਾਲਾਂ ਬਾਅਦ ਵੀ ਅਸੀਂ ਗੁਲਾਮੀ ਦੀ ਜ਼ਿੰਦਗੀ ਜੀਅ ਰਹੇ ਹਾਂ। ਮੈਂ ਪਿਛਲੇ ਦੋ ਮਹੀਨਿਆਂ ਤੋਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਨਹੀਂ ਦੇਖਿਆ। ਮੇਰੇ ਘਰ ਮਾਤਾ-ਪਿਤਾ ਬੀਮਾਰ ਹਨ। 1 ਦਸੰਬਰ ਨੂੰ ਮੇਰੇ ਵਿਆਹ ਦੀ ਵ੍ਹੇਹਗੰਢ ਸੀ ਪਰ ਵੋਟਾਂ ਦੀ ਗਿਣਤੀ ਕਾਰਨ ਮੈਂ ਘਰ ਨਹੀਂ ਜਾ ਸਕਿਆ। ਇਸ ਤੋਂ ਬਾਅਦ ਵੀ 3 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ ਮੈਂ ਕੋਤਵਾਲ ਤੋਂ 5 ਦਿਨ ਦੀ ਛੁੱਟੀ ਮੰਗੀ ਤਾਂ ਉਸਨੇ ਸਿਰਫ 3 ਦਿਨ ਦੀ ਹੀ ਛੁੱਟੀ ਦਿੱਤੀ।
ਸਿਪਾਹੀ ਨੇ ਵਾਇਰਲ ਵੀਡੀਓ 'ਚ ਇਕ ਅਰਜ਼ੀ ਦਿਖਾਉਂਦੇ ਹੋਏ ਉਸ 'ਚ ਐੱਸ.ਐੱਚ.ਓ. ਦੇ ਦਸਤਖਤ ਨਾ ਹੋਣ ਦੀ ਗੱਲ ਕਹੀ। ਦੋਸ਼ ਹੈ ਕਿ 4 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਵੀ ਕੋਤਵਾਲ ਨੇ ਦਸਤਖਤ ਨਹੀਂ ਕੀਤੇ ਅਤੇ ਸੀ.ਓ. ਦੇ ਕੋਲ ਜਾਣ ਲਈ ਕਹਿ ਦਿੱਤਾ। ਇਸ ਮਾਮਲੇ 'ਚ ਸਿਪਾਹੀ ਦੇ ਦੋਸ਼ 'ਤੇ ਇੰਦਰਾਪੁਰਮ ਐੱਸ.ਐੱਚ.ਓ. ਸੁਸ਼ੀਲ ਕੁਮਾਰ ਦੁਬੇ ਨੇ ਕਿਹਾ ਕਿ ਸਿਪਾਹੀ ਨੇ ਦਫਤਰ 'ਚ ਭੱਦਾ ਵਿਵਹਾਰ ਕੀਤਾ ਅਤੇ ਥਾਣੇ ਵਿਚੋਂ ਕੱਢੇ ਜਾਣ ਦੀ ਧਮਕੀ ਵੀ ਦਿੱਤੀ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਵਿਜੈ ਮਾਲਿਆ ਵਿਰੁੱਧ ਧੋਖਾਧੜੀ ਦਾ ਮਾਮਲਾ ਬਹੁਤ ਮਜ਼ਬੂਤ : ਸਰਕਾਰੀ ਸੂਤਰ
NEXT STORY