ਲੰਡਨ/ਨਵੀਂ ਦਿੱਲੀ (ਬਿਊਰੋ)— ਸੀਨੀਅਰ ਸਰਕਾਰੀ ਸੂਤਰਾਂ ਮੁਤਾਬਕ ਭਾਰਤ ਕੋਲ ਫਰਾਰ ਸ਼ਰਾਬ ਕਾਰੋਬਾਰੀ ਵਿਜੈ ਮਾਲਿਆ (61) ਵਿਰੁੱਧ ਧੋਖਾਧੜੀ ਦਾ ਬਹੁਤ ਮਜ਼ਬੂਤ ਮਾਮਲਾ ਹੈ। ਇਸ ਤੋਂ ਪਹਿਲਾਂ ਮਾਲਿਆ ਦੇ ਵਕੀਲਾਂ ਨੇ ਬ੍ਰਿਟੇਨ ਦੀ ਇਕ ਅਦਾਲਤ ਨੂੰ ਦੱਸਿਆ ਹੈ ਕਿ ਭਾਰਤ ਕੋਲ ਉਸ ਵਿਰੁੱਧ ਕੋਈ ਸਬੂਤ ਨਹੀਂ ਹਨ। ਇਕ ਸਰਕਾਰੀ ਸੂਤਰ ਨੇ ਕਿਹਾ,''ਤੱਥ ਇਹ ਹੈ ਕਿ ਬ੍ਰਿਟੇਨ ਦੇ ਧੋਖਾਧੜੀ ਐਕਟ 2006 ਮੁਤਾਬਕ ਮਾਲਿਆ ਵਿਰੁੱਧ ਪਹਿਲੀ ਨਜ਼ਰ ਵਿਚ ਇਹ ਇਕ ਬਹੁਤ ਮਜ਼ਬੂਤ ਮਾਮਲਾ ਹੈ। ਉਨ੍ਹਾਂ ਨੇ ਕਿਹਾ ਕਿ ਲੰਡਨ ਤੋਂ ਮਿਲੀਆਂ ਖਬਰਾਂ ਮੁਤਾਬਕ ਮਾਲਿਆ ਦੇ ਵਕੀਲਾਂ ਨੇ ਬ੍ਰਿਟੇਨ ਦੀ ਇਕ ਅਦਾਲਤ ਨੂੰ ਦੱਸਿਆ ਹੈ ਕਿ ਭਾਰਤ ਕੋਲ ਉਨ੍ਹਾਂ ਵਿਰੁੱਧ ਕੋਈ ਸਬੂਤ ਨਹੀਂ ਹੈ। ਸ਼ਰਾਬ ਕਾਰੋਬਾਰੀ ਮਾਲਿਆ ਭਾਰਤ ਵਿਚ wanted ਹੈ। ਉਸ 'ਤੇ ਕਰੀਬ 9 ਹਜ਼ਾਰ ਕਰੋੜ ਰੁਪਏ ਦੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ। ਮਾਲਿਆ ਦੀ ਹਵਾਲਗੀ ਮਾਮਲੇ ਵਿਚ ਕੱਲ ਵੈਸਟਮਿਨਸਟਰ ਮਜਿਸਟ੍ਰੈਟ ਦੀ ਅਦਾਲਤ ਵਿਚ ਸੁਣਵਾਈ ਹੋਈ ਸੀ। ਸੂਤਰਾਂ ਮੁਤਾਬਕ ਸੁਪਰੀਮ ਕੋਰਟ ਅਤੋ ਹੋਰ ਅਦਾਲਤਾਂ ਵਿਚ ਮਾਲਿਆ ਦਾ ਚਰਿੱਤਰ ਸਾਫ ਹੈ ਪਰ ਭਾਰਤ ਦੀ ਸੁਪਰੀਮ ਕੋਰਟ ਵਿਚ ਮਾਲਿਆ ਨੂੰ ਆਪਣੇ ਵਿਰੁੱਧ ਚੱਲ ਰਹੀ ਮਾਣਹਾਨੀ ਦੀ ਕਾਰਵਾਈ ਵਿਚ ਆਪਣੇ ਬੇਈਮਾਨੀ ਭਰੇ ਇਰਾਦਿਆਂ ਦੇ ਬਾਰੇ ਵਿਚ ਜਵਾਬ ਦੇਣਾ ਹੋਵੇਗਾ। ਮਾਲਿਆ ਨੂੰ ਸਕਾਟਲੈਂਡ ਵਾਰਡ ਨੇ ਹਵਾਲਗੀ ਵਾਰੰਟ 'ਤੇ ਇਸ ਸਾਲ ਅਪ੍ਰੈਲ ਵਿਚ ਗ੍ਰਿਫਤਾਰ ਕੀਤਾ ਸੀ। ਉਹ 650,000 ਪਾਊਂਡ ਦੀ ਜਮਾਨਤ 'ਤੇ ਬਾਹਰ ਹੈ।
ਟਾਇਲਟ ਨਾ ਹੋਣ ਕਾਰਨ ਬਨਾਰਸ 'ਚ ਟੁੱਟ ਗਿਆ ਲੜਕੇ ਦਾ ਵਿਆਹ
NEXT STORY