ਛੱਤੀਸਗੜ੍ਹ (ਏਜੰਸੀਆਂ)— ਚਾਹ ਤਾਂ ਦੇਸ਼ 'ਚ ਖੂਬ ਪੀਤੀ ਜਾਂਦੀ ਹੈ। ਜ਼ਿਆਦਾਤਰ ਲੋਕ ਸਵੇਰ ਦੀ ਸ਼ੁਰੂਆਤ ਚਾਹ ਨਾਲ, ਦੁਪਹਿਰ ਦੇ ਖਾਣ ਤੋਂ ਬਾਅਦ ਚਾਹ, ਸ਼ਾਮ ਨੂੰ ਸਨੈਕਸ ਨਾਲ ਚਾਹ ਅਤੇ ਮੂਡ ਬਣੇ ਤਾਂ ਦੇਰ ਸ਼ਾਮ ਵੀ ਪੀ ਲੈਂਦੇ ਹਨ। ਦਿਨ ਭਰ 'ਚ ਇਕ ਤੋਂ ਲੈ ਕੇ 4-5 ਕੱਪ ਚਾਹ ਲੋਕ ਆਸਾਨੀ ਨਾਲ ਪੀ ਜਾਂਦੇ ਹਨ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ 'ਚ ਇਕ ਔਰਤ ਅਜਿਹੀ ਵੀ ਹੈ ਜੋ ਪਿਛਲੇ 30 ਸਾਲਾਂ ਤੋਂ ਸਿਰਫ ਚਾਹ ਦੇ ਸਿਰ 'ਤੇ ਜਿਊਂਦੀ ਹੈ। ਜੀ ਹਾਂ ਛੱਤੀਸਗੜ੍ਹ ਦੇ ਕੋਰੀਆ ਜ਼ਿਲੇ ਦੇ ਬਦਰੀਆ ਪਿੰਡ ਦੀ ਰਹਿਣ ਵਾਲੀ ਪੀਲੀ ਦੇਵੀ ਸਿਰਫ ਚਾਹ ਪੀਂਦੀ ਹੈ ਅਤੇ ਉਹ ਨਾ ਸਿਰਫ ਜ਼ਿੰਦਾ ਹੈ ਸਗੋਂ ਪੂਰੀ ਤਰ੍ਹਾਂ ਤੰਦਰੁਸਤ ਵੀ ਹੈ।
ਪੀਲੀ ਦੇਵੀ ਨੇ 11 ਸਾਲ ਦੀ ਉਮਰ ਤੋਂ ਹੀ ਖਾਣਾ ਛੱਡ ਦਿੱਤਾ ਸੀ ਅਤੇ ਉਦੋਂ ਤੋਂ ਉਹ ਚਾਹ 'ਤੇ ਜੀਵਤ ਹੈ। ਉਹ ਆਪਣੀ ਅਨੋਖੀ ਜੀਵਨਸ਼ੈਲੀ ਲਈ ਪ੍ਰਸਿੱਧ ਹੈ। ਸਥਾਨਕ ਲੋਕ ਉਸ ਨੂੰ 'ਚਾਹ ਵਾਲੀ ਚਾਚੀ' ਕਹਿੰਦੇ ਹਨ। ਪੀਲੀ (44) ਦੇ ਪਿਤਾ ਰਤੀ ਰਾਮ ਦੱਸਦੇ ਹਨ ਕਿ ਜਦੋਂ ਉਹ ਛੇਵੀਂ ਜਮਾਤ 'ਚ ਸੀ ਤਾਂ ਉਸ ਨੇ ਖਾਣਾ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਜਨਕਪੁਰ ਦੇ ਪਟਨਾ ਸਕੂਲ ਤੋਂ ਜ਼ਿਲਾ ਪੱਧਰੀ ਟੂਰਨਾਮੈਂਟ 'ਚ ਹਿੱਸਾ ਲੈਣ ਗਈ ਸੀ। ਜਦੋਂ ਉਹ ਵਾਪਸ ਆਈ ਤਾਂ ਅਚਾਨਕ ਉਸ ਨੇ ਖਾਣਾ ਅਤੇ ਪੀਣਾ ਛੱਡ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਪੀਲੀ ਸ਼ੁਰੂਆਤ 'ਚ ਬਿਸਕੁਟ ਅਤੇ ਚਾਹ ਨਾਲ ਬ੍ਰੈੱਡ ਖਾਂਦੀ ਸੀ ਪਰ ਹੌਲੀ-ਹੌਲੀ ਉਹ ਸਿਰਫ ਬਲੈਕ ਟੀ ਪੀਣ ਲੱਗੀ ਜੋ ਉਹ ਸੂਰਜ ਡੁੱਬਣ ਤੋਂ ਬਾਅਦ ਦਿਨ 'ਚ ਸਿਰਫ ਇਕ ਵਾਰ ਪੀਂਦੀ ਹੈ।
ਪੀਲੀ ਦੇ ਭਰਾ ਬਿਹਾਰੀ ਲਾਲ ਦੱਸਦੇ ਹਨ ਕਿ ਉਨ੍ਹਾਂ ਨੇ ਡਾਕਟਰਾਂ ਨਾਲ ਵੀ ਗੱਲ ਕੀਤੀ, ਜਿਸ ਤੋਂ ਇਹ ਪਤਾ ਕੀਤਾ ਜਾ ਸਕੇ ਕਿ ਉਹ ਕਿਸੇ ਬੀਮਾਰੀ ਤੋਂ ਪੀੜਤ ਤਾਂ ਨਹੀਂ ਹੈ। ਹਾਲਾਂਕਿ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਕੋਈ ਸਿਹਤ ਸਬੰਧੀ ਪ੍ਰੇਸ਼ਾਨੀ ਨਹੀਂ ਹੈ। ਉਹ ਦੱਸਦੇ ਹਨ ਕਿ ਅਸੀਂ ਉਸ ਨੂੰ ਕਈ ਹਸਪਤਾਲਾਂ 'ਚ ਲੈ ਗਏ ਪਰ ਕੋਈ ਵੀ ਡਾਕਟਰ ਉਸ ਦੀ ਇਸ ਸਥਿਤੀ ਦੇ ਪਿੱਛੇ ਦਾ ਕਾਰਨ ਪਤਾ ਨਹੀਂ ਕਰ ਸਕਿਆ। ਪੀਲੀ ਦੇ ਪਰਿਵਾਰ ਵਾਲੇ ਦੱਸਦੇ ਹਨ ਕਿ ਉਹ ਪੂਰਾ ਦਿਨ ਭਗਵਾਨ ਸ਼ੰਕਰ ਦੀ ਪੂਜਾ ਕਰਦੀ ਹੈ ਅਤੇ ਬਾਹਰ ਘੱਟ ਹੀ ਜਾਂਦੀ ਹੈ।
ਮੋਦੀ ਨੇ ਫਿਲਮ ਇੰਡਸਟਰੀ ਦੇ ਲੋਕਾਂ ਨੂੰ ਪੁੱਛਿਆ, 'ਹਾਓ ਇਜ਼ ਦਿ ਜੋਸ਼'?
NEXT STORY