ਯਮੁਨਾਨਗਰ (ਸਤੀਸ਼)- ਲਾਰੈਂਸ ਬਿਸ਼ਨੋਈ ਗੈਂਗ ਤੇ ਕਾਲਾ ਰਾਣਾ ਨੇ ਰਾਦੌਰ ਥਾਣੇ ਦੇ ਪਿੰਡ ਖੇੜੀ ਲੱਖਾ ਸਿੰਘ ’ਚ ਸ਼ਰਾਬ ਦੇ 2 ਠੇਕੇਦਾਰਾਂ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੈਂਗ ਵੱਲੋਂ ਕੀਤੀ ਗਈ ਪੋਸਟ ’ਚ ਨੋਨੀ ਰਾਣਾ ਦੇ ਨਾਂ ਹੇਠ ਲਿਖਿਆ ਗਿਆ ਹੈ ਕਿ ਉਹ ਅਤੇ ਉਸ ਦੇ ਭਰਾ ਰੋਹਿਤ ਗੋਦਾਰਾ ਤੇ ਗੋਲਡੀ ਬਰਾੜ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਨ। ਦੋਵੇਂ ਕੰਮ ’ਚ ਦਖ਼ਲ ਦੇ ਰਹੇ ਸਨ। ਉਨ੍ਹਾਂ ਨੂੰ ਫ਼ੋਨ ’ਤੇ ਸਮਝਾਇਆ ਵੀ ਸੀ ਪਰ ਉਹ ਨਹੀਂ ਮੰਨੇ। ਹੁਣ ਜੋ ਵੀ ਬਚਿਆ ਹੈ, ਉਹ ਭਾਵੇਂ ਕਿਸੇ ਵੀ ਕੋਨੇ ’ਚ ਹੋਵੇ, ਉਸ ਨੂੰ ਮਰਨਾ ਹੋਵੇਗਾ। ਉਡੀਕ ਕਰੋ, ਨਜ਼ਾਰਾ ਫਿਰ ਵੇਖਣ ਯੋਗ ਹੋਵੇਗਾ।
ਵੀਰਵਾਰ ਸਵੇਰੇ ਵਰਿੰਦਰ ਵਾਸੀ ਗੋਲਨੀ ਤੇ ਪੰਕਜ ਮਲਿਕ ਵਾਸੀ ਮਖਮੂਲਪੁਰ ਜ਼ਿਲਾ ਸ਼ਾਮਲੀ (ਯੂ.ਪੀ.) ਦੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਐੱਸ.ਪੀ. ਰਾਜੀਵ ਦੇਸਵਾਲ ਨੇ ਦੱਸਿਆ ਕਿ 14 ਘੰਟਿਆਂ ਅੰਦਰ ਹੀ 2 ਮੁਲਜ਼ਮਾਂ ਅਰਬਾਜ਼ ਪੁੱਤਰ ਮਨੁਵਰ ਵਾਸੀ ਤਾਜੇਵਾਲਾ ਤੇ ਸਚਿਨ ਹਾਂਡਾ ਪੁੱਤਰ ਯਤਿੰਦਰ ਹਾਂਡਾ ਵਾਸੀ ਛਛਰੌਲੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਨਾਲ ਵਾਪਰ ਗਿਆ ਦਰਦਨਾਕ ਭਾਣਾ, ਰਿਸ਼ਤੇਦਾਰ ਵੀ ਹੋ ਗਏ ਜ਼ਖ਼ਮੀ
ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 7 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ। ਹੁਣ ਤੱਕ ਦੀ ਜਾਂਚ ਦੌਰਾਨ ਕਤਲਾਂ ਦੀਆਂ ਤਾਰਾਂ ਨੋਨੀ ਰਾਣਾ, ਕਾਲਾ ਰਾਣਾ ਅਤੇ ਸੰਨੀ ਸਲੇਮਪੁਰ ਨਾਲ ਜੁੜੀਆਂ ਪਾਈਆਂ ਗਈਆਂ ਹਨ। ਉਨ੍ਹਾਂ ਦਾ ਨਿਸ਼ਾਨਾ ਸ਼ਰਾਬ ਦਾ ਠੇਕੇਦਾਰ ਰਿੰਕੂ ਰਾਣਾ ਸੀ ਜੋ ਘਟਨਾ ਵਾਲੇ ਦਿਨ ਨਹੀਂ ਆਇਆ ਸੀ। ਕਤਲਾਂ ਲਈ ਅਰਬਾਜ਼ ਦੀ ਕਾਰ ਦੀ ਵਰਤੋਂ ਕੀਤੀ ਗਈ। ਸਚਿਨ ਹਾਂਡਾ ਨੇ ਵੀ ਕਤਲ ’ਚ ਮਦਦ ਕੀਤੀ। ਜਲਦੀ ਹੀ ਹੋਰ ਗ੍ਰਿਫਤਾਰੀਆਂ ਵੀ ਕੀਤੀਆਂ ਜਾਣਗੀਆਂ।
ਐੱਸ.ਪੀ. ਨੇ ਪੂਰੀ ਪੁਲਸ ਚੌਕੀ ਨੂੰ ਮੁਅੱਤਲ ਕੀਤਾ
ਕਤਲ ਦੀ ਘਟਨਾ ਖੇੜੀ ਲੱਖਾ ਸਿੰਘ ਚੌਕੀ ਨੇੜੇ ਵਾਪਰੀ। ਐੱਸ.ਪੀ. ਰਾਜੀਵ ਦੇਸਵਾਲ ਨੇ ਇਸ ਦਾ ਨੋਟਿਸ ਲੈਂਦਿਆਂ ਚੌਕੀ ਦੇ ਇੰਚਾਰਜ ਨਿਰਮਲ ਸਿੰਘ ਸਮੇਤ 8 ਮੁਲਾਜ਼ਮਾਂ ’ਤੇ ਆਧਾਰਤ ਪੂਰੀ ਪੁਲਸ ਚੌਕੀ ਨੂੰ ਮੁਅੱਤਲ ਕਰ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਪੁਲਸ ਨੂੰ ਇਸ ਕਤਲ ਬਾਰੇ ਕੋਈ ਜਾਣਕਾਰੀ ਨਹੀਂ ਸੀ। ਲੋਕਾਂ ਵੱਲੋਂ ਸੂਚਨਾ ਮਿਲਣ ’ਤੇ ਹੀ ਪੁਲਸ ਨੇ ਮੌਕੇ ਦਾ ਮੁਆਇਨਾ ਕੀਤਾ।
ਇਹ ਵੀ ਪੜ੍ਹੋ- ਸੱਸ ਦੇ ਸਸਕਾਰ ਤੋਂ ਆ ਕੇ ਨੌਜਵਾਨ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, ਸੁਸਾਈਡ ਨੋਟ ਨੇ ਕਰ'ਤੇ ਸਨਸਨੀਖੇਜ਼ ਖੁਲਾਸੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੇਟ 'ਚ ਲੁਕਾਏ ਹੋਏ ਸਨ ਕੋਕੀਨ ਨਾਲ ਭਰੇ 156 ਕੈਪਸੂਲ, IGI ਏਅਰਪੋਰਟ ਤੋਂ 2 ਵਿਦੇਸ਼ੀ ਨਾਗਰਿਕ ਗ੍ਰਿਫ਼ਤਾਰ
NEXT STORY