ਜੰਮੂ (ਵਾਰਤਾ)- ਜੰਮੂ ਕਸ਼ਮੀਰ 'ਚ ਕਿਸ਼ਤਵਾੜ ਜ਼ਿਲ੍ਹੇ ਦੇ ਪਦਯਾਰਨਾ ਇਲਾਕੇ 'ਚ ਮੀਂਹ ਕਾਰਨ ਇਕ ਮਿੱਟੀ ਦਾ ਘਰ ਡਿੱਗ ਗਿਆ। ਇਸ ਹਾਦਸੇ 'ਚ ਤਿੰਨ ਨੇਤਰਹੀਣ ਭਰਾਵਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰ ਜ਼ਖ਼ਮੀ ਹੋ ਗਏ। ਕਿਸ਼ਤਵਾੜ ਦੇ ਸੀਨੀਅਰ ਪੁਲਸ ਸੁਪਰਡੈਂਟ ਖਲੀਲ ਪੋਸਵਾਲ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਅੱਧੀ ਰਾਤ ਦੌਰਾਨ ਲਗਾਤਾਰ ਮੀਂਹ ਪੈਣ ਕਾਰਨ ਪਦਯਾਰਨਾ ਦੇ ਅਜਨਾ ਪੁਲਰ ਵਾਸੀ ਅਸ਼ਵਨੀ ਕੁਮਾਰ ਦੇ ਮਿੱਟੀ ਦੇ ਘਰ ਦੀ ਕੰਧ ਡਿੱਗ ਗਈ।
ਇਸ ਦੌਰਾਨ ਸੌਂ ਰਹੇ ਤਿੰਨ ਭਰਾਵਾਂ ਦੀ ਮਲਬੇ ਹੇਠ ਦੱਬਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਮਾਂ ਅਤੇ ਭੈਣ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ (ਸਾਰੇ ਨੇਤਰਹੀਣ) ਦੀ ਪਛਾਣ ਰਾਜੇਸ਼ ਕੁਮਾਰ (18), ਸੱਜਣ ਕੁਮਾਰ (19) ਅਤੇ ਪਾਪੂ ਕੁਮਾਰ (20) ਵਜੋਂ ਕੀਤੀ ਗਈ ਹੈ। ਅਧਿਕਾਰੀ ਨੇ ਕਿਹਾ,''ਜ਼ਖ਼ਮੀਆਂ ਨੂੰ ਹਸਪਤਾਲ ਭੇਜਿਆ ਗਿਆ ਹੈ।''
73 ਫੀਸਦੀ ਲੋਕ PM ਮੋਦੀ ਦੀ ਸਰਕਾਰ ਦੇ ਕੰਮਕਾਜ ਤੋਂ ਖੁਸ਼, ਕਿਹਾ- ਭ੍ਰਿਸ਼ਟਾਚਾਰ ਮੁਕਤ ਸ਼ਾਸਨ
NEXT STORY