ਨਵੀਂ ਦਿੱਲੀ (ਭਾਸ਼ਾ)- ਉੱਤਰ-ਪੂਰਬੀ ਦਿੱਲੀ ਦੇ ਸ਼ਾਸਤਰੀ ਪਾਰਕ ਸਥਿਤ ਯਮੁਨਾ ਖੱਦਰ ਦੇ ਨੇੜੇ ਬੁੱਧਵਾਰ ਨੂੰ ਇਕ ਛੱਪੜ ਵਿਚ ਨਹਾਉਂਦੇ ਸਮੇਂ ਤਿੰਨ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ। ਇਕ ਕਤਲ ਕੇਸ ਦੇ ਸਿਲਸਿਲੇ ਵਿਚ ਇਲਾਕੇ ਵਿਚ ਆਏ ਪੁਲਸ ਮੁਲਾਜ਼ਮਾਂ ਨੇ ਦੁਪਹਿਰ 12.30 ਵਜੇ ਬੱਚਿਆਂ ਨੂੰ ਡੁੱਬਦੇ ਦੇਖਿਆ ਅਤੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।
ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਲਈ ਅਹਿਮ ਖ਼ਬਰ, ਹੁਣ ਪੜ੍ਹਾਈ ਦੇ ਨਾਲ-ਨਾਲ ਕਰ ਸਕਣਗੇ ਕਮਾਈ
ਬੱਚਿਆਂ ਨੂੰ ਤੁਰੰਤ ਜਗ ਪ੍ਰਵੇਸ਼ ਚੰਦਰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। 5 ਬੱਚੇ ਛੱਪੜ 'ਚ ਨਹਾਉਣ ਗਏ ਸਨ, ਜਿਨ੍ਹਾਂ 'ਚੋਂ 2 ਛੱਪੜ 'ਚ ਨਹੀਂ ਵੜੇ ਅਤੇ ਉਹ ਹੀ ਪੁਲਸ ਨੂੰ ਮ੍ਰਿਤਕ ਬੱਚਿਆਂ ਦੇ ਘਰ ਲੈ ਕੇ ਆਏ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਹੈੱਡ ਕਾਂਸਟੇਬਲ ਦੀ ਧੀ ਬਣੀ ਫਲਾਇੰਗ ਅਫ਼ਸਰ, 17 ਸਾਲ ਦੀ ਉਮਰ 'ਚ ਪਾਸ ਕੀਤੀ NDA ਪ੍ਰੀਖਿਆ
NEXT STORY