ਨਵੀਂ ਦਿੱਲੀ (ਏਜੰਸੀ)- ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਨੂੰ ਇਕ ਫਰਜ਼ੀ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਦਿੱਲੀ ਅਤੇ ਤੇਲੰਗਾਨਾ ਵਿਚ ਉਸ ਦੇ 3 ਸਕੂਲਾਂ ਨੂੰ ਧਮਾਕਾਖੇਜ਼ ਸਮੱਗਰੀ ਨਾਲ ਨਿਸ਼ਾਨਾ ਬਣਾਇਆ ਜਾਵੇਗਾ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਕਜ਼ਾਨ 'ਚ PM ਮੋਦੀ ਦਾ ਸ਼ਾਨਦਾਰ ਸਵਾਗਤ, ਰੂਸੀਆਂ ਨੇ ਸਨਮਾਨ 'ਚ ਗਾਇਆ ਕ੍ਰਿਸ਼ਨ ਭਜਨ (ਵੀਡੀਓ)
ਸੂਤਰਾਂ ਨੇ ਦੱਸਿਆ ਕਿ ਸਕੂਲ ਦਿੱਲੀ ਦੇ ਰੋਹਿਣੀ, ਦੁਆਰਕਾ ਅਤੇ ਹੈਦਰਾਬਾਦ ਨੇੜੇ ਮੇਡਚਲ ਵਿਚ ਸਥਿਤ ਹਨ। ਇਹ ਸਕੂਲ ਸੁਰੱਖਿਅਤ ਹਨ ਅਤੇ ਇਨ੍ਹਾਂ ਵਿਚ ਰੁਟੀਨ ਵਾਂਗ ਕੰਮ ਹੋ ਰਿਹਾ ਹੈ। ਸੀ. ਆਰ. ਪੀ. ਐੱਫ. ਨੂੰ ਸੋਮਵਾਰ ਰਾਤ ਨੂੰ ਇਕ ਸ਼ੱਕੀ ਈਮੇਲ ਮਿਲੀ ਸੀ। ਇਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਮੰਗਲਵਾਰ ਸਵੇਰੇ 11 ਵਜੇ ਤੱਕ ਤਿੰਨੋਂ ਸਕੂਲਾਂ ਵਿਚ ਧਮਾਕਾ ਹੋ ਸਕਦਾ ਹੈ। ਸੂਤਰਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਸਕੂਲਾਂ ਦੀ ਜਾਂਚ ਕੀਤੀ ਗਈ ਤਾਂ ਉਥੇ ਕੁਝ ਵੀ ਸ਼ੱਕੀ ਨਹੀਂ ਮਿਲਿਆ।
ਇਹ ਵੀ ਪੜ੍ਹੋ: 30 ਉਡਾਣਾਂ ’ਚ ਮਿਲੀ ਬੰਬ ਦੀ ਧਮਕੀ, 3 ਉਡਾਣਾਂ ਦਾ ਬਦਲਿਆ ਰੂਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੇਸ਼ ਦੇ ਗ੍ਰਹਿ ਮੰਤਰੀ ਮੁਲਾਕਾਤ, ਵਿਦਿਆਰਥੀਆਂ ਨੇ ਪ੍ਰਦਰਸ਼ਨ ਕਰਕੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਕੀਤੀ ਮੰਗ, ਜਾਣੋ ਅੱਜ ਦੀਆਂ ਟੌਪ-10 ਖਬਰਾਂ
NEXT STORY