ਨਵੀਂ ਦਿੱਲੀ—ਤਿੰਨ ਤਲਾਕ ਬਿੱਲ ਅੱਜ ਰਾਜ ਸਭਾ ਵਿਚ ਪਾਸ ਹੋ ਗਿਆ ਹੈ। ਇਸ ਬਿੱਲ ਨੂੰ ਪਾਸ ਕਰਵਾਉਣ ਲਈ ਰਾਜ ਸਭਾ ਵਿਚ ਹਾਜ਼ਰ ਮੈਂਬਰਾਂ ਵਿਚ ਵੋਟਿੰਗ ਕਰਵਾਈ ਗਈ। ਜਿਸ ਦੌਰਾਨ ਤਿੰਨ ਤਲਾਕ ਬਿੱਲ ਨੂੰ ਪਾਸ ਕਰਵਾਉਣ ਦੇ ਸਮਰਥਣ ਵਿਚ 99 ਵੋਟਾਂ ਪਈਆਂ ਜਦਕਿ ਬਿੱਲ ਦੇ ਵਿਰੋਧ ਵਿਚ 84 ਵੋਟਾਂ ਪਈਆਂ। ਇਸ ਤਰ੍ਹਾਂ ਨਾਲ ਤਿੰਨ ਤਲਾਕ ਬਿੱਲ ਰਾਜ ਸਭਾ ਵਿਚ ਪਾਸ ਹੋ ਗਿਆ। ਬਿੱਲ ਦੇ ਪਾਸ ਹੋਣ ਨਾਲ ਦੇਸ਼ ਵਿਚ ਹੁਣ ਤਿੰਨ ਤਲਾਕ ਵਰਗੀ ਕੁਪ੍ਰਥਾ ਦਾ ਅੰਤ ਹੋ ਗਿਆ ਹੈ।
ਇਸ ਤੋਂ ਪਹਿਲਾਂ ਇਸ ਬਿਲ ਦੇ ਵਿਰੋਧ ਵਿਚ ਕਈ ਸਿਆਸੀ ਪਾਰਟੀਆਂ ਵਲੋਂ ਰਾਜ ਸਭਾ ਤੋਂ ਵਾਕ ਆਉਟ ਕਰ ਦਿੱਤਾ ਗਿਆ ਸੀ। ਜਿਸ ਤੋਂ ਪਹਿਲਾਂ ਬਿਲ ਨੂੰ ਸਲੈਕਟਿਵ ਕਮੇਟੀ ਕੋਲ ਭੇਜਣ ਦੀ ਮੰਗ ਉਠੀ ਸੀ ਪਰ ਉਸ ਲਈ ਵੀ ਕਰਵਾਈ ਗਈ ਵੋਟਿੰਗ ਦੌਰਾਨ 100 ਵੋਟਾਂ ਬਿੱਲ ਨੂੰ ਸਲੈਕਟਿਵ ਕਮੇਟੀ ਕੋਲ ਨਾ ਭੇਜਣ ਦੇ ਹੱਕ ਵਿਚ ਪਈਆਂ ਜਦਕਿ 84 ਵੋਟਾਂ ਕਮੇਟੀ ਕੋਲ ਭੇਜਣ ਦੇ ਹੱਕ ਵਿਚ ਸਨ।
ਇਥੇ ਦੱਸ ਦਇਏ ਕਿ ਇਸ ਬਿਲ ਦੇ ਪਾਸ ਹੋਣ ਤੋਂ ਪਹਿਲਾਂ ਮੁਸਲਿਮ ਸਮਾਜ ਅੰਦਰ ਤਲਾਕ, ਤਲਾਕ. ਤਲਾਕ (ਤਿੰਨ ਵਾਰ) ਕਹਿਣ ਉਤੇ ਹੀ ਤਲਾਕ ਹੋ ਜਾਂਦਾ ਸੀ ਪਰ ਹੁਣ ਇਸ ਬਿੱਲ ਦੇ ਪਾਸ ਹੋਣ ਨਾਲ ਅਜਿਹਾ ਸੰਭਵ ਨਹੀਂ ਰਹੇਗਾ।
ਲੋਕ ਸਭਾ ਅਤੇ ਰਾਜ ਸਭਾ 'ਚ ਤਿੰਨ ਤਲਾਕ ਬਿੱਲ ਪਾਸ ਹੋਣ ਜਾਣ ਮਗਰੋਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਕੋਲ ਭੇਜਿਆ ਜਾਵੇਗਾ। ਜਿੱਥੋਂ ਰਾਸ਼ਟਰਪਤੀ ਦੀ ਮੰਜੂਰੀ ਮਿਲਣ ਤੋਂ ਬਾਅਦ ਸਵਿਧਾਨਕ ਤੌਰ 'ਤੇ ਅਮਲ 'ਚ ਆ ਜਾਵੇਗਾ।
ਧਾਰਾ-35ਏ ਨੂੰ ਲੈ ਕੇ ਬੋਲੇ ਰਾਜਪਾਲ ਬੋਲੇ- ਅਫਵਾਹਾਂ 'ਤੇ ਨਾ ਦਿਉ ਧਿਆਨ
NEXT STORY