ਨਵੀਂ ਦਿੱਲੀ— ਭਾਰਤੀ ਫੌਜ 'ਚ ਤਿੰਨ ਵਿਦੇਸ਼ੀਆਂ ਦੇ ਗਲਤ ਤਰੀਕੇ ਨਾਲ ਭਰਤੀ ਹੋਣ ਦੀ ਗੱਲ ਸਾਹਮਣੇ ਆਈ ਹੈ। ਯੂ. ਪੀ. ਦੀ ਏ. ਟੀ. ਐਸ. (ਐਂਟੀ ਟੈਰਾਰਿਸਟ ਸਕੁਐਡ) ਟੀਮ ਨੇ ਇਸ ਗੱਲ ਦਾ ਖੁਲ੍ਹਾਸਾ ਕੀਤਾ ਹੈ। ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਤਿੰਨੇ ਵਿਦੇਸ਼ੀ ਗੋਰਖਾ ਰਾਇਫਲਜ਼ 'ਚ ਨੌਕਰੀ ਕਰ ਰਹੇ ਸਨ। ਇਨ੍ਹਾਂ 'ਚੋਂ ਇਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਬਾਕੀ ਦੋ ਦੀ ਭਾਲ ਜਾਰੀ ਹੈ।
ਯੂ. ਪੀ. ਦੀ ਏ. ਟੀ. ਐਸ. ਟੀਮ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਵਾਰਾਨਸੀ 'ਚ ਫੌਜ ਦੀ ਭਰਤੀ 'ਚ ਕੁੱਝ ਗੜਬੜੀ ਹੋਈ ਹੈ। ਇਸ ਭਰਤੀ 'ਚ ਕੁੱਝ ਵਿਦੇਸ਼ੀਆਂ ਨੂੰ ਕਿਸੇ ਹੋਰ ਦੇ ਪਛਾਣ ਪੱਤਰ 'ਤੇ ਨੌਕਰੀ ਮਿਲੀ ਹੈ। ਜਾਂਚ ਸ਼ੁਰੂ ਹੋਈ ਤਾਂ ਤਿੰਨ ਮਸਲਿਆਂ ਦਾ ਪਤਾ ਚੱਲਿਆ, ਤਿੰਨੇ ਵਿਦੇਸ਼ੀ 39-ਗੋਰਖਾ ਰਾਇਫਲਜ਼ 'ਚ ਭਰਤੀ ਹੋ ਗਏ ਸਨ। ਜਾਂਚ 'ਚ ਪਤਾ ਚੱਲਿਆ ਕਿ ਤਿੰਨਾਂ ਦੇ ਚਰਿੱਤਰ ਪ੍ਰਮਾਣ ਪੱਤਰ ਨਕਲੀ ਹਨ ਅਤੇ ਇਹ ਭਰਤੀ ਕਿਸੇ ਦੂਜੇ ਦੇ ਪਛਾਣ ਪੱਤਰ 'ਤੇ ਕੀਤੀ ਗਈ ਹੈ।
ਇਨ੍ਹਾਂ ਵਿਦੇਸ਼ੀਆਂ 'ਚੋਂ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦਿਲੀਪ ਗਿਰੀ ਦੇ ਨਾਂ ਤੋਂ ਨੌਕਰੀ ਕਰ ਰਹੇ ਇਸ ਸਿਪਾਹੀ ਦਾ ਅਸਲੀ ਨਾਂ ਵਿਸ਼ਣੂ ਲਾਲ ਭੱਟਰਾਏ ਹੈ ਅਤੇ ਇਹ ਨੇਪਾਲ ਦੇ ਬਡਾਨ ਜ਼ਿਲੇ ਦਾ ਰਹਿਣ ਵਾਲਾ ਹੈ। ਉਸ ਨੇ ਯੂ. ਪੀ. ਦੀ ਏ. ਟੀ. ਐਸ. ਟੀਮ ਨੂੰ ਦੱਸਿਆ ਕਿ ਇਕ ਦਲਾਲ ਨੇ 5 ਲੱਖ ਰੁਪਏ ਲੈ ਕੇ ਫੌਜ 'ਚ ਉਸ ਨੂੰ ਨੌਕਰੀ ਦਿਵਾਈ ਸੀ। ਪੁਲਸ ਉਸ ਦਲਾਲ ਦੇ ਬਾਰੇ 'ਚ ਵੀ ਪਤਾ ਕਰ ਰਹੀ ਹੈ।
ਅਜਿਹਾ ਸਕੂਲ ਜਿਥੇ ਬੱਚੇ ਨਹੀਂ ਬਲਕਿ ਅਧਿਆਪਕ ਲਾਉਂਦੇ ਹਨ ਬੱਚਿਆਂ ਦੇ ਪੈਰੀਂ ਹੱਥ
NEXT STORY