ਮੁੰਬਈ— ਭਾਰਤ 'ਚ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਸੰਸਕ੍ਰਿਤੀ ਦੀ ਪਛਾਣ ਮੰਨਿਆ ਜਾਂਦਾ ਹੈ। ਹਰ ਘਰ 'ਚ ਬਜ਼ੁਰਗਾਂ ਵਲੋਂ ਬੱਚਿਆਂ ਨੂੰ ਬਚਪਨ ਤੋਂ ਹੀ ਸੰਸਕਾਰ ਦਿੱਤੇ ਜਾਂਦੇ ਹਨ ਕਿ ਆਪਣੇ ਸਾਰੇ ਵੱਡਿਆਂ, ਅਧਿਆਪਕਾਂ ਤੇ ਬਜ਼ੁਰਗਾਂ ਦੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲੈਣਾ ਚਾਹੀਦਾ ਹੈ।
ਉਥੇ ਬੱਚਿਆਂ ਨੂੰ ਸਕੂਲ ਦੇ ਅਧਿਆਪਕ ਵੀ ਸਿਖਾਉਂਦੇ ਹਨ ਕਿ ਜ਼ਿੰਦਗੀ 'ਚ ਹਰ ਵੇਲੇ ਵੱਡਿਆਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਉਨ੍ਹਾਂ ਦੇ ਪੈਰੀਂ ਹੱਥ ਲਗਾਉਣਾ ਚਾਹੀਦਾ ਹੈ ਪਰ ਸਾਡੇ ਦੇਸ਼ 'ਚ ਇਕ ਅਜਿਹਾ ਵੀ ਸਕੂਲ ਹੈ, ਜਿਥੇ ਅਧਿਆਪਕ ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਲਈ ਉਨ੍ਹਾਂ ਦੇ ਪੈਰੀਂ ਹੱਥ ਲਗਾਉਂਦੇ ਹਨ। ਇਹ ਸਕੂਲ ਮੁੰਬਈ ਦੇ ਘਾਟਕੋਪਰ 'ਚ ਹੈ ਤੇ ਇਸ ਦਾ ਨਾਂ ਰਿਸ਼ੀਕੁਲ ਗੁਰੂਕੁਲ ਸਕੂਲ ਹੈ, ਜਿਥੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਦੇ ਪੈਰੀਂ ਹੱਥ ਲਗਾਏ ਜਾਂਦੇ ਹਨ। ਇਸ ਪਿੱਛੇ ਸਕੂਲ ਦਾ ਆਪਣਾ ਤਰਕ ਹੈ ਕਿ ਭਾਰਤੀ ਪਰੰਪਰਾ 'ਚ ਬੱਚਿਆਂ ਨੂੰ ਭਗਵਾਨ ਦਾ ਰੂਪ ਮੰਨਿਆ ਜਾਂਦਾ ਹੈ ਤੇ ਅਜਿਹਾ ਕਰਕੇ ਪਰਮਾਤਮਾ ਦੇ ਪੈਰੀਂ ਹੱਥ ਲਗਾਏ ਜਾਂਦੇ ਹਨ। ਗੁਰੂਕੁਲ ਦਾ ਮੰਨਣਾ ਹੈ ਕਿ ਅਜਿਹਾ ਕਰਨ ਨਾਲ ਵਿਦਿਆਰਥੀਆਂ 'ਚ ਵੀ ਅਧਿਆਪਕਾਂ ਪ੍ਰਤੀ ਸਨਮਾਨ ਦੀ ਭਾਵਨਾ ਵਧੇਗੀ ਹੈ।
NSG ਦਾ ਕਮਾਂਡੋ ਬਣਨ ਲਈ ਹੁਣ ਪਾਸ ਕਰਨਾ ਪਵੇਗਾ ਇਹ ਟੈਸਟ
NEXT STORY