ਸ਼੍ਰੀਗੰਗਾਨਗਰ (ਭਾਸ਼ਾ)- ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਪਾਕਿਸਤਾਨੀ ਸਮੱਗਲਰਾਂ ਨਾਲ ਸਬੰਧ ਹੋਣ ਦਾ ਖੁਲਾਸਾ ਹੋਇਆ ਹੈ। ਵੀਰਵਾਰ ਤੜਕੇ ਰਾਏਸਿੰਘਨਗਰ ਸੈਕਟਰ ’ਚ ਪੁਲਸ ਅਤੇ ਬੀ.ਐੱਸ.ਐੱਫ. ਨੇ ਸਾਂਝੀ ਕਾਰਵਾਈ ਕਰਦੇ ਹੋਏ ਪਾਕਿਸਤਾਨੀ ਸਮੱਗਲਰਾਂ ਵੱਲੋਂ ਭੇਜੀ ਗਈ ਹੈਰੋਇਨ ਦੀ ਇਕ ਵੱਡੀ ਖੇਪ ਨੂੰ ਲਿਜਾਂਦੇ ਲਾਰੈਂਸ ਬਿਸ਼ਨੋਈ ਗਿਰੋਹ ਦੇ 3 ਗੁਰਗਿਆਂ ਨੂੰ ਕਾਬੂ ਕਰ ਲਿਆ ਹੈ। 2 ਮੋਟਰਸਾਈਕਲਾਂ ’ਤੇ ਬਦਮਾਸ਼ਾਂ ਦੀ ਘੇਰਾਬੰਦੀ ਦੌਰਾਨ ਇਕ ਬਦਮਾਸ਼ ਭੱਜਣ ’ਚ ਕਾਮਯਾਬ ਹੋ ਗਿਆ। ਫੜੇ ਗਏ ਬਦਮਾਸ਼ਾਂ ਕੋਲੋਂ 12 ਕਿਲੋ ਹੈਰੋਇਨ ਬਰਾਮਦ ਹੋਈ ਹੈ।
ਇਨ੍ਹਾਂ ’ਚ ਲਾਰੈਂਸ ਬਿਸ਼ਨੋਈ ਗਿਰੋਹ ਦਾ ਇਕ ਬਦਮਾਸ਼ 5 ਸਾਲ ਪਹਿਲਾਂ ਇਕ ਨੌਜਵਾਨ ਸੁਨਿਆਰੇ ਪੰਕਜ ਸੋਨੀ ਦੇ ਕਤਲ ’ਚ ਵੀ ਸ਼ਾਮਲ ਸੀ। ਪੁਲਸ ਸੁਪਰਡੈਂਟ ਪੈਰਿਸ ਦੇਸ਼ਮੁਖ ਨੇ ਦੱਸਿਆ ਕਿ ਫੜੇ ਗਏ ਬਦਮਾਸ਼ਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਬਦਮਾਸ਼ਾਂ ’ਚ ਸ਼੍ਰੀਗੰਗਾਨਗਰ ਜ਼ਿਲੇ ’ਚ ਸੁਰਿੰਦਰ ਉਰਫ਼ ਸੋਨੂੰ, ਹਨੂੰਮਾਨਗੜ੍ਹ ਜ਼ਿਲੇ ’ਚ ਪੁਨੀਤ ਕਾਜਲਾ ਅਤੇ ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ’ਚ ਅਜਨਾਲਾ ਤਹਿਸੀਲ ਖੇਤਰ ਦੇ ਪਿੰਡ ਠਾਕੁਰਸਿੰਘਵਾਲਾ ਦਾ ਰਹਿਣ ਵਾਲਾ ਸੰਦੀਪ ਸ਼ਾਮਲ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ, UAPA ਸਮੇਤ ਹੋਰ ਸੁਰੱਖਿਆ ਮਾਮਲਿਆਂ ਦੀ ਕੀਤੀ ਸਮੀਖਿਆ
NEXT STORY